08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸ਼ਹਿਰ ਦੇ ਕਈ ਖਾਲੀ ਪਲਾਟ ਅਜੇ ਵੀ ਬਣੇ ਹੋਏ ਹਨ ਕੂੜਾ ਘਰ ਸ਼ਿਕਾਇਤ ਕਰਨ ਦੇ ਬਾਅਦ ਵੀ ਨਹੀਂ ਹੁੰਦੀ ਕਾਰਵਾਈ <br/>

Ad Position 21
No active advertisement
ਅਜੀਤ ਡੈਸਕ 23-02-2026
ਜਲੰਧਰ, 22 ਫਰਵਰੀ (ਚੰਦੀਪ ਭੱਲਾ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ 'ਚ ਖ਼ਾਲੀ ਪਏ ਪਲਾਟਾਂ ਦੀ ਸਾਫ਼ ਸਫ਼ਾਈ ਕਰਵਾ ਦੇ ਉਸ ਦੀ ਚਾਰ ਦੀਵਾਰੀ ਕਰਵਾਏ ਜਾਣ ਦੇ ਹੁਕਮਾਂ ਦੇ ਬਾਅਦ ਵੀ ਵੱਖ-ਵੱਖ ਕਾਲੋਨੀਆਂ 'ਚ ਅਜੇ ਵੀ ਸੈਂਕੜਾ ਅਜਿਹੇ ਖ਼ਾਲੀ ਪਲਾਟ ਪਏ ਹਨ ਜੋ ਕਿ ਕੂੜਾ ਘਰ ਬਣਦੇ ਜਾ ਰਹੇ ਹਨ ਤੇ ਆਲੇ-ਦੁਆਲੇ ਦੇ ਲੋਕਾਂ ਵੱਲੋਂ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਨੰਬਰਾਂ 'ਤੇ ਸ਼ਿਕਾਇਤ ਕਰਨ ਦੇ ਬਾਅਦ ਵੀ ਉਸ ਦਾ ਕੋਈ ਹੱਲ ਨਹੀਂ ਹੋ ਰਿਹਾ ਹੈ | ਇਸ ਸੰਬੰਧੀ ਵੱਖ-ਵੱਖ ਇਲਾਕਿਆਂ ਦਿਓਲ ਨਗਰ, ਨਿਊ ਦਿਓਲ ਨਗਰ, ਉਦੇ ਨਗਰ, ਤਿਲਕ ਨਗਰ ਰੋਡ, ਰਾਜੂ ਕਲੋਨੀ, ਮਾਡਲ ਹਾਊਸ ਤੇ ਹੋਰ ਇਲਾਕਿਆਂ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਘਰਾਂ ਦੇ ਆਲੇ-ਦੁਆਲੇ ਕਈ ਅਜਿਹੇ ਖ਼ਾਲੀ ਪਲਾਟ ਪਏ ਹੋਏ ਹਨ ਜੋ ਕਿ ਕੂੜਾ ਘਰ ਬਣਦੇ ਜਾ ਰਹੇ ਹਨ | ਇਨ੍ਹਾਂ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਮਾਡਲ ਹਾਊਸ ਸਥਿਤ ਘੁੱਲੇ ਦੀ ਚੱਕੀ ਕੋਲ ਵੀ ਕਈ ਅਜਿਹੇ ਪਲਾਟ ਪਏ ਹਨ ਜਿਨ੍ਹਾਂ 'ਚ ਚਾਰ ਦੀਵਾਰੀ ਨਾ ਕੀਤੀ ਹੋਣ ਕਰਕੇ ਲੋਕ ਸ਼ਰੇਆਮ ਇਨ੍ਹਾਂ 'ਚ ਕੂੜਾ ਸੁੱਟਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਦਿੱਤੇ ਨੰਬਰਾਂ 'ਤੇ ਸ਼ਿਕਾਇਤ ਵੀ ਕੀਤੀ ਗਈ ਹੈ ਤੇ ਪਲਾਟਾਂ ਦੇ ਮਾਲਕਾਂ ਨੂੰ ਵੀ ਕਿਹਾ ਗਿਆ ਹੈ ਪਰ ਇਸ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਉਨ੍ਹਾਂ ਕਿਹਾ ਪ੍ਰਸ਼ਾਸਨ ਵੱਲੋਂ ਆਪਣੇ ਤੌਰ 'ਤੇ ਕਦੇ ਵੀ ਇਨ੍ਹਾਂ ਪਲਾਟਾਂ ਦੇ ਮਾਲਕਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ ਤੇ ਨਾ ਹੀ ਕੋਈ ਹੱਲ ਕੀਤਾ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਕੂੜਾ ਪਿਆ ਹੋਣ ਕਰਕੇ ਇੱਥੇ ਬੇਸਹਾਰਾ ਪਸ਼ੂ ਵੀ ਘੁੰਮਦੇ ਰਹਿੰਦੇ ਹਨ ਤੇ ਕੂੜੇ ਦੀ ਬਦਬੂ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨੀ ਵੀ ਹੁੰਦੀ ਹੈ | ਇਸੇ ਤਰ੍ਹਾਂ ਦਿਓਲ ਨਗਰ ਸਥਿਤ ਏਕਤਾ ਗੈਸ ਏਜੰਸੀ ਸਾਹਮਣੇ ਦੇ ਨਾਲ ਇਸ ਤੋਂ ਇਲਾਵਾ ਵੱਡੇ ਪਾਰਕ ਤੇ ਛੋਟੇ ਪਾਰਕ ਦੇ ਨੇੜੇ ਵੀ ਕਈ ਅਜਿਹੇ ਪਲਾਟ ਹਨ ਜਿਨ੍ਹਾਂ 'ਚ ਚਾਰ ਦੀਵਾਰੀ ਨਾ ਕੀਤੀ ਹੋਣ ਕਰਕੇ ਉੱਥੇ ਲੋਕ ਕੂੜਾ ਸੁੱਟ ਰਹੇ ਹਨ ਤੇ ਇਹ ਪਲਾਟ ਕੂੜਾ ਘਰ ਬਣਦੇ ਜਾ ਰਹੇ ਹਨ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਨ੍ਹਾਂ ਖ਼ਾਲੀ ਪਲਾਟਾਂ ਦੇ ਮਾਲਕਾਂ ਦਾ ਪਹਿਚਾਣ ਕਰਵਾ ਕੇ ਉਨ੍ਹਾਂ ਨੋਟਿਸ ਭੇਜੇ ਜਾਣ ਤੇ ਚਾਰ ਦੀਵਾਰੀ ਕਰਵਾਈ ਜਾਵੇ ਤਾਂ ਕਿ ਉਨ੍ਹਾਂ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਐਨ.ਐਚ.ਐਸ. ਹਸਪਤਾਲ ਨੇ ਲਗਾਈ ਲਾਈਵ ਸਰਜਰੀ ਵਰਕਸ਼ਾਪ 400 ਤੋਂ ਵੱਧ ਡਾਕਟਰਾਂ ਨੇ ਕੀਤੀ ਸ਼ਿਰਕਤ <br/> ਅਗਲੀ ਖ਼ਬਰ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ <br/>
Ad Position 24