14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਜਾਂਚ ਏਜੰਸੀ ਨਾ ਹੋਣ ਕਰਕੇ ਵਿਕਾਸ ਕਾਰਜਾਂ ਦੀ ਗੁਣਵੱਤਾ 'ਤੇ ਪੈ ਰਿਹਾ ਅਸਰ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026

ਜਲੰਧਰ, 21 ਫਰਵਰੀ (ਸ਼ਿਵ)- ਨਗਰ ਨਿਗਮ ਵਲੋਂ ਜਿੱਥੇ ਹਰ ਸਾਲ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਕਰਵਾਏ ਜਾਂਦੇ ਹਨ ਤਾਂ ਇਨ੍ਹਾਂ ਦੀ ਨਿਗਰਾਨੀ ਕਰਨ ਲਈ ਬਕਾਇਦਾ ਜਾਂਚ ਕੰਪਨੀ ਦੀ ਵੀ ਨਿਯੁਕਤੀ ਕੀਤੀ ਜਾਂਦੀ ਹੈ, ਜਿਹੜੀ ਕਿ ਸਾਈਟ 'ਤੇ ਜਾ ਕੇ ਵਿਕਾਸ ਕੰਮਾਂ ਵਿਚ ਕਮੀਆਂ ਨੂੰ ਲੱਭ ਕੇ ਉਨ੍ਹਾਂ ਨੂੰ ਦੂਰ ਕਰਵਾਉਣ ਦਾ ਯਤਨ ਕਰਦੀ ਹੈ ਤੇ ਜੇਕਰ ਕੰਮ ਸਹੀ ਨਹੀਂ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਪੂਰਾ ਕਰਵਾਇਆ ਜਾਂਦਾ ਰਿਹਾ ਹੈ | ਦੱਸਿਆ ਜਾਂਦਾ ਹੈ ਕਿ ਨਿਗਮ ਵਲੋਂ ਕਰੋੜਾਂ ਰੁਪਏ ਦੇ ਕਰਵਾਏ ਜਾਂਦੇ ਵਿਕਾਸ ਕੰਮਾਂ ਦੀ ਨਿਗਰਾਨੀ ਕਰਨ ਵਾਲੀ ਕੰਪਨੀ ਦਾ ਠੇਕਾ ਖ਼ਤਮ ਹੋ ਚੁੱਕਾ ਹੈ ਪਰ ਅਜੇ ਤੱਕ ਉਸ ਦੇ ਠੇਕੇ ਦੀ ਮਿਆਦ ਵਿਚ ਹੋਰ ਵਾਧਾ ਨਹੀਂ ਕੀਤਾ ਗਿਆ ਹੈ | ਉਂਜ ਨਿਗਮ ਵਲੋਂ ਜਾਂਚ ਏਜੰਸੀ ਵਲੋਂ ਕੀਤੇ ਗਏ ਕੰਮਾਂ ਦੀ ਅਦਾਇਗੀ ਕਰਨ 'ਚ ਹੁੰਦੀ ਦੇਰੀ ਵੀ ਕਾਫ਼ੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ ਪਰ ਹੁਣ ਸ਼ਹਿਰ ਵਿਚ ਕੁੱਝ ਵਿਕਾਸ ਕੰਮਾਂ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ | ਦੱਸਿਆ ਜਾਂਦਾ ਹੈ ਕਿ ਕੁੱਝ ਥਾਵਾਂ 'ਤੇ ਫੁੱਟਪਾਥਾਂ 'ਤੇ ਲੱਗੀਆਂ ਪਹਿਲੀਆਂ ਇੰਟਰਲਾਕਿੰਗ ਟਾਈਲਾਂ ਨੂੰ ਲਗਵਾਇਆ ਜਾ ਰਿਹਾ ਹੈ ਪਰ ਉਨ੍ਹਾਂ ਦੇ ਹੇਠਾਂ ਗਟਕਾ (ਰੇਤ, ਸੀਮੈਂਟ ਤੇ ਰੋੜੀ ਦਾ ਮਿਸ਼ਰਣ) ਨਹੀਂ ਪਾਇਆ ਜਾ ਰਿਹਾ ਹੈ ਤੇ ਪਹਿਲੇ ਪਏ ਗਟਕੇ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ | ਇੰਟਰਲਾਕ ਟਾਈਲਾਂ ਦੇ ਹੇਠਾਂ ਸੀਮੈਂਟ, ਰੇਤ ਤੇ ਪਾਈ ਜਾਣ ਵਾਲੀ ਰੋੜੀ ਨੂੰ ਗਟਕਾ ਕਿਹਾ ਜਾਂਦਾ ਹੈ ਤੇ ਜੇਕਰ ਇਨ੍ਹਾਂ ਦੇ ਕੰਮ ਦੀ ਜਾਂਚ ਕਰਵਾਈ ਜਾਵੇ ਤਾਂ ਜਾਣਕਾਰੀ ਸਾਹਮਣੇ ਆ ਸਕਦੀ ਹੈ ਕਿ ਪੁਰਾਣੇ ਗਟਕੇ ਦੇ ਉੱਪਰ ਹੀ ਇੰਟਰਲਾਕਿੰਗ ਟਾਈਲਾਂ ਲਗਾਈਆਂ ਗਈਆਂ ਹਨ ਜਾਂ ਫਿਰ ਨਵਾਂ ਗਟਕਾ ਪਾਇਆ ਗਿਆ ਹੈ | ਜੇਕਰ ਪੁਰਾਣੇ ਗਟਕੇ ਦੇ ਉੱਪਰ ਹੀ ਟਾਈਲਾਂ ਲਗਾਈਆਂ ਗਈਆਂ ਹਨ ਤਾਂ ਇਸ ਦੀ ਬੁਨਿਆਦ ਕਮਜ਼ੋਰ ਹੋ ਜਾਂਦੀ ਹੈ ਤਾਂ ਇਹ ਟੁੱਟ ਜਾਂਦੀਆਂ ਹਨ | ਉਂਜ ਕੁੱਝ ਸਮਾਂ ਪਹਿਲਾਂ ਲੱਗੀਆਂ ਟਾਈਲਾਂ ਵੀ ਫੁੱਟਪਾਥਾਂ ਤੋਂ ਉੱਖੜਨ ਲੱਗ ਪਈਆਂ ਹਨ | ਜਾਂਚ ਏਜੰਸੀ ਵਲੋਂ ਹੀ ਇਸ ਤਰ੍ਹਾਂ ਦੀਆਂ ਕਮੀਆਂ ਦੀ ਜਾਂਚ ਕੀਤੀ ਜਾਂਦੀ ਹੈ | ਜਦੋਂ ਜਾਂਚ ਏਜੰਸੀ ਕੰਮਾਂ ਦੀ ਜਾਂਚ ਕਰਦੀ ਹੈ ਤਾਂ ਉਨ੍ਹਾਂ ਵਲੋਂ ਪਹਿਲਾਂ ਵੀ ਕਈ ਕਮੀਆਂ ਫੜੀਆਂ
ਜਾਂਦੀਆਂ ਰਹੀਆਂ ਹਨ | ਸ਼ਹਿਰ ਵਿਚ ਕਈ ਥਾਵਾਂ 'ਤੇ ਫੁੱਟਪਾਥਾਂ 'ਤੇ ਪੁਰਾਣੀਆਂ ਇੰਟਰਲਾਕ ਟਾਈਲਾਂ ਨੂੰ ਉਖਾੜ ਕੇ ਹੋਰ ਟਾਈਲਾਂ ਲਗਾਈਆਂ ਜਾ ਰਹੀਆਂ ਹਨ ਪਰ ਜੇਕਰ ਇਸ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਕਿ ਜੇਕਰ ਇਨ੍ਹਾਂ ਫੁੱਟਪਾਥਾਂ 'ਤੇ ਗਟਕਾ ਨਹੀਂ ਪਾਇਆ ਗਿਆ ਤੇ ਕੋਈ ਅਦਾਇਗੀ ਤਾਂ ਨਹੀਂ ਕੀਤੀ ਗਈ ਹੈ | ਜੇਕਰ ਇਸ ਤਰ੍ਹਾਂ ਦੇ ਕੰਮ ਵਿਚ ਪੁਰਾਣੀ ਟਾਈਲ ਲਗਾਈ ਜਾਂਦੀ ਹੈ ਤਾਂ ਪ੍ਰਤੀ ਇੱਕ ਟਾਈਲ ਦੇ 4 ਰੁਪਏ ਕੱਟੇ ਜਾਂਦੇ ਹਨ | ਡਾਕਖ਼ਾਨੇ ਦੇ ਬਾਹਰ ਵੀ ਫੁੱਟਪਾਥਾਂ 'ਤੇ ਲੱਗੀਆਂ ਟਾਈਲਾਂ ਵੀ ਕੁੱਝ ਮਹੀਨੇ ਵਿਚ ਕਈ ਥਾਵਾਂ ਤੋਂ ਉੱਖੜ ਗਈਆਂ ਹਨ |
ਸ੍ਰੀ ਗੁਰੂ ਰਵਿਦਾਸ ਚੌਕ ਦੇ ਕੋਲ ਕੁੱਝ ਮਹੀਨੇ 'ਚ ਹੀ ਉੱਖੜ ਗਈ ਸੀ ਸੜਕ
ਸ਼ਹਿਰ ਵਿਚ ਕਈ ਥਾਵਾਂ 'ਤੇ ਵਿਕਾਸ ਦੇ ਕੰਮਾਂ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਉੱਠਦੇ ਰਹੇ ਹਨ | ਅਜੇ ਤੱਕ ਕੁੱਝ ਦਿਨ ਪਹਿਲਾਂ ਹੀ ਸ੍ਰੀ ਗੁਰੂ ਰਵਿਦਾਸ ਚੌਕ ਦੇ ਕੋਲ ਸੜਕ ਕੁੱਝ ਮਹੀਨੇ ਵਿਚ ਉੱਖੜ ਗਈ ਸੀ | ਮੇਅਰ ਵਨੀਤ ਧੀਰ ਆਪ ਵਿਕਾਸ ਕੰਮਾਂ ਦੀ ਗੁਣਵੱਤਾ ਸਹੀ ਰੱਖਣ ਲਈ ਕਈ ਬਾਰ ਹਦਾਇਤਾਂ ਕਰ ਚੁੱਕੇ ਹਨ | ਇਸ ਤੋਂ ਪਹਿਲਾਂ ਮਾਸਟਰ ਗੁਰਬੰਤਾ ਸਿੰਘ ਮਾਰਗ ਦੀ ਕੁੱਝ ਸਮੇਂ ਵਿਚ ਉੱਖੜੀ ਸੜਕ ਵੀ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਸੀ ਜਦੋਂ ਸਥਾਨਕ ਸਰਕਾਰਾਂ ਵਿਭਾਗ ਦੀ ਸੀ. ਵੀ. ਓ. ਵਲੋਂ ਇਸ ਸੜਕ ਦੀ ਜਾਂਚ ਕੀਤੀ ਗਈ ਸੀ | ਇਹ ਮਾਮਲਾ ਕਾਫੀ ਸਮੇਂ ਤੱਕ ਚਰਚਾ ਦਾ ਵਿਸ਼ਾ ਬਣਦਾ ਰਿਹਾ ਸੀ | ਮੇਅਰ ਵਨੀਤ ਧੀਰ ਨੇ ਤਾਂ ਠੇਕੇਦਾਰ ਦੀ ਅਦਾਇਗੀ ਰੁਕਵਾਈ ਸੀ ਕਿ ਸਾਰੀ ਨਵੀਂ ਸੜਕ ਬਣਾਈ ਜਾਵੇ |
ਜਾਂਚ ਏਜੰਸੀ ਨੂੰ ਕੰਮ ਦੇਣ ਸੰਬੰਧੀ ਕਮੇਟੀ ਮੀਟਿੰਗ 'ਚ ਮਨਜ਼ੂਰੀ ਲਵਾਂਗੇ - ਰਾਹੁਲ ਧਵਨ
ਗਰ ਨਿਗਮ ਦੇ ਬੀ. ਐਂਡ. ਆਰ. ਦੇ ਐਸ.ਈ. ਇੰਜ. ਰਾਹੁਲ ਧਵਨ ਨਾਲ ਜਾਂਚ ਏਜੰਸੀ ਦੇ ਕੰਮ ਦਾ ਠੇਕਾ ਖ਼ਤਮ ਹੋਣ ਬਾਰੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਾਂਚ ਏਜੰਸੀ ਨੂੰ ਹੁਣ ਕੰਮ ਦੇਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ | ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਮਤਾ ਲਿਆ ਕੇ ਇਸ ਦੀ ਮਨਜ਼ੂਰੀ ਲਈ ਜਾਵੇਗੀ ਪਰ ਜਾਂਚ ਏਜੰਸੀ ਨੇ ਜਿਹੜੇ ਕੰਮ ਪਹਿਲਾਂ ਫੜੇ ਹੋਏ ਸੀ | ਉਨ੍ਹਾਂ ਦੀ ਜਾਂਚ ਦਾ ਕੰਮ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਰੈਲੀ ਦੀਆਂ ਤਿਆਰੀਆਂ ਲਈ ਕਾਂਗਰਸ ਨੇ ਪੱਛਮੀ ਹਲਕੇ 'ਚ ਕੀਤੀ ਮੀਟਿੰਗ <br/> ਅਗਲੀ ਖ਼ਬਰ ਪਿਤਾ ਨਾਲ ਸਕੂਟਰ 'ਤੇ ਜਾ ਰਿਹਾ 5 ਸਾਲਾ ਬੱਚਾ ਡਿੱਗ ਕੇ ਟਰੱਕ ਹੇਠਾਂ ਆਇਆ, ਮੌਤ <br/>
Ad Position 24