ਜਲੰਧਰ, 22 ਫਰਵਰੀ (ਪਵਨ ਖਰਬੰਦਾ)- ਸੇਂਟ ਸੋਲਜਰ ਲਾਅ ਕਾਲਜ ਨੇ ਦੋ ਦਿਨਾਂ ਇੰਟਰਾ-ਕਾਲਜ ਮੂਟ ਕੋਰਟ ਮੁਕਾਬਲਾ ਕਰਵਾਇਆ ਜਿਸ ਵਿੱਚ 36 ਟੀਮਾਂ ਨੇ ਹਿੱਸਾ ਲਿਆ | ਹਰੇਕ ਟੀਮ ਵਿੱਚ ਦੋ ਬੁਲਾਰੇ ਤੇ ਇੱਕ ਖੋਜਕਰਤਾ ਸ਼ਾਮਲ ਸਨ | ਮੁਕਾਬਲੇ ਦਾ ਉਦਘਾਟਨ ਪਹਿਲੇ ਦਿਨ ਕਾਲਜ ਡਾਇਰੈਕਟਰ ਡਾ. ਐਸ.ਸੀ. ਸ਼ਰਮਾ ਨੇ ਕੀਤਾ | ਇਸ ਸਮਾਗਮ ਵਿੱਚ ਦੋ ਸ਼ੁਰੂਆਤੀ ਦੋਰ ਸਨ ਜਿਸ ਤੋਂ ਬਾਅਦ ਇੱਕ ਸੈਮੀ-ਫਾਈਨਲ ਤੇ ਇੱਕ ਫਾਈਨਲ ਦੋਰ ਸੀ | ਸ਼ੁਰੂਆਤੀ 'ਚ ਟੀਮਾਂ ਦਾ ਮੁਲਾਂਕਣ ਕੀਤਾ ਗਿਆ ਤੇ ਜੱਜਾਂ ਵਲੋਂ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਸਕੋਰ ਕੀਤਾ ਗਿਆ | ਦੋਵਾਂ ਸ਼ੁਰੂਆਤੀ ਦੌਰਾਂ ਦੇ ਸੰਯੁਕਤ ਨਤੀਜਿਆਂ ਦੇ ਆਧਾਰ 'ਤੇ ਚਾਰ ਟੀਮਾਂ ਨੂੰ ਸੈਮੀ-ਫਾਈਨਲ ਲਈ ਚੁਣਿਆ ਗਿਆ | ਸ਼ੁਰੂਆਤੀ ਦੋਰ ਛੇ ਅਦਾਲਤਾਂ ਵਿੱਚ ਕਰਵਾਏ ਗਏ, ਹਰੇਕ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਸੀਨੀਅਰ ਲਾਅ ਫੈਕਲਟੀ ਮੈਂਬਰਾਂ ਤੇ ਤਜਰਬੇਕਾਰ ਸੀਨੀਅਰ ਵਕੀਲਾਂ ਨੇ ਕੀਤੀ | ਐੱਸ.ਐੱਸ.ਐਲ.ਸੀ. ਕੋਡ 112, 122, 128, ਤੇ 135 ਵਾਲੀਆਂ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕੀਤੀਆਂ | ਨਾਕਆਊਟ ਦੋਰ ਵਿੱਚ ਟੀਮ ਐੱਸ.ਐੱਸ.ਐਲ.ਸੀ ਕੋਡ 128 ਅਤੇ 112 ਫਾਈਨਲ ਦੋਰ ਵਿੱਚ ਮੁਕਾਬਲਾ ਕਰਨ ਲਈ ਅੱਗੇ ਵਧੀਆਂ | ਫਾਈਨਲ ਵਿੱਚ ਟੀਮ ਨੰਬਰ 112 ਜਿਸ ਵਿੱਚ ਵਿਦਿਆਰਥੀ ਦਿਵਯਾਂਸ਼ੂ, ਅਨੁ ਜੋਸ ਤੇ ਵਿਸ਼ਾਲ ਸ਼ਾਮਲ ਸਨ, ਨੂੰ ਜੇਤੂ ਐਲਾਨਿਆ ਗਿਆ | ਅਨੁ ਜੋਸ ਅਤੇ ਸਿਲਕੀ ਦੂਬੇ ਨੂੰ ਸਰਵੋਤਮ ਮੂਟਰ ਦਾ ਖਿਤਾਬ ਦਿੱਤਾ ਗਿਆ, ਜਦੋਂ ਕਿ ਸੁਸ਼ਾਂਤ ਸੋਢੀ ਨੂੰ ਸਰਵੋਤਮ ਖੋਜਕਰਤਾ ਦਾ ਪੁਰਸਕਾਰ ਪ੍ਰਾਪਤ ਹੋਇਆ | ਸਮਾਪਤੀ ਸਮਾਰੋਹ ਦੌਰਾਨ ਵਿਸ਼ੇਸ਼ ਮਹਿਮਾਨਾਂ ਜਿਨ੍ਹਾਂ ਵਿੱਚ ਜਸਟਿਸ ਐਸ.ਕੇ. ਅਗਰਵਾਲ, ਸੇਵਾ-ਮੁਕਤ ਜ਼ਿਲ੍ਹਾ ਤੇ ਸੈਸ਼ਨ ਜੱਜ ਤੇ ਮੌਜੂਦਾ ਸਮੇਂ ਜ਼ਿਲ੍ਹਾ ਖਪਤਕਾਰ ਕਮਿਸ਼ਨ, ਮੋਹਾਲੀ ਦੇ ਪ੍ਰਧਾਨ ਐਡਵੋਕੇਟ ਰਾਹੁਲ ਰਾਮਪਾਲ ਤੇ ਐਡਵੋਕੇਟ ਕੁਨਾਲ ਗੋਇਲ ਸ਼ਾਮਲ ਸਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਪੁਰਸਕਾਰ ਭੇਟ ਕੀਤੇ | ਗਰੁੱਪ ਚੇਅਰਮੈਨ ਅਨਿਲ ਚੋਪੜਾ ਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਭਾਗੀਦਾਰਾਂ ਨੂੰ ਵਧਾਈ ਦਿੱਤੀ |