08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਕਣਕ ਦਾ ਚੰਗਾ ਝਾੜ ਲੈਣ ਲਈ ਵਧਦੇ ਤਾਪਮਾਨ ਤੋਂ ਬਚਣ ਦੀ ਲੋੜ- ਡਾ. ਮਨਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 23-02-2026
ਜਲੰਧਰ, 22 ਫਰਵਰੀ (ਹਰਵਿੰਦਰ ਸਿੰਘ ਫੁੱਲ)- ਹਾੜੀ ਦੇ ਮੌਸਮ 'ਚ ਕਣਕ ਦੇਸ਼ ਤੇ ਸੂਬੇ ਦੀ ਪ੍ਰਮੁੱਖ ਫ਼ਸਲ ਹੈ | ਜ਼ਿਲ੍ਹਾ ਜਲੰਧਰ ਵਿਚ ਇਹ ਫ਼ਸਲ ਲਗਭਗ 17 ਲੱਖ ਹੈਕਟੇਅਰ ਰਕਬੇ 'ਤੇ ਬੀਜੀ ਜਾਂਦੀ ਹੈ ਅਤੇ ਪਿਛਲੇ ਸਾਲਾਂ ਵਿਚ ਇਸ ਦਾ ਝਾੜ ਲਗਭਗ 20 ਕੁਵਿੰਟਲ ਪ੍ਰਤੀ ਏਕੜ ਪ੍ਰਾਪਤ ਕੀਤਾ ਗਿਆ | ਕਣਕ ਦਾ ਚੰਗਾ ਝਾੜ ਦੇਸ਼ ਦੀ ਖਾਦ ਸੁਰੱਖਿਆ ਨੂੰ ਪੂਰਾ ਕਰਨ ਦੇ ਨਾਲ ਨਾਲ ਕਿਸਾਨੀ ਖ਼ੁਸ਼ਹਾਲੀ ਦਾ ਵੀ ਧੁਰਾ ਬਣਦਾ ਹੈ | ਕਣਕ ਦਾ ਚੰਗਾ ਝਾੜ ਵਿਕਸਿਤ ਤਕਨੀਕਾਂ ਦੇ ਨਾਲ-ਨਾਲ ਕੁਦਰਤੀ ਮੌਸਮ 'ਤੇ ਵੀ ਨਿਰਭਰ ਕਰਦਾ ਹੈ | ਇਸ ਸਾਲ ਫਰਵਰੀ ਦੇ ਦੂਜੇ ਹਫ਼ਤੇ ਵਿਚ ਪਿਛਲੇ ਸਾਲ ਨਾਲੋਂ ਤਾਪਮਾਨ 2-4 ਡਿਗਰੀ ਸੈਂਟੀਗਰੇਡ ਜ਼ਿਆਦਾ ਦੇਖਿਆ ਗਿਆ ਹੈ | ਪੀ.ਏ. ਯੂ. ਫਾਰਮ ਦੇ ਸਲਾਹਕਾਰ ਸੇਵਾ ਕੇਂਦਰ ਜਲੰਧਰ ਦੇ ਇੰਚਾਰਜ ਡਾ. ਮਨਿੰਦਰ ਸਿੰਘ ਨੇ ਦੱਸਿਆ ਕਿ ਮੌਜੂਦਾ ਹਾਲਾਤ ਤਹਿਤ ਡਾ. ਮੱਖਣ ਸਿੰਘ ਭੁੱਲਰ ਨਿਰਦੇਸ਼ਕ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕਣਕ ਨੂੰ ਹਲਕਾ ਪਾਣੀ ਲਗਾਇਆ ਜਾਵੇ, ਸਿੰਚਾਈ ਕਰਨ ਲੱਗਿਆ, ਹਵਾ ਦੀ ਗਤੀ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਫ਼ਸਲ ਨੂੰ ਡਿੱਗਣ ਹੋ ਬਚਾਇਆ ਜਾਵੇ | ਡਾ.ਮਨਿੰਦਰ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਹਲਕੀ ਸਿੰਚਾਈ ਤੇ ਪੋਟਾਸ਼ੀਅਮ ਨਾਈਟਰੇਟ ਦੇ ਛਿੜਕਾਅ ਵੱਧ ਰਹੇ ਤਾਪਮਾਨ ਦੀ ਚੁਨੌਤੀ ਨਾਲ ਨਜਿੱਠਿਆ ਜਾ ਸਕਦਾ ਹੈ ਤੇ ਕਣਕ ਦੀ ਚੰਗੀ ਪੈਦਾਵਾਰ ਲਈ ਜਾ ਸਕਦੀ ਹੈ | ਇਸ ਦੇ ਨਾਲ ਹੀ ਕਿਸਾਨਾਂ ਨੂੰ ਬੇਲੋੜੇ ਛਿੜਕਾਅ ਤੇ ਖ਼ਰਚਿਆਂ ਤੋਂ ਬਚਣਾ ਚਾਹੀਦਾ ਹੈ ਤੇ ਜੇਕਰ ਕਿਸੇ ਕਿਸਾਨ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਸਲਾਹਕਾਰ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਆਲੂ ਉਤਪਾਦਕਾਂ ਦੀ ਬਾਂਹ ਫੜੇ ਸਰਕਾਰ- ਡਾ. ਅਜਨਾਲਾ, ਸੰਧੂ ਅਗਲੀ ਖ਼ਬਰ ਐਲ.ਕੇ.ਸੀ. ਟੀ.ਸੀ. ਵਿਖੇ ਏ.ਆਈ. ਵਿੱਚ ਉੱਭਰ ਰਹੇ ਰੁਝਾਨਾਂ ਬਾਰੇ ਵਰਕਸ਼ਾਪ ਕਰਵਾਈ
Ad Position 24