ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸੀ. ਏ. ਫਾਈਨਲ ਦੇ ਨਤੀਜਿਆਂ ਦਾ ਐਲਾਨ-ਜਲੰਧਰ ਖੇਤਰ ਦੇ 12 ਵਿਦਿਆਰਥੀ ਬਣੇ ਸੀ. ਏ.

Ad Position 21
No active advertisement
ਅਜੀਤ ਡੈਸਕ 03-03-2026
ਜਲੰਧਰ, 2 ਮਾਰਚ (ਜਸਪਾਲ ਸਿੰਘ)-ਇੰਸਟੀਚਿਊਟ ਆਫ ਚਾਰਟਰਡ ਅਕਾਊਾਟੈਂਟਸ ਆਫ ਇੰਡੀਆ ਵਲੋਂ ਸੀ. ਏ. ਫਾਈਨਲ ਦੀ ਜਨਵਰੀ 2026 'ਚ ਲਈ ਗਈ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ | ਹਾਲਾਂਕਿ ਇਸ ਵਾਰ ਦੇ ਨਤੀਜੇ ਆਸ ਮੁਤਾਬਿਕ ਨਹੀਂ ਰਹੇ ਤੇ ਇਸ ਵਾਰ ਜਿੱਥੇ 143 'ਚੋਂ ਜਲੰਧਰ ਖੇਤਰ ਦੇ ਕੇਵਲ 35 ਵਿਦਿਆਰਥੀ ਹੀ ਸੀ. ਏ. ਦੀ ਪ੍ਰੀਖਿਆ ਪਾਸ ਕਰਨ 'ਚ ਸਫਲ ਰਹੇ, ਉਥੇ 12 ਵਿਦਿਆਰਥੀ ਹੀ ਸੀ. ਏ. ਬਣਨ 'ਚ ਸਫਲ ਹੋ ਸਕੇ ਹਨ | ਇਨ੍ਹਾਂ ਨਤੀਜਿਆਂ 'ਚ ਨਕੋਦਰ ਦੀ ਵਿਦਿਆਰਥਣ ਸਾਕਸ਼ੀ ਬਾਂਗ ਨੇ 349 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ 'ਚੋਂ ਟਾਪ ਕੀਤਾ, ਜਦਕਿ ਫਗਵਾੜੇ ਦੇ ਖੁਸ਼ਦੀਪ ਵਧਵਾ ਨੇ 340 ਅੰਕ ਲੈ ਕੇ ਦੂਜਾ ਤੇ ਬੰਗਿਆਂ ਦੀ ਅਰਚਿਤ ਜੈਨ ਨੇ 305 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਸੀ. ਏ. ਬਣੇ 12 ਵਿਦਿਆਰਥੀਆਂ 'ਚ ਸਾਕਸ਼ੀ ਬਾਂਗ, ਖੁਸ਼ਦੀਪ ਵਧਵਾ ਤੇ ਅਰਚਿਤ ਜੈਨ ਤੋਂ ਇਲਾਵਾ ਨਿਖਿਲ ਅਰੋੜਾ, ਨਿਕੀ, ਸੰਯਮ ਤਨੇਜਾ, ਅਭਿਸ਼ੇਕ ਗੁਪਤਾ, ਗੌਰਵ ਚੱਢਾ, ਰਾਧਿਕਾ, ਰਘੂਨੰਦਨ, ਵੰਦਨਾ ਤੇ ਚੰਦਨ ਧਾਲੀਵਾਲ ਸ਼ਾਮਿਲ ਹਨ | ਇਸ ਮੌਕੇ ਸਾਕਸ਼ੀ ਬਾਂਗ ਨੇ ਆਪਣੀ ਸਫਲਤਾ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਪਿੱਛੇ ਉਨ੍ਹਾਂ ਦੇ ਮਾਤਾ-ਪਿਤਾ, ਅਧਿਆਪਕਾਂ ਤੇ ਪ੍ਰਮਾਤਮਾ ਦਾ ਬਹੁਤ ਵੱਡਾ ਹੱਥ ਹੈ | ਇਸੇ ਤਰ੍ਹਾਂ ਫਗਵਾੜਾ ਦੇ ਖੁਸ਼ਦੀਪ ਵਧਵਾ ਤੇ ਬੰਗਿਆਂ ਦੀ ਅਰਚਿਤ ਜੈਨ ਨੇ ਵੀ ਕਿਹਾ ਕਿ ਉਹ ਆਪਣੇ ਮਾਪਿਆਂ, ਅਧਿਆਪਕਾਂ ਤੇ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਹੀ ਇਹ ਪ੍ਰੀਖਿਆ ਪਾਸ ਕਰਨ 'ਚ ਸਫਲ ਰਹੇ ਹਨ | ਦੱਸਣਯੋਗ ਹੈ ਕਿ ਆਲ ਇੰਡੀਆ ਪੱਧਰ 'ਤੇ ਗਰੁੱਪ-1 ਪ੍ਰੀਖਿਆ 'ਚ 53652 ਵਿਦਿਆਰਥੀ ਬੈਠੇ ਸਨ, ਜਿਨ੍ਹਾਂ 'ਚੋਂ 11282 ਵਿਦਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਫੀਸਦੀ 21 ਫੀਸਦੀ ਦੇ ਕਰੀਬ ਬਣਦੀ ਹੈ | ਇਸੇ ਤਰ੍ਹਾਂ ਗਰੁੱਪ-2 'ਚ 38169 ਵਿਦਿਆਰਥੀਆਂ ਵਲੋਂ ਪ੍ਰੀਖਿਆ ਦਿੱਤੀ ਗਈ, ਜਿਸ 'ਚੋਂ ਕੇਵਲ 3726 ਵਿਦਿਆਰਥੀ ਹੀ ਪਾਸ ਹੋਣ 'ਚ ਸਫਲ ਰਹੇ ਤੇ ਉਨ੍ਹਾਂ ਦੀ ਪਾਸ ਫੀਸਦ ਕੇਵਲ 9.76 ਫੀਸਦੀ ਹੀ ਬਣਦੀ ਹੈ | ਓਧਰ ਦੋਵੇਂ ਗਰੁੱਪ-1 ਤੇ 2 'ਚ ਕੁੱਲ 22293 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ 'ਚ 2446 ਵਿਦਿਆਰਥੀ ਹੀ ਇਹ ਪ੍ਰੀਖਿਆ ਪਾਸ ਕਰ ਸਕੇ, ਜਿਨ੍ਹਾਂ ਦੀ ਪਾਸ ਫੀਸਦ ਵੀ ਕੇਵਲ 11 ਫੀਸਦੀ ਦੇ ਕਰੀਬ ਹੀ ਰਹੀ | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਲੰਧਰ ਖੇਤਰ 'ਚ ਕੁੱਲ 143 ਵਿਦਿਆਰਥੀਆਂ ਵਲੋਂ ਪ੍ਰੀਖਿਆ ਦਿੱਤੀ ਗਈ, ਜਿਸ 'ਚ 35 ਸਫਲ ਹੋਣ 'ਚ ਸਫਲ ਰਹੇ | ਜਲੰਧਰ ਖੇਤਰ ਦੇ 44 ਵਿਦਿਆਰਥੀਆਂ ਨੇ ਦੋਵੇਂ ਗਰੁੱਪਾਂ ਭਾਵ 1 ਤੇ 2 ਦੀ ਪ੍ਰੀਖਿਆ ਦਿੱਤੀ ਸੀ, ਜਿਸ 'ਚੋਂ 4 ਵਿਦਿਆਰਥੀ ਪਾਸ ਹੋਣ 'ਚ ਕਾਮਯਾਬ ਰਹੇ ਜਦਕਿ ਗਰੁੱਪ ਇਕ 'ਚੋਂ 16 ਵਿਦਿਆਰਥੀ ਸਫਲ ਪਰ ਗਰੁੱਪ 2 'ਚੋਂ ਕੋਈ ਵੀ ਵਿਦਿਆਰਥੀ ਪਾਸ ਨਹੀਂ ਹੋ ਸਕਿਆ | ਇਸ ਦੌਰਾਨ ਕੇਵਲ ਗਰੁੱਪ 1 ਦੀ ਪ੍ਰੀਖਿਆ 67 ਵਿਦਿਆਰਥੀਆਂ ਵਲੋਂ ਦਿੱਤੀ ਗਈ, ਜਿਸ 'ਚੋਂ 13 ਵਿਦਿਆਰਥੀ ਪਾਸ ਹੋਣ 'ਚ ਸਫਲ ਰਹੇ | ਇਸੇ ਤਰ੍ਹਾਂ ਗਰੁੱਪ-2 'ਚ 32 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ ਵਿਚੋਂ ਕੇਵਲ 2 ਵਿਦਿਆਰਥੀ ਹੀ ਇਹ ਪ੍ਰੀਖਿਆ ਪਾਸ ਕਰਨ 'ਚ ਸਫਲ ਹੋ ਸਕੇ | ਇਸ ਮੌਕੇ ਜਲੰਧਰ ਖੇਤਰ ਦੇ ਚੇਅਰਮੈਨ ਸੀ. ਏ. ਵਿਵੇਕ ਪਾਰਤੀ ਨੇ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਦਾ ਫਲ ਹੈ | ਇਸ ਮੌਕੇ ਸ੍ਰੀ ਵਿਵੇਕ ਪਾਰਤੀ ਨੇ ਸਫਲ ਰਹੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਫੈਕਲਟੀ ਮੈਂਬਰਾਂ ਦੀ ਮਿਹਨਤ ਦੀ ਵੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸਮੂਹਿਕ ਯਤਨਾਂ ਦਾ ਸਿੱਟਾ ਹੈ | ਉਨ੍ਹਾਂ ਨਵੇਂ ਬਣੇ ਸੀ. ਏ. ਨੂੰ ਆਪਣੀ ਨਵੀਂ ਯਾਤਰਾ ਸ਼ੁਰੂ ਕਰਨ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਆਪਣੀ ਅਕਾਦਮਿਕ ਉਤਮਤਾ, ਸਲਾਹ ਅਤੇ ਵਿਦਿਆਰਥੀ ਕੇਂਦਿ੍ਤ ਪਹਿਲਕਦਮੀਆਂ ਪ੍ਰਤੀ ਵਚਨਬੱਧਤਾ ਦੁਹਰਾਈ |
Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਦੇ ਸਰਕਾਰੀ ਸਕੂਲ 'ਚ 12ਵੀਂ ਦੀ ਵਿਦਿਆਰਥਣ ਦੀ ਭੇਦਭਰੀ ਹਾਲਤ 'ਚ ਮੌਤ ਅਗਲੀ ਖ਼ਬਰ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਿੱਘੀ ਵਿਦਾਇਗੀ ਮੌਕੇ ਸਮਾਰੋਹ ਨਵੀਂ ਇਮਾਰਤ ਦੇ ਰਸਤੇ ਲਈ ਜ਼ਮੀਨ ਦੇਣ ਵਾਲੇ ਮਾਲਕ...
Ad Position 24
No active advertisement