ਨੂਰਮਹਿਲ ਕਲੋਨੀਆਂ ਵਿਖੇ ਲੱਗਾ ਮੁਫ਼ਤ ਮੈਡੀਕਲ ਕੈਂਪ
ਨੂਰਮਹਿਲ, 26 ਨਵੰਬਰ (ਤਜਿੰਦਰ ਕੁਮਾਰ)- ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੀ. ਐੱਚ.
ਨੂਰਮਹਿਲ, 26 ਨਵੰਬਰ (ਤਜਿੰਦਰ ਕੁਮਾਰ)- ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੀ.ਐੱਚ.ਸੀ. ਨੂਰਮਹਿਲ ਦੀ ਟੀਮ ਵਲੋਂ ਸਥਾਨਕ ਨੂਰਮਹਿਲ ਨਕੋਦਰ ਰੋਡ ਕਲੋਨੀ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਇਲਾਕੇ ਦੇ ਤਕਰੀਬਨ 100 ਲੋਕਾਂ ਨੇ ਪਹੁੰਚ ਕੇ ਸਿਹਤ ਸੇਵਾਵਾਂ ਦਾ ਲਾਭ ਉਠਾਇਆ। ਕੈਂਪ ਦੌਰਾਨ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਮੁਫ਼ਤ ਟੈਸਟ ਕੀਤੇ ਗਏ। ਲੋੜਵੰਦ ਮਰੀਜ਼ਾਂ ਨੂੰ ਵਿਭਾਗ ਵੱਲੋਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਤੇ ਸਮੇਂ ਸਿਰ ਇਲਾਜ ਕਰਵਾਉਣ ਸਬੰਧੀ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਧਾਨ ਕੁਲਦੀਪ ਦੀਪਾ, ਸਾਬਕਾ ਪ੍ਰਧਾਨ ਹੰਸ ਰਾਜ, ਐਸ.ਐਮ.ਓ ਡਾ. ਬਲਜੀਤ ਕੁਮਾਰ, ਡਾ. ਹਰਜੋਤ (ਡੈਂਟਲ), ਮੈਡੀਕਲ ਅਫ਼ਸਰ ਡਾ. ਸੁਨਾਲੀ, ਡਾ. ਅਮਨਦੀਪ ਕੌਰ, ਲੈਬ ਟੈਕਨੀਸ਼ੀਅਨ ਰਾਕੇਸ਼ ਕੁਮਾਰ ਤੇ ਹੋਰ ਸਿਹਤ ਸਟਾਫ਼ ਨੇ ਆਪਣੀਆਂ ਸੇਵਾਵਾਂ ਨਿਭਾਈਆਂ।