16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨਿਰਮਲ ਕੁਟੀਆ ਜੌਹਲਾਂ ਤੋਂ ਹੋਲਾ ਮਹੱਲਾ ਸੰਬੰਧੀ ਨਗਰ ਕੀਰਤਨ ਸਜਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 06-03-2026
ਚੁਗਿੱਟੀ/ਜੰਡੂ ਸਿੰਘਾ, 5 ਮਾਰਚ (ਨਰਿੰਦਰ ਲਾਗੂ)-ਹਰ ਸਾਲ ਵਾਂਗ ਨਿਰਮਲ ਕੁਟੀਆ ਜੌਹਲਾਂ ਤੋਂ ਹੋਲਾ ਮਹੱਲਾ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ¢ਪੰਜ ਸਿੰਘ ਸਾਹਿਬਾਨ,ਪੰਜ ਨਿਸ਼ਾਨਚੀ,ਪੰਜ ਚੋਬਦਾਰ ਦੀ ਅਗਵਾਈ ਵਿੱਚ ਸਜਾਏ ਨਗਰ ਕੀਰਤਨ ਦÏਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ¢ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਦੀ ਅਰੰਭਤਾ ਕੀਤੀ ਗਈ¢ ਸੰਗਤਾਂ ਨਾਲ ਆਪਣੇ ਰੂਹਾਨੀ ਪ੍ਰਵਚਨਾਂ ਦੀ ਸਾਂਝ ਪਾਉਂਦੇ ਹੋਏ ਉਕਤ ਗੁਰੂ ਘਰ ਦੇ ਮੁੱਖੀ ਸੰਤ ਬਾਬਾ ਜੀਤ ਸਿੰਘ ਨੇ ਕਿਹਾ ਕਿ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜਿਕ ਕੁਰੀਤੀਆਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਹੋਲੀ ਦੇ ਤਿਉਹਾਰ ਦੇ ਬਦਲ ਵਿਚ ਸ੍ਰੀ ਅਨੰਦਪੁਰ ਸਾਹਿਬ ਤੋਂ ਹੋਲਾ ਮਹੱਲਾ ਕੱਢਣ ਦੀ ਪ੍ਰਥਾ ਦੀ ਅਰੰਭਤਾ ਕੀਤੀ ਸੀ¢ ਖ਼ਾਲਸੇ ਨੂੰ ਸ਼ਾਨੋਸ਼Ïਕਤ ਨਾਲ ਜਿਉਣਾ,ਬੀਰ-ਰਸ ਦੀ ਹÏਾਦ, ਅਤੇ ਖ਼ਾਲਸੇ ਦੇ ਜੀਵਨ ਵਿੱਚ ਬਦਲਾਅ ਲਿਆਉਣ ਲਈ 1700ਈਸਵੀ ਵਿੱਚ ਦਸਵੇਂ ਪਾਤਸ਼ਾਹ ਨੇ ਹੋਲਾ ਮਹੱਲਾ ਅਰੰਭ ਕੀਤਾ¢ ਉਨ੍ਹਾਂ ਆਖਿਆ ਕਿ ਸਾਨੂੰ ਵੀ ਉਸੇ ਮਰਿਆਦਾ ਨੂੰ ਅਪਣਾਉਣਾ ਚਾਹੀਦਾ ਹੈ¢ ਗੁਰੂ ਵਾਲੇ ਬਣਨਾ ਚਾਹੀਦਾ ਹੈ¢ ਇਸ ਮÏਕੇ ਸੰਗਤਾਂ ਵੱਲੋਂ ਗੁਰਬਾਣੀ ਦੇ ਕੀਤੇ ਜਾ ਰਹੇ ਗਾਇਨ ਨਾਲ ਮਹÏਲ ਭਗਤੀ ਰੰਗ ਨਾਲ ਭਰਪੂਰ ਬਣ ਗਿਆ¢ ਲਾਗਲੇ ਪਿੰਡਾਂ ਵਿੱਚ ਪ੍ਰਕਰਮਾ ਕਰਨ ਉਪਰੰਤ ਉਕਤ ਗੁਰੂ ਘਰ ਵਿੱਚ ਪਹੁੰਚ ਕੇ ਇਹ ਨਗਰ ਕੀਰਤਨ ਸਮਾਪਤ ਹੋਇਆ¢
Ad Position 22
No active advertisement
ਪਿਛਲੀ ਖ਼ਬਰ ਖ਼ੁਦਕੁਸ਼ੀ ਲਈ ਮਜਬੂਰ ਕੀਤੇ ਜਾਣ ਦੇ ਮਾਮਲੇ 'ਚ ਮਾਂ-ਧੀ ਬਰੀ ਅਗਲੀ ਖ਼ਬਰ ਸੀਟੀ ਗਰੁੱਪ ਵਲੋਂ 17ਵੀਂ ਸੀਟੀ ਹਾਫ਼ ਮੈਰਾਥਨ 'ਦੌੜਦਾ ਪੰਜਾਬ' 8 ਨੂੰ
Ad Position 24