08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਐਨ.ਐਚ.ਐਸ. ਹਸਪਤਾਲ ਨੇ ਲਗਾਈ ਲਾਈਵ ਸਰਜਰੀ ਵਰਕਸ਼ਾਪ 400 ਤੋਂ ਵੱਧ ਡਾਕਟਰਾਂ ਨੇ ਕੀਤੀ ਸ਼ਿਰਕਤ

Ad Position 21
No active advertisement
ਜੋਤੀ ਜਗਾ ਕੇ ਲਾਈਵ ਸਰਜਰੀ ਵਰਕਸ਼ਾਪ ਦਾ ਉਦਘਾਟਨ ਕਰਦੇ ਹੋਏ ਡਾ. ਸ਼ੁਭਾਂਗ ਅਗਰਵਾਲ, ਡਾ. ਨਵੀਨ ਚਿਤਕਾਰਾ ਤੇ ਹੋਰ | (ਸੱਜੇ) ਵਰਕਸ਼ਾਪ 'ਚ ਸ਼ਾਮਿਲ ਡਾਕਟਰ | ਤਸਵੀਰਾਂ : ਮੁਨੀਸ਼
ਵਰਕਸ਼ਾਪ ਦੌਰਾਨ ਰੋਬੋਟ ਨਾਲ ਗੋਡੇ ਦੀ ਲਾਈਵ ਸਰਜਰੀ ਕਰਦੇ ਹੋਏ ਡਾਕਟਰ |
23-02-2026
ਜਲੰਧਰ, 22 ਫਰਵਰੀ (ਹਰਵਿੰਦਰ ਸਿੰਘ ਫੁੱਲ)- ਐਨ.ਐੱਚ.ਐੱਸ. ਹਸਪਤਾਲ ਵੱਲੋਂ 21 ਤੇ 22 ਫਰਵਰੀ ਨੂੰ ਰੋਬੋਟ ਨਾਲ ਚੂਲ਼ਾ, ਗੋਡੇ ਤੇ ਮੋਢੇ ਦੇ ਜੋੜ ਬਦਲਣ ਦੀ ਸਰਜਰੀ ਬਾਰੇ ਅੰਤਰਰਾਸ਼ਟਰੀ ਪੱਧਰ ਦਾ ਮੈਡੀਕਲ ਪ੍ਰੋਗਰਾਮ ਤੇ ਲਾਈਵ ਸਰਜਰੀ ਵਰਕਸ਼ਾਪ ਸਫਲਤਾ ਪੂਰਵਕ ਕਰਵਾਈ ਗਈ | ਇਸ ਵਿਚ ਸੀਨੀਅਰ ਡਾਕਟਰ, ਮੈਡੀਕਲ ਅਧਿਆਪਕ ਅਤੇ ਦੇਸ਼ ਭਰ ਤੋਂ ਵੱਡੀ ਗਿਣਤੀ 'ਚ ਡਾਕਟਰਾਂ ਨੇ ਹਿੱਸਾ ਲਿਆ | ਪ੍ਰੋਗਰਾਮ ਰਾਹੀ ਰੋਬੋਟ ਨਾਲ ਹੱਡੀਆਂ ਦੀ ਸਰਜਰੀ ਬਾਰੇ ਨਵੀਂ ਜਾਣਕਾਰੀ ਸਾਂਝੀ ਕਰਨ ਤੇ ਉੱਚ ਪੱਧਰ ਦੀ ਮੈਡੀਕਲ ਚਰਚਾ ਲਈ ਇੱਕ ਵਧੀਆ ਮੰਚ ਮੁਹੱਈਆ ਕਰਵਾਇਆ | ਪ੍ਰੋਗਰਾਮ ਦੀ ਅਗਵਾਈ ਡਾ. ਸ਼ੁਭਾਂਗ ਅਗਰਵਾਲ ਡਾਇਰੈਕਟਰ ਤੇ ਸੀਨੀਅਰ ਹੱਡੀਆਂ ਦੇ ਡਾਕਟਰ ਵੱਲੋਂ ਕੀਤੀ ਗਈ, ਜੋ ਐਨ.ਐੱਚ.ਐੱਸ. ਹਸਪਤਾਲ ਵਿਚ 5 ਤੋਂ ਵੱਧ ਹੱਡੀਆਂ ਦੇ ਡਾਕਟਰਾਂ ਦੀ ਟੀਮ ਦੀ ਅਗਵਾਈ ਕਰ ਰਹੇ ਹਨ | ਜਾਣਕਾਰੀ ਦਿੰਦੇ ਹੋਏ ਡਾ.ਅਗਰਵਾਲ ਨੇ ਦੱਸਿਆ ਕਿ ਇਹ ਉੱਤਰੀ ਭਾਰਤ ਵਿਚ ਰੋਬੋਟ ਨਾਲ ਜੋੜ ਬਦਲਣ ਦੀ ਸਰਜਰੀ ਬਾਰੇ ਸਭ ਤੋਂ ਵੱਡੇ ਮੈਡੀਕਲ ਪ੍ਰੋਗਰਾਮਾਂ ਵਿਚੋਂ ਇੱਕ ਹੈ | ਉਨ੍ਹਾਂ ਕਿਹਾ ਕਿ ਰੋਬੋਟ ਨਾਲ 6 ਲਾਈਵ ਸਰਜਰੀਆਂ ਉੱਚ ਤਕਨੀਕ ਨਾਲ ਕੀਤੀਆਂ ਗਈਆਂ | ਸੀ.ਐਮ.ਈ. ਦੀ ਸਭ ਤੋਂ ਖ਼ਾਸ ਗੱਲ 6 ਰੋਬੋਟ ਨਾਲ ਜੋੜ ਬਦਲਣ ਦੀਆਂ ਲਾਈਵ ਸਰਜਰੀਆਂ ਦੀ ਪ੍ਰਦਰਸ਼ਨੀ ਸਫਲ ਰਹੀ | ਡਾ. ਮੰਨਤ ਅਰੋੜਾ (ਮੋਹਾਲੀ) ਰਿਵਰਸ ਸ਼ੋਲਡਰ (ਮੋਢੇ), ਡਾ. ਰਾਕੇਸ਼ ਰਾਜਪੂਤ (ਕੋਲਕਾਤਾ) ਰੋਬੋਟ ਨਾਲ ਚੂਲ਼ੇ ਦਾ ਜੋੜ, ਡਾ. ਮਿਲੇਨ ਸੇਠ (ਮੁੰਬਈ) ਰੋਬੋਟ ਨਾਲ ਗੋਡੇ ਦੇ ਜੋੜ, ਡਾ. ਅਸ਼ੋਕ ਪੀ.ਐੱਸ. (ਚੇਨੱਈ) ਆਧੁਨਿਕ ਗੋਡੇ ਦੇ ਜੋੜ, ਡਾ. ਨੀਲੇਨ ਸ਼ਾਹ (ਮੁੰਬਈ) ਤੇ ਡਾ. ਸ਼ੁਭਾਂਗ ਅਗਰਵਾਲ (ਜਲੰਧਰ) ਨੇ ਰੋਬੋਟ ਨਾਲ ਪੂਰੇ ਗੋਡੇ ਦਾ ਜੋੜ ਬਦਲਣ ਦੀ ਲਾਈਵ ਸਰਜਰੀ ਕੀਤੀ | ਹਰ ਸਰਜਰੀ ਦਾ ਲਾਈਵ ਪ੍ਰਸਾਰਨ ਆਡੀਟੋਰੀਅਮ 'ਚ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਐਨ.ਐਚ.ਐਸ. ਹਸਪਤਾਲ ਨੇ ਲਗਾਈ ਲਾਈਵ ਸਰਜਰੀ ਵਰਕਸ਼ਾਪ 400 ਤੋਂ ਵੱਧ ਡਾਕਟਰਾਂ ਨੇ ਕੀਤੀ ਸ਼ਿਰਕਤ
ਅਗਲੀ ਖ਼ਬਰ ਸ਼ਹਿਰ ਦੇ ਕਈ ਖਾਲੀ ਪਲਾਟ ਅਜੇ ਵੀ ਬਣੇ ਹੋਏ ਹਨ ਕੂੜਾ ਘਰ ਸ਼ਿਕਾਇਤ ਕਰਨ ਦੇ ਬਾਅਦ ਵੀ ਨਹੀਂ ਹੁੰਦੀ ਕਾਰਵਾਈ

Ad Position 24