13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸਰਕਾਰ ਜੀ! ਪਿੰਡ ਮਾਣਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਨਹੀਂ ਹਨ ਲੈਕਚਰਾਰ ਤੇ ਪਿ੍ੰਸੀਪਲ

Ad Position 21
No active advertisement
ਪਿੰਡ ਮਾਣਕ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਸਕੂਲ ਲੈਕਚਰਾਰ ਤੇ ਪਿ੍ੰਸੀਪਲ ਦੀ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਸਬੰਧੀ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਸਰਪੰਚ ਬਿਕੱਰ ਸਿੰਘ, ਪਰਮਜੀਤ ਸਿੰਘ ਸਾ. ਸਰਪੰਚ, ਬਲਵੰਤ ਸਿੰਘ ਫੌਜੀ, ਹਰਜਿੰਦਰ ਸਿੰਘ ਤੇ ਹੋਰ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 25-02-2026
ਲੋਹੀਆਂ ਖਾਸ, 24 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਾਣਕ ਜਿਸ ਨੂੰ ਸਰਕਾਰ ਨੇ 2024 'ਚ ਅਪਗ੍ਰੇਡ ਕਰਕੇ ਦਸਵੀਂ ਤੋਂ +2 ਤੱਕ ਕੀਤਾ ਸੀ, ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ 'ਐਮੀਨੈਂਸ ਸਕੂਲਾਂ' ਦੇ ਜਮਾਨੇ ਦੌਰਾਨ ਪਿੰਡ ਮਾਣਕ ਦੇ ਸਕੂਲ ਦੀ ਹਾਲਤ ਇਹ ਹੈ ਕਿ +1 ਅਤੇ +2 ਦੀਆਂ ਕਲਾਸਾਂ ਲਈ ਜਿੱਥੇ ਲੈਕਚਰਾਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਉਥੇ ਪਿ੍ੰਸੀਪਲ ਦੀ ਅਸਾਮੀ ਵੀ ਖਾਲੀ ਪਈ ਹੈ | ਇਸ ਸਬੰਧੀ ਇੱਕ ਮੀਟਿੰਗ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਕੀਤੀ ਗਈ ਹੈ, ਜਿਸ ਵਿੱਚ ਪਿੰਡ ਮਾਣਕ ਦੇ ਸਰਪੰਚ ਬਿੱਕਰ ਸਿੰਘ, ਪਰਮਜੀਤ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ, ਗੁਰਨਾਮ ਸਿੰਘ ਢਿੱਲੋਂ, ਸੁਰਜੀਤ ਸਿੰਘ ਰਿਟਾ. ਕਾਨੂੰਗੋ, ਸਵਰਨ ਸਿੰਘ, ਚਰਨ ਸਿੰਘ, ਲਖਵੀਰ ਸਿੰਘ, ਬਲਵੰਤ ਸਿੰਘ ਫੌਜੀ, ਸਰਵਨ ਸਿੰਘ, ਡਾ. ਬਲਵਿੰਦਰ ਸਿੰਘ, ਜਸਪਾਲ ਸਿੰਘ, ਕੁਲਵਿੰਦਰ ਸਿੰਘ, ਪਰਮਜੀਤ ਸਿੰਘ, ਸਰਬਜੀਤ ਸਿੰਘ ਸਮੇਤ ਹੋਰ ਪਿੰਡ ਵਾਸੀ ਵੀ ਹਾਜਰ ਸਨ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਬਿੱਕਰ ਸਿੰਘ ਅਤੇ ਬਲਵੰਤ ਸਿੰਘ ਫੌਜੀ ਨੇ ਦੱਸਿਆ ਕਿ ਸਕੂਲ ਦੀਆਂ ਉਕਤ ਪ੍ਰਮੁੱਖ ਅਸਾਮੀਆਂ ਲਈ ਪੰਜਾਬ ਦੇ ਸਿੱਖਿਆ ਮੰਤਰੀ, ਸਿਖਿਆ ਸਕੱਤਰ ਤੇ ਸਿੱਖਿਆ ਵਿਭਾਗ ਕੋਲੋਂ ਮੰਗ ਕੀਤੀ ਗਈ ਕਿ ਸਕੂਲ 'ਚ ਸਾਰੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਤਾਂ ਕਿ ਵਿਦਿਆਰਥੀਆਂ ਨੂੰ ਮਿਆਰੀ ਪੜ੍ਹਾਈ ਉਪਲਬਧ ਕਰਵਾਈ ਜਾ ਸਕੇ | ਉਨ੍ਹਾਂ ਕਿਹਾ ਕਿ ਸੀਨੀਅਰ ਦੋਹਾਂ ਕਲਾਸਾਂ 'ਚ ਇਸ ਵੇਲੇ 138 ਵਿਦਿਆਰਥੀ ਪੜ੍ਹਾਈ ਕਰ ਰਹੇ ਹਨ ਤੇ ਆਉਂਦੇ ਸਮੇਂ 'ਚ ਇਨ੍ਹਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ | ਪੰਚਾਇਤ ਨੇ ਦੱਸਿਆ ਕਿ ਇਸ ਵੇਲੇ ਸਕੂਲ 'ਚ ਕੋਈ ਵੀ ਲੈਕਚਰਾਰ ਨਾ ਹੋਣ ਕਾਰਣ ਉਨ੍ਹਾਂ ਵੱਲੋਂ ਆਪਣੇ ਪੱਧਰ 'ਤੇ ਪ੍ਰਾਈਵੇਟ ਅਧਿਆਪਕ ਰੱਖ ਕੇ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਕਈ ਵਾਰ ਉੱਚ ਅਧਿਕਾਰੀਆਂ ਨੂੰ ਮਿਲ ਕੇ ਸਕੂਲ 'ਚ ਲੈਕਚਰਾਰ ਭੇਜਣ ਦੀ ਮੰਗ ਕਰ ਚੁੱਕੇ ਹਨ ਲੇਕਿਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ | ਉਨ੍ਹਾਂ ਪੰਜਾਬ ਸਰਕਾਰ, ਅਤੇ ਸਿੱਖਿਆ ਵਿਭਾਗ ਪਾਸੋਂ ਮੰਗ ਕੀਤੀ ਕਿ ਸਕੂਲ ਲਈ ਇੰਗਲਿਸ਼, ਹਿਸਟਰੀ ਅਤੇ ਪੰਜਾਬੀ ਲੈਕਚਰਾਰ ਤੋਂ ਇਲਾਵਾ ਪਿ੍ੰਸੀਪਲ ਦੀ ਅਸਾਮੀ ਜਲਦੀ ਤੋਂ ਜਲਦੀ ਭੇਜੀ ਜਾਵੇ ਤਾਂ ਕਿ ਸ਼ੁਰੂ ਹੋ ਰਹੇ ਨਵੇਂ ਸ਼ੈਸ਼ਨ ਦÏਰਾਨ ਬੱਚਿਆਂ ਦੀ ਪੜ੍ਹਾਈ ਨੂੰ ਸੁਚਾਰੂ ਰੂਪ 'ਚ ਚਲਾਇਆ ਜਾ ਸਕੇ¢ |

Ad Position 22
No active advertisement
ਪਿਛਲੀ ਖ਼ਬਰ ਚਰਸ ਦੇ ਮਾਮਲੇ 'ਚ ਦੋ ਦੋਸ਼ੀਆਂ ਨੂੰ 14-14 ਸਾਲ ਦੀ ਕੈਦ ਅਗਲੀ ਖ਼ਬਰ ਏਕਨੂਰ ਹਾਕੀ ਅਕੈਡਮੀ ਪਿੰਡ ਤੇਹਿੰਗ ਵਲੋਂ ਹਾਕੀ ਦੇ ਸਾਲਾਨਾ ਮੈਚ ਕਰਵਾਏ <br/>
Ad Position 24