27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸ਼ਹਿਰ ਦੇ ਕਈ ਹਿੱਸਿਆਂ ਵਿਚ ਬਣਨਗੇ ਹੋਰ ਸੁਲੱਭ ਸ਼ੌਚਾਲਿਆ

Ad Position 21
No active advertisement
ਅਜੀਤ ਡੈਸਕ 27-02-2026
ਜਲੰਧਰ, 26 ਫਰਵਰੀ (ਸ਼ਿਵ)- ਸੁਲੱਭ ਇੰਟਰਨੈਸ਼ਨਲ ਸਰਵਿਸ ਆਰਗਨਾਈਜ਼ੇਸ਼ਨ ਦੇ ਕੰਟਰੋਲਰ ਰਾਮ ਨਰੇਸ਼ ਝਾਅ ਵਲੋਂ ਅੱਜ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਦਾ ਸਨਮਾਨ ਕੀਤਾ ਗਿਆ | ਉਨ੍ਹਾਂ ਦੇ ਨਾਲ ਸਹਾਇਕ ਕੰਟਰੋਲਰ ਜੇ. ਪੀ. ਸਿਨਹਾ ਵੀ ਮੌਜੂਦ ਸਨ | ਉਕਤ ਕੰਪਨੀ ਅਧਿਕਾਰੀਆਂ ਵਲੋਂ ਸੀਨੀਅਰ ਡਿਪਟੀ ਮੇਅਰ ਦੇ ਵਾਰਡ ਤੋਂ ਇਲਾਵਾ ਹੋਰ ਵੀ ਇਲਾਕਿਆਂ ਵਿਚ ਲੋਕਾਂ ਨੂੰ ਸਹੂਲਤਾਂ ਦੇਣ ਲਈ ਜਲਦੀ ਹੀ ਸੁਲੱਭ ਸੋਚਾਲਿਆ ਦਾ ਨਿਰਮਾਣ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ | ਸ. ਬਿੱਟੂ ਨੇ ਕਿਹਾ ਕਿ ਜਲਦੀ ਹੀ ਕੰਪਨੀ ਵਲੋਂ ਸੁਲੱਭ ਸੋਚਾਲਿਆ ਦਾ ਨਿਰਮਾਣ ਸ਼ੁਰੂ ਕੀਤਾ ਜਾਵੇਗਾ | ਇਸ ਤੋਂ ਪਹਿਲਾਂ ਸ. ਬਿੱਟੂ ਨੇ ਕੰਪਨੀ ਅਧਿਕਾਰੀਆਂ ਨਾਲ ਸੋਚਾਲਿਆ ਲਈ ਕਈ ਸਾਈਟਾਂ ਦੇਖੀਆਂ | ਬਿੱਟੂ ਨੇ ਕੰਪਨੀ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੰਪਨੀ ਵਲੋਂ ਜਿਨ੍ਹਾਂ ਥਾਵਾਂ 'ਤੇ ਸੌਚਾਲਿਆ ਬਣਾਏ ਗਏ ਹਨ, ਉੱਥੇ ਕਾਫ਼ੀ ਵਧੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਭਾਜਪਾ ਸਰਕਾਰ ਬਣਾਉਣ ਦੀ ਨੀਂਹ ਰੱਖੇਗੀ ਮੋਗਾ ਰੈਲੀ-ਖੰਨਾ <br/> ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਤੇ ਰਾਮ ਵਿਹਾਰ ਨੂੰ ਜਾਣ ਵਾਲੀ ਸੜਕ 'ਤੇ ਪਏ ਕੂੜੇ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ <br...
Ad Position 24