ਗੁਰਾਇਆ, 25 ਫ਼ਰਵਰੀ (ਬਲਵਿੰਦਰ ਸਿੰਘ)-ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋਂ ਪੁਸਤਕ ਰਿਲੀਜ਼ ਸਮਾਰੋਹ ਤੇ ਕਵੀ ਦਰਬਾਰ ਕਰਵਾਇਆ ਗਿਆ | ਪ੍ਰਧਾਨਗੀ ਮੰਡਲ ਵਿਚ ਮਹਿੰਦਰ ਸਿੰਘ ਸੋਢੀ, ਗਿਆਨ ਸਿੰਘ ਦੁਸਾਂਝ, ਮਲੂਕ ਰਾਮ, ਬਲਦੇਵ ਰਾਜ ਕੋਮਲ, ਮਨੋਹਰ ਲਾਲ ਸ਼ਾਮਲ ਸਨ | ਰਾਮ ਪ੍ਰਕਾਸ਼ ਟੋਨੀ ਜਨਰਲ ਸਕੱਤਰ ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ | ਇਸ ਸਮੇਂ ਮਲੂਕ ਰਾਮ ਵਲੋਂ ਲਿਖੀ ਪੁਸਤਕ 'ਦੁਸਾਂਝ ਕਲਾਂ ਦੇ ਗੋਤ ਚੰਦੜ੍ਹ ਦੀ ਬੰਸਾਵਲੀ', 'ਮਾਨਵਤਾ ਦੇ ਹਮਾਇਤੀ ਡਾ. ਬੀ. ਆਰ . ਅੰਬੇਡਕਰ' ਲੇਖਕ ਹਰਜਿੰਦਰ ਸਿੰਘ ਭੱਟੀ ਡਾਇਰੈਕਟਰ ਭਾਰਤੀ ਡਾਕ ਵਿਭਾਗ ਸ਼ਿਮਲਾ ਤੇ 'ਔਰਤ ਤੇ ਸਮਾਜ' ਲੇਖਕ ਮਹਿੰਦਰ ਸਿੰਘ ਸੋਢੀ ਰਿਲੀਜ਼ ਕੀਤੀਆਂ ਗਈਆਂ | ਇਸ ਸਮੇਂ ਹੋਏ ਕਵੀ ਦਰਬਾਰ ਵਿਚ ਰਾਮ ਪ੍ਰਕਾਸ਼ ਟੋਨੀ, ਮਨੋਜ ਫਗਵਾੜਵੀ, ਸੰਧੂ ਵਰਿਆਣਵੀ, ਸੁਖਦੇਵ ਸਿੰਘ ਗੰਢਮ, ਚਰਨਜੀਤ ਅੱਟਾ, ਰਿਖੀ ਰੰਧਾਵਾ, ਅਮਰੀਕ ਸਿੰਘ ਮਦਹੋਸ਼, ਦਿਲਬਹਾਰ ਸ਼ੌਕਤ, ਸੋਹਣ ਸਿੰਘ ਭਿੰਡਰ ਨੇ ਕਵਿਤਾ ਪੜ੍ਹੀ | ਇਸ ਮੌਕੇ ਰਵਿੰਦਰ ਸਿੰਘ ਸੋਢੀ, ਸਤਨਾਮ ਚੰਦੜ੍ਹ ਆਦਿ ਹਾਜ਼ਰ ਸਨ |