14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪਿਤਾ ਨਾਲ ਸਕੂਟਰ 'ਤੇ ਜਾ ਰਿਹਾ 5 ਸਾਲਾ ਬੱਚਾ ਡਿੱਗ ਕੇ ਟਰੱਕ ਹੇਠਾਂ ਆਇਆ, ਮੌਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਲੋਹੀਆਂ ਖਾਸ, 21 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) -ਲੋਹੀਆਂ ਦੇ ਟੀ-ਪੁਆਇੰਟ ਨੇੜੇ ਪੈਂਦੇ ਇੱਕ ਪੰਪ ਕੋਲ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਆਪਣੇ ਪਿਤਾ ਨਾਲ ਸਕੂਟਰ 'ਤੇ ਜਾ ਰਿਹਾ 5 ਸਾਲਾ ਮਾਸੂਮ ਬੱਚਾ ਸਕੂਟਰ ਤੋਂ ਹੇਠਾਂ ਡਿੱਗ ਗਿਆ ਅਤੇ ਉਸ ਦੀ ਸਾਹਮਣੇ ਤੋਂ ਆ ਰਹੇ ਟਰੱਕ ਹੇਠਾਂ ਆ ਕੇ ਮੌਤ ਹੋ ਗਈ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੀਤਲ ਸਿੰਘ ਮੋਮੀ ਪੁੱਤਰ ਜਸਵੰਤ ਸਿੰਘ ਮੋਮੀ (ਚੱਕੀ ਵਾਲੇ) ਵਾਸੀ ਨਵਾਂ ਪਿੰਡ ਖਾਲੇਵਾਲ (ਥਾਣਾ ਲੋਹੀਆਂ ਖਾਸ) ਆਪਣੇ 5 ਕੁ ਸਾਲ ਦੇ ਪੁੱਤਰ ਗੁਰਜੋਤ ਸਿੰਘ ਨਾਲ ਲੋਹੀਆਂ 'ਚ ਬਣ ਰਹੇ ਅਧੂਰੇ ਜਿਹੇ ਫਲਾਈਓਵਰ ਦੀ ਸਰਵਿਸ ਰੋਡ ਰਾਹੀਂ ਉਹ ਟੀ-ਪੁਆਇੰਟ ਨੇੜੇ ਪੈਂਦੇ ਇੱਕ ਪੰਪ ਕੋਲੋਂ ਅੱਗੇ ਟੀ.ਪੁਆਇੰਟ ਵੱਲ ਨੂੰ ਜਾ ਰਿਹਾ ਸੀ ਤਾਂ ਅਚਾਨਕ ਸੜਕ ਦੇ ਟੋਏ ਅਤੇ ਟਰੱਕ ਦੇ ਬਰਾਬਰ ਹੋਣ ਕਾਰਨ ਪਏ ਧੱਕੇ 'ਚ ਉਸ ਦਾ ਸਕੂਟਰ ਡੋਲ ਗਿਆ, ਜਿਸ ਦੇ ਫਲਸਰੂਪ ਪਿਤਾ ਸ਼ੀਤਲ ਸਿੰਘ ਸੁਰੱਖਿਅਤ ਸਾਇਡ ਵਾਲ ਡਿੱਗ ਪਿਆ ਜਦਕਿ ਪੁੱਤਰ ਗੁਰਜੋਤ ਸਿੰਘ ਟਰੱਕ ਦੇ ਟਾਇਰ ਮੂਹਰੇ ਜਾ ਡਿੱਗਾ ਜਿਸ ਕਾਰਨ ਉਸ ਦੀ ਟਾਇਰ ਹੇਠਾਂ ਆਣ ਕੇ ਮੌਕੇ 'ਤੇ ਹੀ ਮੌਤ ਹੋ ਗਈ | ਮੌਕੇ 'ਤੇ ਹਾਜਰ ਲੋਕਾਂ ਅਤੇ ਪਿਤਾ ਵੱਲੋਂ ਉਸ ਨੂੰ ਚੁੱਕ ਕੇ ਤੁਰੰਤ ਜੋਸਨ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ | ਇਸ ਮਾਸੂਮ ਦੀ ਅਚਾਨਕ ਹਾਦਸੇ 'ਚ ਹੋਈ ਮੌਤ ਨਾਲ ਜਿਥੇ ਉਨ੍ਹਾਂ ਦੇ ਪਿੰਡ ਨਵਾਂ ਪਿੰਡ ਖਾਲੇਵਾਲ ਵਿਖੇ ਮਾਤਮ ਛਾਅ ਗਿਆ ਉਥੇ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ | ਮਿ੍ਤਕ ਗੁਰਜੋਤ ਸਿੰਘ ਦੇ ਘਰ ਪੁੱਜੀ ਲੋਹੀਆਂ ਪੁਲਿਸ ਨੂੰ ਕੁਰਲਾਉਂਦੇ ਮਾਪੇ ਵਾਰ ਵਾਰ ਦੁਹਾਈਆਂ ਦਿੰਦੇ ਦੱਸੇ ਜਾਂਦੇ ਹਨ ਕਿ ਉਹ ਟਰੱਕ ਚਾਲਕ 'ਤੇ ਕੋਈ ਕਾਰਵਾਈ ਨਾ ਕਰਨ, ਸਾਡੇ ਨਾਲ ਵਾਪਰਿਆ ਵੱਡਾ ਭਾਣਾ ਸਾਡੀ ਮਾੜੀ ਕਿਸਮਤ ਦਾ ਹੀ ਨਤੀਜਾ ਹੈ |

Ad Position 22
No active advertisement
ਪਿਛਲੀ ਖ਼ਬਰ ਜਾਂਚ ਏਜੰਸੀ ਨਾ ਹੋਣ ਕਰਕੇ ਵਿਕਾਸ ਕਾਰਜਾਂ ਦੀ ਗੁਣਵੱਤਾ 'ਤੇ ਪੈ ਰਿਹਾ ਅਸਰ ਅਗਲੀ ਖ਼ਬਰ ਬਿਜਲੀ ਵਿਭਾਗ ਦੀਆਂ ਟੀਮਾਂ ਵਲੋਂ ਕਈ ਥਾਵਾਂ 'ਤੇ ਛਾਪੇਮਾਰੀ, 3.57 ਲੱਖ ਜੁਰਮਾਨਾ ਲਗਾਇਆ <br/>
Ad Position 24