ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

-ਸੰਤੋਖਪੁਰਾ ਫਾਇਰਿੰਗ ਮਾਮਲਾ- ਡਾਕਟਰ ਦੇ ਘਰ ਗੋਲੀਆਂ ਚਲਾਉਣ ਵਾਲੇ ਦੋਵੇਂ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 03-03-2026
ਮਕਸੂਦਾਂ, 2 ਮਾਰਚ (ਸੌਰਵ ਮਹਿਤਾ)-ਸੰਤੋਖਪੁਰਾ ਇਲਾਕੇ ਵਿਚ ਪਸ਼ੂ ਪਾਲਣ ਵਿਭਾਗ ਨਾਲ ਸੰਬੰਧਤ ਡਾਕਟਰ ਯਸ਼ਪਾਲ ਦੇ ਘਰ ਬਾਹਰ ਹੋਈ ਫਾਇਰਿੰਗ ਦੇ ਮਾਮਲੇ ਵਿਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਫਲਤਾ ਹਾਸਿਲ ਕਰਦੇ ਹੋਏ ਸ਼ੂਟਰ ਸਮੇਤ ਦੋਨੋਂ ਸ਼ੱਕੀ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ | ਭਰੋਸੇਯੋਗ ਸੂਤਰਾਂ ਮੁਤਾਬਿਕ ਦੋਸ਼ੀਆਂ ਪਾਸੋਂ ਵਾਰਦਾਤ ਵਿਚ ਵਰਤੀ ਗਈਆਂ ਦੋ ਪਿਸਤੌਲਾਂ, ਮੋਟਰਸਾਈਕਲ ਤੇ ਘਟਨਾ ਦੀ ਵੀਡੀਓ ਬਣਾਉਣ ਲਈ ਵਰਤਿਆ ਗਿਆ ਮੋਬਾਈਲ ਫ਼ੋਨ ਵੀ ਬਰਾਮਦ ਕਰ ਲਿਆ ਗਿਆ ਹੈ | ਹਾਲਾਂਕਿ ਉੱਚ ਪੁਲਿਸ ਅਧਿਕਾਰੀਆਂ ਵਲੋਂ ਇਸ ਗਿ੍ਫ਼ਤਾਰੀ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਪਰ ਜਾਣਕਾਰੀ ਮਿਲੀ ਹੈ ਕਿ ਮਾਮਲੇ ਸੰਬੰਧੀ ਜਲਦ ਪ੍ਰੈੱਸ ਕਾਨਫਰੰਸ ਕਰਕੇ ਵਿਸਥਾਰ ਨਾਲ ਖੁਲਾਸਾ ਕੀਤਾ ਜਾ ਸਕਦਾ ਹੈ | ਸੂਤਰਾਂ ਦੇ ਮੁਤਾਬਿਕ ਵਾਰਦਾਤ ਤੋਂ ਤੁਰੰਤ ਬਾਅਦ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਇਲਾਕੇ ਦੇ ਸੈਂਕੜਿਆਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਸੀ | ਜਾਂਚ ਦਾ ਦਾਇਰਾ ਜਲੰਧਰ ਤੋਂ ਕਰਤਾਰਪੁਰ, ਸੁਭਾਨਪੁਰ ਤੇ ਅੱਗੇ ਬਿਆਸ ਇਲਾਕੇ ਤੱਕ ਫੈਲਾਇਆ ਗਿਆ | ਦੱਸਿਆ ਜਾਂਦਾ ਹੈ ਕਿ ਦੋਸ਼ੀਆਂ ਨੇ ਰਸਤੇ ਵਿਚ ਆਪਣੇ ਮੋਟਰਸਾਈਕਲ 'ਤੇ ਧਾਰਮਿਕ ਝੰਡੇ ਲਗਾ ਰੱਖੇ ਸਨ ਤਾਂ ਜੋ ਉਹ ਨਾਕਾਬੰਦੀਆਂ ਦੌਰਾਨ ਸ਼ੱਕ ਦੇ ਘੇਰੇ 'ਚ ਨਾ ਆਉਣ | ਤਕਰੀਬਨ 250 ਦੇ ਕਰੀਬ ਕੈਮਰਿਆਂ ਦੀ ਫੁਟੇਜ ਦੀ ਜਾਂਚ ਉਪਰੰਤ ਪੁਲਿਸ ਨੂੰ ਬਟਾਲਾ ਨੇੜੇ ਇਕ ਠਿਕਾਣੇ ਬਾਰੇ ਇਨਪੁਟ ਮਿਲੀ, ਜਿਥੇ ਵਾਰਦਾਤ ਤੋਂ ਬਾਅਦ ਦੋਸ਼ੀ ਰੁਕੇ ਹੋਏ ਸਨ | ਮਲਟੀਪਲ ਸੋਰਸਾਂ ਦੀ ਮਦਦ ਨਾਲ ਪਹਿਚਾਣ ਪੱਕੀ ਕਰਨ ਤੋਂ ਬਾਅਦ ਦੋਨੋਂ ਨੂੰ ਸੋਮਵਾਰ ਦੇਰ ਰਾਤ ਕਾਬੂ ਕਰ ਲਿਆ ਗਿਆ | ਦੱਸ ਦਈਏ ਕਿ ਸ਼ੁੱਕਰਵਾਰ ਅੱਧੀ ਰਾਤ ਤੋਂ ਬਾਅਦ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਡਾਕਟਰ ਦੇ ਘਰ ਤੇ ਗੱਡੀ ਵੱਲ ਕਰੀਬ 10 ਗੋਲੀਆਂ ਚਲਾਈਆਂ ਗਈਆਂ ਸਨ | ਇਕ ਵਿਅਕਤੀ ਗੋਲੀਆਂ ਚਲਾ ਰਿਹਾ ਸੀ ਜਦਕਿ ਦੂਜਾ ਮੋਬਾਈਲ 'ਤੇ ਵੀਡੀਓ ਬਣਾ ਰਿਹਾ ਸੀ | ਥਾਣਾ ਡਿਵੀਜ਼ਨ ਨੰਬਰ ਅੱਠ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 22
No active advertisement
ਪਿਛਲੀ ਖ਼ਬਰ ਦਿਹਾਤੀ ਪੁਲਿਸ ਜਲੰਧਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਤੇ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਸੰਬੰਧੀ ਵਿਸ਼ੇਸ਼ ਕਾਰਵਾਈਆਂ... ਅਗਲੀ ਖ਼ਬਰ ਦੋਸ਼ੀ ਇਲਾਜ ਦੌਰਾਨ ਹਸਪਤਾਲ 'ਚ ਮਿਲਿਆ, ਡਿਸਚਾਰਜ ਮਗਰੋਂ ਗਿ੍ਫ਼ਤਾਰੀ ਦੀ ਤਿਆਰੀ
Ad Position 24
No active advertisement