27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਕੂੜਾ ਪ੍ਰੋਸੈੱਸ ਨਾ ਕਰਨ 'ਤੇ ਨਗਰ ਨਿਗਮ ਵਲੋਂ ਨੰਗਲ ਸ਼ਾਮਾਂ ਸਥਿਤ ਸੁਸਾਇਟੀ ਦਾ ਚਲਾਨ <br/>

Ad Position 21
No active advertisement
ਚਲਾਨ ਕੱਟਣ ਮੌਕੇ ਡਾ. ਕ੍ਰਿਸ਼ਨ ਸ਼ਰਮਾ, ਅਮਨਦੀਪ ਧਵਨ, ਮੋਨਿਕਾ ਸੇਖੜੀ ਤੇ ਹੋਰ | ਨੰਗਲ ਸ਼ਾਮਾਂ ਵਿਚ ਪਿੱਟ ਪ੍ਰਾਜੈਕਟ ਦਾ ਜਾਇਜ਼ਾ ਲੈਂਦੇ ਹੋਏ ਟੀਮ ਮੈਂਬਰ | ਤਸਵੀਰਾਂ : ਮੁਨੀਸ਼ <br/> 27-02-2026
ਜਲੰਧਰ, 26 ਫਰਵਰੀ (ਸ਼ਿਵ)-ਨਗਰ ਨਿਗਮ ਦੀ ਸਿਹਤ ਸ਼ਾਖਾ ਵਲੋਂ ਸਿਹਤ ਅਫ਼ਸਰ ਡਾ. ਕ੍ਰਿਸ਼ਨ ਸ਼ਰਮਾ ਦੀ ਅਗਵਾਈ ਵਿਚ ਉਨਾਂ ਅਦਾਰਿਆਂ ਦੇ ਚਲਾਨ ਕੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਠੋਸ ਰਹਿੰਦ-ਖੰੂਹਦ ਪ੍ਰਬੰਧਨ ਨਿਯਮ-2016 ਦੇ ਤਹਿਤ 100 ਕਿੱਲੋ ਤੋਂ ਜ਼ਿਆਦਾ ਨਿਕਲਦੇ ਕੂੜੇ ਨੂੰ ਪੋ੍ਰਸੈੱਸ ਨਹੀਂ ਕੀਤਾ ਜਾ ਰਿਹਾ ਹੈ | ਸਿਹਤ ਸ਼ਾਖਾ ਦੀ ਟੀਮ ਵਲੋਂ ਅੱਜ ਨੰਗਲ ਸ਼ਾਮਾਂ ਵਿਚ ਕਿੰਗਸ ਗਾਰਡਨ ਵੈੱਲਫੇਅਰ ਸੁਸਾਇਟੀ ਦਾ ਆਪਣਾ ਕੂੜਾ ਪੋ੍ਰਸੈੱਸ ਨਾ ਕਰਨ 'ਤੇ ਚਲਾਨ ਵੀ ਕੱਟਿਆ ਹੈ | ਉਕਤ ਸੁਸਾਇਟੀ ਦਾ ਨਿਗਮ ਵੱਲੋਂ ਤੀਜੀ ਬਾਰ ਚਲਾਨ ਕੱਟਿਆ ਗਿਆ ਹੈ | ਡਾ. ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਜਿਨਾਂ ਲੋਕਾਂ ਵੱਲੋਂ ਚਲਾਨ ਨਹੀਂ ਭੁਗਤੇ ਜਾਂਦੇ, ਉਨਾਂ ਨੂੰ ਅਦਾਲਤ ਵਿਚ ਭੇਜਿਆ ਜਾਵੇਗਾ | ਇਸ ਤੋਂ ਇਲਾਵਾ ਨਿਗਮ ਦੀ ਟੀਮ ਵੱਲੋਂ ਨੰਗਲ ਸ਼ਾਮਾਂ ਸਥਿਤ ਗਿੱਲੇ ਕੂੜੇ ਨੂੰ ਖਾਦ ਵਿਚ ਬਦਲਣ ਵਾਲੇ ਪਿੱਟ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ ਗਿਆ | ਨਗਰ ਨਿਗਮ ਨੂੰ ਇਸ ਮਾਮਲੇ ਵਿਚ ਕੁੱਝ ਦਿਨ ਪਹਿਲਾਂ ਹੀ ਐੱਨ. ਜੀ. ਟੀ. ਵਿਚ ਰਾਹਤ ਮਿਲੀ ਹੈ ਜਿਸ ਕਰਕੇ ਨਿਗਮ ਵਲੋਂ 7 ਸਾਲ ਤੋਂ ਬੰਦ ਪਏ ਪਿੱਟ ਪ੍ਰਾਜੈਕਟ ਨੂੰ ਚਲਾਉਣ ਦਾ ਰਸਤਾ ਖੁੱਲ ਗਿਆ ਹੈ | ਪਿੱਟਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਨਿਗਮ ਦੇ ਸਿਹਤ ਅਫ਼ਸਰ ਡਾ. ਸ੍ਰੀ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਉਕਤ ਪਿੱਟ ਪ੍ਰਾਜੈਕਟ ਨੂੰ ਅਗਲੇ ਹਫ਼ਤੇ ਸ਼ੁਰੂ ਕਰ ਦਿੱਤਾ ਜਾਵੇਗਾ | ਇਸ ਨਾਲ ਕਈ ਵਾਰਡਾਂ ਦੇ ਕੂੜੇ ਤੋਂ ਖਾਦ ਬਣਾਈ ਜਾ ਸਕੇਗੀ | ਉਨ੍ਹਾਂ ਦੱਸਿਆ ਕਿ ਅੱਜ ਰਾਮਾ ਮੰਡੀ ਦੇ ਕਈ ਦੁਕਾਨਦਾਰਾਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਉਹ ਆਪਣਾ ਕੂੜਾ ਸੈਂਟਰ ਵਰਜਾਂ 'ਤੇ ਸੁੱਟ ਕੇ ਗੰਦਗੀ ਨਾ ਫੈਲਾਉਣ | ਜੇਕਰ ਉਨਾਂ ਵੱਲੋਂ ਕੋਈ ਦੁਕਾਨਦਾਰ ਸੈਂਟਰ ਵਰਜਾਂ 'ਤੇ ਕੂੜਾ ਸੁੱਟਦਾ ਫੜਿਆ ਗਿਆ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਅਮਨਦੀਪ ਧਵਨ, ਮੋਨਿਕਾ ਸੇਖੜੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਐਲ. ਪੀ. ਯੂ. ਵਿਖੇ 18ਵਾਂ ਸਾਲਾਨਾ ਅੰਤਰ ਸਕੂਲ ਯੁਵਾ ਫੈਸਟੀਵਲ <br/> ਅਗਲੀ ਖ਼ਬਰ ਯੋਜਨਾਵਾਂ ਨੂੰ ਲੈ ਕੇ ਨਿਗਮ ਨੇ ਸ਼ੁਰੂ ਕਰਵਾਇਆ ਸਰਵੇਖਣ
Ad Position 24