ਜਲੰਧਰ, 22 ਫਰਵਰੀ (ਡਾ. ਜਤਿੰਦਰ ਸਾਬੀ) - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੇ ਰਾਂਊਡਗਲਾਸ ਹਾਕੀ ਅਕੈਡਮੀ ਦੀ ਫਾਈਨਲ ਟੱਕਰ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਖੇਡੇ ਜਾ ਰਹੇ ਦੂਸਰੇ ਸ. ਹਰਚੰਦ ਸਿੰਘ ਸੰਧੂ ਯਾਦਗਾਰੀ ਹਾਕੀ ਟੂਰਨਾਮੈਂਟ 'ਚ ਹੋਵੇਗੀ | ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੇ ਦੱਸਿਆ ਕਿ ਲੜਕੀਆਂ ਦੇ ਵਰਗ 'ਚ ਫਾਈਨਲ ਟੱਕਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਰਮਿਆਨ ਹੋਵੇਗੀ | ਉਨ੍ਹਾਂ ਦੱਸਿਆ ਕਿ ਲੜਕੇ ਵਰਗ ਦੇ ਸੈਮੀਫਾਈਨਲ ਮੁਕਾਬਲੇ ਵਿਚੋਂ ਰਾੳਾੂਡ ਗਲਾਸ ਹਾਕੀ ਅਕੈਡਮੀ ਬੁਤਾਲਾ ਨੇ ਲੁਧਿਆਣਾ ਸਪੋਰਟਸ ਕਲੱਬ ਨੂੰ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਐਲ.ਰਾਊਾਡ ਗਲਾਸ ਐਲ.ਕੇ.ਸੀ ਨੂੰ ਹਰਾ ਕੇ ਫਾਈਨਲ 'ਚ ਥਾਂ ਬਣਾਈ | ਲੜਕੀਆਂ ਦੇ ਵਰਗ 'ਚ ਜੀ.ਐਨ.ਡੀ.ਯੂ ਨੇ ਖ਼ਾਲਸਾ ਕਾਲਜ ਅਕੈਡਮੀ ਨੂੰ ਤੇ ਪੰਜਾਬੀ ਯੂਨੀਵਰਸਿਟੀ ਨੇ ਐਲ.ਕੇ.ਸੀ. ਜਲੰਧਰ ਨੂੰ ਹਰਾ ਕੇ ਫਾਈਨਲ 'ਚ ਥਾਂ ਪੱਕੀ ਕੀਤੀ | ਟੀਮਾਂ ਨਾਲ ਜਾਣ ਪਛਾਣ ਅਰਜਨਾ ਐਵਾਰਡੀ ਖੁਸ਼ਬੀਰ ਕੌਰ ਨੇ ਕੀਤੀ | ਇਸ ਮੌਕੇ ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਬਿਕਰਮਜੀਤ ਸਿੰਘ ਕਾਕਾ ਤੇ ਹੋਰ ਹਾਜ਼ਰ ਸਨ |