ਜਲੰਧਰ, 5 ਮਾਰਚ (ਜਸਪਾਲ ਸਿੰਘ)-ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਊਦੈ ਭਾਨ ਚਿੱਬ ਅਤੇ ਉਨ੍ਹਾਂ ਦੇ 11 ਹੋਰਨਾਂ ਸਾਥੀਆਂ ਦੀ ਗਿ੍ਫਤਾਰੀ ਦੇ ਵਿਰੋਧ 'ਚ ਇੰਡੀਅਨ ਯੂਥ ਕਾਂਗਰਸ ਵਲੋਂ ਆਪਣੇ ਨਵੀਂ ਦਿੱਲੀ ਸਥਿਤ ਹੈੱਡਕੁਆਰਟਰ ਵਿਖੇ ਕੀਤਾ ਜੇ ਰਹੇ ਸ਼ਾਂਤਮਈ ਸੱਤਿਆਗ੍ਰਹਿ 'ਚ ਜਲੰਧਰ ਦੇ ਸੀਨੀਅਰ ਕਾਂਗਰਸੀ ਆਗੂ ਅਸ਼ਵਨ ਭੱਲਾ ਤੇ ਹਨੀ ਜੋਸ਼ੀ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਸ਼ਾਮਿਲ ਹੋਏ | ਇਸ ਮੌਕੇ ਸ੍ਰੀ ਅਸ਼ਵਨ ਭੱਲਾ ਨੇ ਕਿਹਾ ਕਿ ਇਹ ਧਰਨਾ ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੁ ਚਿੱਬ ਅਤੇ 11 ਹੋਰ ਸਾਥੀਆਂ ਦੀ ਗਿ੍ਫ਼ਤਾਰੀ ਦੇ ਵਿਰੋਧ ਵਿੱਚ ਸ਼ੁਰੂ ਕੀਤਾ ਗਿਆ ਹੈ, ਜਿਨਵਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦੇ ਬਾਵਜੂਦ ਜੇਲ੍ਹ ਭੇਜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਹਾਲਾਂਕਿ 10 ਦਿਨਾਂ ਬਾਅਦ ਪ੍ਰਧਾਨ ਉਦੈ ਭਾਨ ਚਿੱਬ ਤੇ ਕੁੱਝ ਸਾਥੀਆਂ ਨੂੰ ਤਾਂ ਰਿਹਾਅ ਕਰ ਦਿੱਤਾ ਗਿਆ ਪਰ ਅਜੇ ਵੀ ਕਈ ਸਾਥੀ ਜੇਲ੍ਹ ਵਿਚ ਹਨ | ਇਸ ਲਈ ਇਹ ਸਤਿਆਗ੍ਰਹਿ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਰੇ ਸਾਥੀਆਂ ਦੀ ਰਿਹਾਈ ਨਹੀਂ ਹੋ ਜਾਂਦੀ ¢ ਅਸ਼ਵਨ ਭੱਲਾ ਨੇ ਕਿਹਾ ਕਿ ਲੋਕਤੰਤਰ ਵਿੱਚ ਆਪਣੀ ਆਵਾਜ਼ ਉਠਾਉਣਾ ਹਰ ਨਾਗਰਿਕ ਦਾ ਸੰਵਿਧਾਨਿਕ ਅਧਿਕਾਰ ਹੈ ਤੇ ਸ਼ਾਂਤਮਈ ਪ੍ਰਦਰਸ਼ਨ ਨੂੰ ਅਪਰਾਧ ਬਣਾਉਣਾ ਲੋਕਤੰਤਰਿਕ ਮੁੱਲਾਂ ਦੇ ਖ਼ਿਲਾਫ਼ ਹੈ ¢ ਯੂਥ ਕਾਂਗਰਸ ਸੱਚ ਅਤੇ ਨਿਆਂ ਦੀ ਲੜਾਈ ਪੂਰੀ ਸ਼ਾਂਤੀ ਅਤੇ ਕਾਨੂੰਨੀ ਤਰੀਕੇ ਨਾਲ ਲੜ ਰਹੀ ਹੈ ¢ ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਯੂਥ ਕਾਂਗਰਸ ਦੇ ਆਗੂ ਹਨੀ ਜੋਸ਼ੀ, ਸ਼ੁਭਮ ਸ਼ਰਮਾ, ਸ਼ੁਭੀ, ਗਗਨਦੀਪ ਸਿੰਘ ਜÏਲੀ, ਤੋਸ਼ਿਤ ਮਹਾਜਨ ਸਾਹਿਲ ਸ਼ਰਮਾ, ਹਰਮਨ ਸੇਖੋਂ, ਅਨਮੋਲ ਗਿੱਲ ਸਮੇਤ ਕਈ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ | ਉਨ੍ਹਾਂ ਪਾਰਟੀ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਚਿਤਾਵਨੀ ਦਿੱਤੀ |