26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸੰਤ ਜੂਦਸ ਕਾਨਵੈਂਟ ਸਕੂਲ ਵਿਖੇ ਦੋ ਰੋਜ਼ਾ ਸਪੋਰਟਸ ਮੀਟ ਮੁਕਾਬਲੇ ਕਰਵਾਏ

ਮਹਿਤਪੁਰ, 26 ਨਵੰਬਰ (ਲਖਵਿੰਦਰ ਸਿੰਘ)-ਸੰਤ ਜੂਦਸ ਕਾਨਵੈਂਟ ਸਕੂਲ ਮਹਿਤਪੁਰ ਵਿਖੇ 20 ਤੇ 21 ਨਵੰਬਰ ਨੂੰ ਸਕੂਲ ਦੀ ਗਰਾਊਂਡ ਵਿਖੇ ਦੋ ਰੋਜ਼ਾ ਸਪੋਰਟਸ ਮੀਟ ਕਰਵਾਈ ਗਈ। ਸਕੂਲ ਦੇ ਡਾਇਰੈਕਟਰ ਫਾਦਰ ਜੇਮਸ ਵਲੋਂ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ ਗਈ ।

Ad Position 21
No active advertisement
ਅਜੀਤ ਡੈਸਕ 27-11-2026
ਮਹਿਤਪੁਰ, 26 ਨਵੰਬਰ (ਲਖਵਿੰਦਰ ਸਿੰਘ)-ਸੰਤ ਜੂਦਸ ਕਾਨਵੈਂਟ ਸਕੂਲ ਮਹਿਤਪੁਰ ਵਿਖੇ 20 ਤੇ 21 ਨਵੰਬਰ ਨੂੰ ਸਕੂਲ ਦੀ ਗਰਾਊਂਡ ਵਿਖੇ ਦੋ ਰੋਜ਼ਾ ਸਪੋਰਟਸ ਮੀਟ ਕਰਵਾਈ ਗਈ। ਸਕੂਲ ਦੇ ਡਾਇਰੈਕਟਰ ਫਾਦਰ ਜੇਮਸ ਵਲੋਂ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ ਗਈ । ਸਪੋਰਟਸ ਮੀਟ ਦੀ ਸ਼ੁਰੂਆਤ ਪ੍ਰਮਾਤਮਾ ਦਾ ਨਾਮ ਲੈਂਦੇ ਹੋਏ ਪ੍ਰੇਅਰ ਡਾਂਸ ਦੇ ਨਾਲ ਕੀਤੀ ਗਈ। ਇਸ ਤੋਂ ਬਾਅਦ ਵਿੱਚ ਮੁੱਖ ਮਹਿਮਾਨ ਫਾਦਰ ਜੇਮਸ ਜੀ ਦੁਆਰਾ ਮਿਸ਼ਾਲ ਜਗਾ ਕੇ ਦੋ ਰੋਜਾ ਸਪੋਰਟਸ ਮੀਟ ਦਾ ਉਦਘਾਟਨ ਕੀਤਾ ਗਿਆ। ਵਿਦਿਆਰਥੀਆਂ ਵਲੋਂ ਵੱਖ-ਵੱਖ ਖੇਡਾਂ ਦੇ ਵਿੱਚ ਭਾਗ ਲਿਆ । ਜਿਸ ’ਚ ਫੁਟਬਾਲ ਕ੍ਰਿਕਟ, ਕਬੱਡੀ, ਖੋ-ਖੋ , ਡਿਸਕਸ ਥਰੋ, ਜੈਵਲਿਨ ਥਰੋ ਤੇ ਛੋਟਪੁਟ ,100,200,400 ਮੀਟਰ ਦੋੜਾ ਵੀ ਸ਼ਾਮਿਲ ਸਨ। ਪ੍ਰੀ ਪ੍ਰਾਈਮਰੀ ਤੇ ਪ੍ਰਾਈਮਰੀ ਵਿੰਗ ਦੇ ਵਿਦਿਆਰਥੀਆਂ ਦੀਆਂ ਫਰੋਗਰੇਸ, ਸੈਕ ਰੇਸ, ਲੈਮਨ ਸਪੂਨ ਰੇਸ, ਵੀ ਕਰਵਾਈਆਂ ਗਈਆਂ। ਖੇਡਾਂ ਦੀ ਸ਼ੁਰੂਆਤ ਟਰੈਜ਼ਰ ਹੰਟ ਦੀ ਗੇਮ ਦੇ ਨਾਲ ਕੀਤੀ ਗਈ ਤੇ ਖੇਡਾਂ ਦਾ ਅੰਤ ਰਿਲੇ ਰੇਸ ਨਾਲ ਕੀਤਾ ਗਿਆ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸਤਿਕਾਰਯੋਗ ਫਾਦਰ ਸ਼ਿਬਿੰਨ ਜੀ ਦੁਆਰਾ ਸਾਰੇ ਜੇਤੂਆਂ ਨੂੰ ਮੈਡਲ ਦਿੱਤੇ ਗਏ। ਪ੍ਰਿੰਸੀਪਲ ਸਤਿਕਾਰਯੋਗ ਫਾਦਰ ਸ਼ਿਬਨ ਜੀ ਦੁਆਰਾ ਸਾਰੇ ਹੀ ਬੱਚਿਆਂ ਸਿਸਟਰਜ, ਅਧਿਆਪਕਾਂ ਤੇ ਗੈਰ ਅਧਿਆਪਕ ਸਟਾਫ਼ ਦਾ ਧੰਨਵਾਦ ਕੀਤਾ। ਦੋ ਰੋਜਾ ਸਪੋਰਟਸ ਮੀਟ ਬਹੁਤ ਵਧੀਆ ਸੁਚੱਜੇ ਢੰਗ ਦੇ ਨਾਲ ਯਾਦਗਾਰ ਬਣ ਕੇ ਸੰਪੰਨ ਹੋਈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਪ੍ਰਕਾਸ਼ ਪੁਰਬ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਬੁਰਜ ਹਸਨ ਵਿਖੇ ਖ਼ੂਨਦਾਨ ਕੈਂਪ ਲਗਾਇਆ
Ad Position 24