ਫਿਲੌਰ, 24 ਫਰਵਰੀ (ਸਤਿੰਦਰ ਸ਼ਰਮਾ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਜਲੰਧਰ ਦਾ ਜਥੇਬੰਦਕ ਇਜਲਾਸ ਪਿੰਡ ਬੇਗਮਪੁਰਾ ਵਿਖੇ ਗੁਰਦੀਪ ਗੋਗੀ, ਮੱਖਣ ਸੰਗਰਾਮੀ, ਨਵਜੋਤ ਮਾਹੀ ਅਤੇ ਵਿਕਰਮ ਮੰਡਿਆਲਾ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਦੌਰਾਨ ਵਿਕਰਮ ਮੰਡਿਆਲਾ ਨੂੰ ਜ਼ਿਲ੍ਹਾ ਪ੍ਰਧਾਨ, ਐਡਵੋਕੇਟ ਅਜੈ ਫਿਲੌਰ ਨੂੰ ਜ਼ਿਲ੍ਹਾ ਸਕੱਤਰ ਤੋਂ ਇਲਾਵਾ 13 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ | ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਦੇ ਮਸਲਿਆਂ ਸੰਬੰਧੀ ਸੰਘਰਸ਼ ਤੇਜ ਕਰਨ 'ਤੇ ਜੋਰ ਦਿੱਤਾ | ਕੇਂਦਰ ਦੀ ਸਰਕਾਰ ਦੁਆਰਾ ਫਿਰਕਾਪ੍ਰਸਤੀ ਦੀ ਖੇਡੀ ਜਾ ਰਹੀ ਖੇਡ ਤੋਂ ਚੌਕਸ ਰਹਿਣ ਅਤੇ ਨੌਜਵਾਨਾਂ ਨੂੰ ਆਪਣਾ ਧਿਆਨ ਅਸਲ ਮੁੱਦਿਆਂ 'ਤੇ ਕੇਂਦਰਤ ਕਰਨ ਦੀ ਅਪੀਲ ਕਰਦਿਆਂ ਢੇਸੀ ਨੇ ਸੂਬਾ ਸਰਕਾਰ ਵਲੋ ਨੌਜਵਾਨਾਂ ਦੇ ਰੁਜ਼ਗਾਰ, ਨਸ਼ਿਆਂ, ਸਿਹਤ ਸੇਵਾਵਾਂ, ਸਿੱਖਿਆ ਆਦਿ ਮੁੱਦਿਆਂ 'ਤੇ ਗੰਭੀਰਤਾ ਨਾ ਦਿਖਾਉਣ ਦਾ ਦੋਸ਼ ਲਾਇਆ | ਭਰਾਤਰੀ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਅਤੇ ਪਰਮਜੀਤ ਰੰਧਾਵਾ ਨੇ ਸੰਬੋਧਨ ਕਰਦਿਆਂ ਸਭਾ ਦੇ ਹਰ ਸੰਘਰਸ਼ ਵਿਚ ਸੰਭਵ ਮਦਦ ਕਰਨ ਦਾ ਵਿਸ਼ਵਾਸ ਦਵਾਇਆ | ਅਖ਼ੀਰ 'ਚ ਸੂਬਾ ਕਮੇਟੀ ਮੈਂਬਰ ਗੁਰਦੀਪ ਗੋਗੀ ਨੇ ਆਏ ਹੋਏ ਡੈਲੀਗੇਟਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮੱਖਣ ਸੰਗਰਾਮੀ ਤੋਂ ਇਲਾਵਾ ਜੱਸਾ ਰੁੜਕਾ, ਨਵਜੋਤ ਮਾਹੀ, ਸੁਨੀਲ ਭੈਣੀ, ਅਮਰੀਕ ਰੁੜਕਾ, ਗਗਨਦੀਪ ਸਿੰਘ ਗੱਗਾ, ਪਿ੍ੰਸ ਸਹੋਤਾ, ਅਮਰਜੀਤ ਢੇਰੀਆਂ, ਸਨੀ ਸ਼ਾਹਕੋਟ, ਸੋਨੂੰ ਢੇਸੀ ਕਮੇਟੀ ਮੈਂਬਰ ਚੁਣੇ ਗਏ | ਅਰੰਭ 'ਚ ਪਿਛਲੇ ਕੰਮਾਂ ਦੀ ਰਿਪੋਰਟ ਜ਼ਿਲ੍ਹਾ ਸਕੱਤਰ ਅਜੈ ਫਿਲੌਰ ਨੇ ਪੇਸ਼ ਕੀਤੀ ਜਿਸ 'ਤੇ 7 ਨੌਜਵਾਨਾਂ ਨੇ ਬਹਿਸ 'ਚ ਭਾਗ ਲਿਆ ਅਤੇ ਕੁਝ ਜ਼ਰੂਰੀ ਸੁਝਾਅ ਵੀ ਦਿੱਤੇ |