08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਆਲੂ ਉਤਪਾਦਕਾਂ ਦੀ ਬਾਂਹ ਫੜੇ ਸਰਕਾਰ- ਡਾ. ਅਜਨਾਲਾ, ਸੰਧੂ

Ad Position 21
No active advertisement
ਅਜੀਤ ਡੈਸਕ 23-02-2026
ਜਲੰਧਰ, 22 ਫਰਵਰੀ (ਜਸਪਾਲ ਸਿੰਘ)- ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਦੀ ਦੀ ਮਾਰ ਝੱਲ ਰਹੇ ਕਿਸਾਨਾਂ ਦੀ ਫੌਰੀ ਤੌਰ 'ਤੇ ਬਾਂਹ ਫੜੀ ਜਾਵੇ | ਉਨ੍ਹਾਂ ਕਿਹਾ ਕਿ ਇਸ ਵਾਰ ਜਿੱਥੇ ਕਿਸਾਨਾਂ ਦੀ ਲਾਗਤ ਕਾਫੀ ਵਧੀ ਹੈ ਉੱਥੇ ਆਲੂ ਦੀ ਫਸਲ ਦਾ ਕਿਸਾਨਾਂ ਨੂੰ ਸਹੀ ਭਾਅ ਨਹੀਂ ਮਿਲ ਰਿਹਾ ਜਿਸ ਕਾਰਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਉੱਪਰ ਕਰਜ਼ੇ ਦਾ ਹੋਰ ਬੋਝ ਵੱਧ ਜਾਵੇਗਾ ¢ ਉਨ੍ਹਾਂ ਕਿਹਾ ਕਿ ਜਿੰਨਾ ਪ੍ਰਾਈਵੇਟ ਕੰਪਨੀਆਂ ਨੇ ਕਿਸਾਨਾਂ ਨੂੰ ਮਹਿੰਗੇ ਮੁੱਲ 'ਤੇ ਬੀਜ ਦੇ ਕੇ ਆਲੂ ਬਿਜਵਾਏ ਸਨ, ਉਨ੍ਹਾਂ ਵਲੋਂ ਤੈਅ ਕੀਤੇ ਰੇਟ 'ਤੇ ਕਿਸਾਨਾਂ ਦੇ ਆਲੂ ਨਹੀ ਚੁੱਕੇ ਜਾ ਰਹੇ | ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਮੰਗ ਕੀਤੀ ਹੈ ਕਿ ਉਹ ਕੰਪਨੀਆਂ ਨੂੰ ਕਹਿ ਕੇ ਆਲੂ ਚੁਕਵਾਉਣ ਤੇ ਕਿਸਾਨਾਂ ਨਾਲ ਵਿਸ਼ਵਾਸਘਾਤ ਕਰਨ ਵਾਲੀਆਂ ਕੰਪਨੀਆ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਤੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਵੀ ਕੇਂਦਰ ਤੇ ਸੂਬਾ ਸਰਕਾਰ ਨੂੰ ਕਿਸਾਨ ਪੱਖੀ ਨੀਤੀਆਂ ਬਣਾਕੇ ਕੇ ਉਨ੍ਹਾਂ ਦੀ ਜਿਣਸ ਦੀ ਲਾਹੇਬੰਦ ਕੀਮਤ ਤੇ ਖਰੀਦ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਦੇ ਪੀ.ਜੀ. ਕੰਪਿਊਟਰ ਸਾਇੰਸ ਤੇ ਆਈ.ਟੀ. ਵਿਭਾਗ ਵਲੋਂ 'ਆਈ.ਟੀ. ਸਪਾਰਕ' ਸਮਾਰੋਹ ਅਗਲੀ ਖ਼ਬਰ ਕਣਕ ਦਾ ਚੰਗਾ ਝਾੜ ਲੈਣ ਲਈ ਵਧਦੇ ਤਾਪਮਾਨ ਤੋਂ ਬਚਣ ਦੀ ਲੋੜ- ਡਾ. ਮਨਿੰਦਰ ਸਿੰਘ
Ad Position 24