ਫਿਲੌਰ, 24 ਫਰਵਰੀ (ਸਤਿੰਦਰ ਸ਼ਰਮਾ)-ਏਕਨੂਰ ਹਾਕੀ ਅਕੈਡਮੀ ਪਿੰਡ ਤੇਹਿੰਗ ਵਿਖੇ ਹਾਕੀ ਦੇ ਸਲਾਨਾ ਮੈਚ ਕਰਵਾਏ ਗਏ, ਜਿਨ੍ਹਾਂ ਵਿਚ 14 ਸਾਲ ਉਮਰ ਦੇ ਬੱਚਿਆਂ 'ਚ ਪਹਿਲਾ ਸਥਾਨ ਰਾਊਾਡ ਗਲਾਸ ਏਕਨੂਰ ਹਾਕੀ ਅਕੈਡਮੀ ਤੇਹਿੰਗ, ਦੂਜਾ ਸਥਾਨ ਰਾਊਾਡ ਗਲਾਸ ਹਾਕੀ ਅਕੈਡਮੀ ਪਿੰਡ ਲਾਸਾੜਾ ਅਤੇ ਤੀਜਾ ਸਥਾਨ ਰਾਊਾਡ ਗਲਾਸ ਹਾਕੀ ਅਕੈਡਮੀ ਧੰਨੋਵਾਲੀ ਨੇ ਪ੍ਰਾਪਤ ਕੀਤਾ | 17 ਸਾਲ ਉਮਰ ਦੀਆਂ ਬੱਚੀਆਂ ਦੇ ਹਾਕੀ ਮੁਕਾਬਲੇ ਵਿਚ ਪਹਿਲਾ ਸਥਾਨ ਖਾਲਸਾ ਕਾਲਜ ਜਲੰਧਰ ਨੇ ਪ੍ਰਾਪਤ ਕੀਤਾ, ਦੂਜਾ ਸਥਾਨ ਰਾਮਪੁਰ ਛੰਨਾ ਮਲੇਰਕੋਟਲਾ ਅਕੈਡਮੀ ਨੇ ਪ੍ਰਾਪਤ ਕੀਤਾ ਅਤੇ ਤੀਜਾ ਸਥਾਨ ਰਾਊਾਡ ਗਲਾਸ ਅਕੈਡਮੀ ਮੁੰਡੀਆਂ ਕਲਾਂ ਨੇ ਪ੍ਰਾਪਤ ਕੀਤਾ | ਇਸ ਮੌਕੇ ਪਦਮ ਸ੍ਰੀ ਪ੍ਰਗਟ ਸਿੰਘ ਓਲੰਪੀਅਨ, ਪਦਮ ਸ੍ਰੀ ਬਲਦੇਵ ਸਿੰਘ ਦਰੋਣਾਚਾਰੀਆ ਅਵਾਰਡ, ਓਲੰਪੀਅਨ ਗੁਰਮੇਲ ਸਿੰਘ ਅਰਜਨ ਅਵਾਰਡ ਰਾਜਵੀਰ ਕੌਰ, ਅਸ਼ਫਾਕ ਉਲਾ ਖ਼ਾਨ, ਸੰਜੀਵ ਕੁਮਾਰ, ਓਲੰਪੀਅਨ ਪ੍ਰਭਦੀਪ ਸਿੰਘ, ਇੰਟਰਨੈਸ਼ਨਲ ਖਿਡਾਰੀ ਦਲਜੀਤ ਸਿੰਘ, ਆਮ ਆਦਮੀ ਪਾਰਟੀ ਹਲਕਾ ਫਿਲੌਰ ਦੇ ਇੰਚਾਰਜ ਪਿ੍ੰਸੀਪਲ ਪ੍ਰੇਮ ਕੁਮਾਰ, ਕਸਟਮ ਤੋਂ ਧਰਮਪਾਲ ਸਿੰਘ, ਪੋਸਟਲ ਵਿਭਾਗ ਭੁਪਿੰਦਰ ਸਿੰਘ, ਇੰਟਰਨੈਸ਼ਨਲ ਅੰਪਾਇਅਰ ਸਰਬਤੇਜ ਸਿੰਘ, ਦਲਜੀਤ ਸਿੰਘ ਭੰਡਾਲ, ਵੀਰਪਾਲ ਸਿੰਘ ਯੂ.ਐੱਸ.ਏ. ਬੱਬੂ ਕੈਨੇਡਾ, ਗੇਬਾ ਕੈਨੇਡਾ, ਚਰਨਜੀਤ ਸਿੰਘ ਬੱਗਾ ਯੂ.ਐਸ.ਏ. ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਵਿਚ ਵਿਸ਼ੇਸ਼ ਤੌਰ 'ਤੇ ਸੰਜੀਵ ਕੁਮਾਰ ਓਲੰਪੀਅਨ ਦਾ ਵਿਸ਼ੇਸ਼ ਸਹਿਯੋਗ ਰਿਹਾ ਤੇ ਬੀਰਪਾਲ ਸਿੰਘ ਯੂ.ਐੱਸ.ਏ. ਨੇ ਸਾਰੇ ਇਨਾਮਾਂ ਦੀ ਸੇਵਾ ਕੀਤੀ | ਹੋਰਨਾਂ ਤੋਂ ਇਲਾਵਾ ਇਸ ਮੌਕੇ ਗ੍ਰਾਮ ਪੰਚਾਇਤ, ਸਾਰੇ ਪਤਵੰਤੇ, ਐੱਨ.ਆਰ.ਆਈ. ਵੀਰ ਵੀ ਹਾਜ਼ਰ ਹੋਏ | ਪ੍ਰਬੰਧਕ ਕਮੇਟੀ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ |