13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪਾਣੀ, ਸੀਵਰੇਜ ਤੇ ਸਟਰੀਟ ਲਾਈਟਾਂ ਦੇ ਕਰੋੜਾਂ ਦੇ ਕੰਮਾਂ ਨੂੰ ਲੈ ਕੇ ਰਿਕਾਰਡ ਤਲਬ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਜਲੰਧਰ, 3 ਮਾਰਚ (ਸ਼ਿਵ)-ਕਈ ਟੈਂਡਰਾਂ ਵਾਲੇ ਤੇ ਕਈ ਬਿਨਾਂ ਟੈਂਡਰਾਂ ਵਾਲੇ ਕਰਵਾਏ ਗਏ ਕੰਮਾਂ ਨੂੰ ਲੈ ਕੇ ਨਗਰ ਨਿਗਮ ਵਿਚ ਹਲਚਲ ਵਧ ਗਈ ਹੈ ਕਿਉਂਕਿ ਇਸ ਮਾਮਲੇ 'ਚ ਨਿਗਮ ਪ੍ਰਸ਼ਾਸਨ ਵਲੋਂ ਨਾ ਸਿਰਫ਼ ਪਿਛਲੇ ਕੁਝ ਸਮੇਂ ਵਿਚ ਕਰਵਾਏ ਗਏ ਕਰੋੜਾਂ ਦੇ ਵਿਕਾਸ ਦੇ ਕੰਮਾਂ ਬਾਰੇ ਰਿਕਾਰਡ ਤਲਬ ਕੀਤਾ ਗਿਆ ਹੈ ਸਗੋਂ ਬਿਨਾਂ ਟੈਂਡਰਾਂ ਤੋਂ ਸੀਵਰ ਸਫ਼ਾਈ ਦੇ ਕਰਵਾਏ ਜਾ ਰਹੇ ਕੰਮਾਂ 'ਤੇ ਵੀ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਰੋਕ ਲਗਾ ਦਿੱਤੀ ਹੈ | ਨਿਗਮ ਸੂਤਰਾਂ ਦਾ ਕਹਿਣਾ ਸੀ ਕਿ ਕੁਝ ਦਿਨ ਪਹਿਲਾਂ ਹੀ ਨਿਗਮ ਕਮਿਸ਼ਨਰ ਵਲੋਂ ਓ. ਐਂਡ ਐਮ. ਵਲੋਂ ਕਰਵਾਏ ਕੰਮਾਂ ਦਾ ਰਿਕਾਰਡ ਕਮਿਸ਼ਨਰ ਵਲੋਂ ਤਲਬ ਕੀਤਾ ਗਿਆ ਸੀ ਤਾਂ ਰਿਕਾਰਡ ਲੈਣ ਲਈ ਇਸ ਬਾਰੇ ਸੰਯੁਕਤ ਕਮਿਸ਼ਨਰ ਨੂੰ ਹਦਾਇਤ ਕੀਤੀ ਗਈ ਸੀ | ਸੰਯੁਕਤ ਕਮਿਸ਼ਨਰ ਵਲੋਂ ਸੰਬੰਧਿਤ ਅਧਿਕਾਰੀਆਂ ਨੂੰ ਰਿਕਾਰਡ ਦੇਣ ਲਈ ਪਹਿਲਾਂ ਵੀ ਚਿੱਠੀ ਲਿਖੀ ਗਈ ਸੀ ਪਰ ਜਦੋਂ ਰਿਕਾਰਡ ਸਮੇਂ ਸਿਰ ਨਹੀਂ ਪਹੰੁਚਿਆ ਸੀ ਤਾਂ ਸੰਯੁਕਤ ਕਮਿਸ਼ਨਰ ਵਲੋਂ ਰਿਕਾਰਡ ਲਈ ਦੁਬਾਰਾ ਚਿੱਠੀ ਲਿਖੀ ਗਈ ਸੀ ਜਿਸ 'ਚ ਜ਼ਿਕਰ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਸਮੇਂ ਸਿਰ ਰਿਕਾਰਡ ਉਪਲਬਧ ਨਹੀਂ ਕਰਵਾਇਆ ਹੈ, ਜਿਸ ਕਰਕੇ ਸੀਵਰੇਜ ਵਾਟਰ ਸਪਲਾਈ ਤੇ ਸਟਰੀਟ ਲਾਈਟ ਸ਼ਾਖਾ ਦੇ ਕੀਤੇ ਗਏ ਕੰਮਾਂ ਦਾ ਰਿਕਾਰਡ ਪੇਸ਼ ਕੀਤਾ ਜਾਵੇ | ਸੰਯੁਕਤ ਕਮਿਸ਼ਨਰ ਵਲੋਂ ਵਾਟਰ ਸਪਲਾਈ ਤੇ ਸਟਰੀਟ ਲਾਈਟਾਂ ਦਾ ਪਿਛਲੇ ਇਕ ਸਾਲ ਦਾ ਰਿਕਾਰਡ ਤਲਬ ਕੀਤਾ ਗਿਆ ਹੈ | ਨਿਗਮ ਦੇ ਵੱਡੇ ਅਧਿਕਾਰੀਆਂ ਵਲੋਂ ਓ. ਐਂਡ ਐਮ. ਸ਼ਾਖਾ ਵਿਚ ਕਾਫੀ ਹਲਚਲ ਪਾਈ ਜਾ ਰਹੀ ਦੱਸੀ ਜਾ ਰਹੀ ਹੈ ਕਿਉਂਕਿ ਸੀਵਰਾਂ ਦੀ ਸਫ਼ਾਈ ਦੇ ਕੰਮਾਂ ਤੋਂ ਇਲਾਵਾ ਲਗਵਾਈਆਂ ਗਈਆਂ ਸਟਰੀਟ ਲਾਈਟਾਂ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ | ਇਸ ਮਾਮਲੇ ਵਿਚ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਸਰਕਾਰ ਵਲੋਂ ਤਾਂ ਇਸ ਮਾਮਲੇ 'ਚ ਕੋਈ ਰਿਪੋਰਟਾਂ ਨਹੀਂ ਮੰਗੀਆਂ ਗਈਆਂ ਹਨ ਕਿਉਂਕਿ ਇਨ੍ਹਾਂ ਕੰਮਾਂ ਦਾ ਇਕ ਸਾਲ ਦਾ ਰਿਕਾਰਡ ਮੰਗਣ ਨਾਲ ਕਈਆਂ ਦੀ ਨੀਂਦ ਉੱਡ ਗਈ ਹੈ | ਓਧਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਇਕ ਆਦੇਸ਼ ਜਾਰੀ ਕਰਕੇ ਸ਼ਹਿਰ ਦੀ ਸੀਵਰੇਜ ਲਾਈਨਾਂ ਦੀ ਸਫ਼ਾਈ ਲਈ ਜ਼ਰੂਰੀ ਹਾਲਾਤ ਦਾ ਕੰਮ ਦਿਖਾ ਕੇ ਓ. ਐਂਡ ਐਮ. ਦੇ ਫ਼ੀਲਡ ਸਟਾਫ਼ ਵਲੋਂ ਬਿਨਾਂ ਟੈਂਡਰ ਲਗਾ ਕੇ ਫਾਈਲਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤੇ ਕਰਵਾਏ ਜਾ ਰਹੇ ਕੰਮਾਂ ਨੂੰ ਨਿਯਮਾਂ ਦੇ ਵਿਰੁੱਧ ਦੱਸਿਆ ਹੈ | ਉਨ੍ਹਾਂ ਹਦਾਇਤ ਦਿੱਤੀ ਹੈ ਕਿ ਜਿਸ ਜਗਾਂ 'ਤੇ ਜ਼ਰੂਰੀ ਹਾਲਾਤ 'ਚ ਸੀਵਰੇਜ ਲਾਈਨ ਦੀ ਸਫ਼ਾਈ ਕਰਵਾਉਣੀ ਪੈਂਦੀ ਹੈ ਤਾਂ ਉਸ ਜਗਾਂ ਤੋਂ ਪਹਿਲਾ ਤੋਂ ਲੱਗੇ ਟੈਂਡਰ ਦੀ ਛੋਟ ਵਿਚ ਕਰਵਾਇਆ ਜਾਵੇ | ਜੇਕਰ ਛੋਟ ਵਿਚ ਇਹ ਕੰਮ ਨਹੀਂ ਹੁੰਦਾ ਤਾਂ ਨਗਰ ਨਿਗਮ ਦੀ ਸੁਪਰ ਸੰਕਸ਼ਨ ਮਸ਼ੀਨ ਦੀ ਵਰਤੋਂ ਕੀਤੀ ਜਾਵੇ | ਸ਼ਹਿਰ ਦੀ ਸੀਵਰੇਜ ਲਾਈਨ ਦੀ ਸਫ਼ਾਈ ਲਈ ਜ਼ਰੂਰੀ ਹਾਲਾਤ ਦੇ ਤਹਿਤ ਬਿਨਾਂ ਟੈਂਡਰ (ਕੁਟੇਸ਼ਨਾਂ) 'ਤੇ ਜਿਹੜੀਆਂ ਫਾਈਲਾਂ, ਕੰਮ ਪਾਸ ਕੀਤੇ ਗਏ ਹਨ ਉਨ੍ਹਾਂ 'ਤੇ ਤੁਰੰਤ ਪ੍ਰਭਾਵ 'ਤੇ ਰੋਕ ਲਗਾਈ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਸੰਤੋਖਪੁਰਾ ਵਿਖੇ ਡਾਕਟਰ ਦੇ ਘਰ 'ਤੇ ਗੋਲੀਆਂ ਚਲਾਉਣ ਵਾਲੇ 2 ਦੋਸ਼ੀ ਗਿ੍ਫ਼ਤਾਰ <br/> ਅਗਲੀ ਖ਼ਬਰ ਭੇਦਭਰੀ ਹਾਲਤ 'ਚ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ <br/>
Ad Position 24