ਜਲੰਧਰ, 22 ਫਰਵਰੀ (ਹਰਵਿੰਦਰ ਸਿੰਘ ਫੁੱਲ)- ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਕਸ਼ਯਪ ਰਾਜਪੂਤ ਸਭਾ ਵਲੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਗੋਪਾਲ ਨਗਰ ਸਥਿਤ ਫੁੱਲਾਂ ਵਾਲੀ ਮਾਰਕੀਟ ਤੋਂ ਜੈਕਾਰਿਆਂ ਦੀ ਗੂੰਜ ਤੇ ਖਾਲਸਾਈ ਜਾਹੋ ਜਲਾਲ ਨਾਲ ਅਰੰਭ ਹੋ ਕੇ ਸ਼ਹਿਰ ਦੇ ਬਾਜ਼ਾਰਾਂ ਚੋਂ ਹੁੰਦੇ ਹੋਏ ਵਾਪਸ ਗੋਪਾਲ ਨਗਰ ਵਿਖੇ ਪਹੰੁਚ ਕੇ ਸਮਾਪਤ ਹੋਇਆ | ਨਗਰ ਕੀਰਤਨ ਦਾ ਰਸਤੇ 'ਚ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰ ਕੇ ਭਰਵਾਂ ਸਵਾਗਤ ਕੀਤਾ | ਨਗਰ ਕੀਰਤਨ ਦੇ ਪ੍ਰਬੰਧਾਂ ਦੀ ਦੇਖ ਭਾਲ ਸਭਾ ਦੇ ਪ੍ਰਧਾਨ ਸੁਖਬੀਰ ਸਿੰਘ ਸ਼ਾਲੀਮਾਰ ਦੀ ਅਗਵਾਈ 'ਚ ਸਰਪ੍ਰਸਤ ਠੇਕੇਦਾਰ ਰਣਜੀਤ ਸਿੰਘ, ਚੇਅਰਮੈਨ ਕਰਨ ਜੀਤ ਸਿੰਘ ਜਨਰਲ ਸਕੱਤਰ ਰਾਕੇਸ਼ ਕਸ਼ਯਪ, ਜਸਵਿੰਦਰ ਸਿੰਘ, ਕਮਲਜੀਤ ਸਿੰਘ ਸਮਰਾਏ, ਵਿਕੀ ਖ਼ਾਲਸਾ ਤੋਂ ਇਲਾਵਾ ਕਸ਼ਯਪ ਰਾਜਪੂਤ ਦੁਆਬਾ ਸਭਾ ਦੇ ਅਹੁਦੇਦਾਰ ਕਰ ਰਹੇ ਸਨ | ਇਸ ਮੌਕੇ ਵੱਡੀ ਗਿਣਤੀ ਸੰਗਤਾਂ ਗੁਰੂ ਜੱਸ ਗਾਇਣ ਕਰਦੀਆਂ ਹੋਈਆਂ ਪਾਲਕੀ ਸਾਹਿਬ ਦੇ ਪਿੱਛੇ ਚੱਲ ਰਹੀਆਂ ਸਨ |