13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਡਾ. ਸਤਵੀਰ ਸਿੰਘ ਸੋਨੂੰ ਕੋਆਰਡੀਨੇਟਰ ਨਿਯਕੁਤ

Ad Position 21
No active advertisement
ਅਜੀਤ ਡੈਸਕ 25-02-2026
ਲੋਹੀਆਂ ਖਾਸ, 24 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਵਿਧਾਨ ਸਭਾ ਦੀਆਂ ਆ ਰਹੀਆਂ ਚੋਣਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵਲੋਂ ਪਾਰਟੀ ਦੇ ਹਰ ਤਰ੍ਹਾਂ ਦੇ ਜਥੇਬੰਧਕ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦੇ ਪਾਰਟੀ ਨੇ ਆਪ ਦੇ ਨੌਜਵਾਨ ਆਗੂ ਡਾ. ਸਤਵੀਰ ਸਿੰਘ 'ਸੋਨੂੰ ਦਿੱਲੀ ਵਾਲੇ' ਨੂੰ 'ਆਪ' ਹਲਕਾ ਸ਼ਾਹਕੋਟ ਦੇ (ਬੀ. ਸੀ. ਵਿੰਗ) ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ | ਕੋਆਰਡੀਨੇਟਰ ਡਾ. ਸਤਵੀਰ ਸਿੰਘ 'ਸੋਨੂੰ' ਵਾਸੀ ਗੁਰੂ ਨਾਨਕ ਕਲੋਨੀ ਲੋਹੀਆਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਆਪ ਦੇ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਆਪ ਦੇ ਹਲਕਾ ਸ਼ਾਹਕੋਟ ਦੇ ਸੰਗਠਨ ਸਕੱਤਰ ਹਰਜਿੰਦਰ ਸਿੰਘ ਸੀਚੇਵਾਲ, ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਪਾਰਟੀ ਦੇ ਨਿਮਾਣੇ ਵਰਕਰ ਦਾ ਮਾਣ ਵਧਾਇਆ ਹੈ | ਡਾ. ਸਤਵੀਰ ਸਿੰਘ 'ਸੋਨੂੰ' ਨੂੰ ਕੋਆਰਡੀਨੇਟਰ ਨਿਯੁਕਤ ਹੋਣ 'ਤੇ ਵਧਾਈ ਦੇਣ ਵਾਲਿਆਂ 'ਚ ਸ਼ਹਿਰੀ ਪ੍ਰਧਾਨ ਸੋਮ ਨਾਥ ਭੱਟੀ, ਸਾ. ਪ੍ਰਧਾਨ ਚਰਨਜੀਤ ਸਿੰਘ, ਲੈਹਿੰਬਰ ਭੱਟੀ ਡੁਮਾਣਾ, ਅਜੈ ਸਹੋਤਾ, ਅਜਾਦਵੀਰ ਸਿੰਘ ਜੰਮੂ, ਨਗਰ ਪੰਚਾਇਤ ਲੋਹੀਆਂ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਸਾਬਕਾ ਪ੍ਰਧਾਨ ਸ਼ਾਬਾਜ਼ ਸਿੰਘ ਥਿੰਦ, ਸਾਬਕਾ ਪ੍ਰਧਾਨ ਸਾਹਿਬ ਸਿੰਘ ਕੰਗ, ਸਾਬਕਾ ਕੌਂਸਲਰ ਆਗੂ ਸੁਖਵਿੰਦਰ ਸਿੰਘ ਥਿੰਦ, ਨੰਬਰਦਾਰ ਅਵਤਾਰ ਸਿੰਘ ਥਿੰਦ, ਸੁਖਵਿੰਦਰ ਸਿੰਘ ਹਲਵਾਈ, ਸੀਨੀਅਰ ਆਗੂ ਕੁਲਵੰਤ ਸਿੰਘ ਜੰਮੂ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਕੁਲਦੀਪ ਸਿੰਘ ਬਾਗਵਾਲੇ, ਯੂਥ ਆਗੂ ਗਗਨਦੀਪ ਸਿੰਘ ਥਿੰਦ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਏਕਨੂਰ ਹਾਕੀ ਅਕੈਡਮੀ ਪਿੰਡ ਤੇਹਿੰਗ ਵਲੋਂ ਹਾਕੀ ਦੇ ਸਾਲਾਨਾ ਮੈਚ ਕਰਵਾਏ <br/> ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਇਜਲਾਸ ਹੋਇਆ <br/>
Ad Position 24