ਜਲੰਧਰ, 5 ਮਾਰਚ (ਹਰਵਿੰਦਰ ਸਿੰਘ ਫੁੱਲ)-ਗੁਰੂ ਨਾਨਕ ਮਿਸ਼ਨ ਹਸਪਤਾਲ ਵਲੋਂ ਹਰ ਗੁਰਚੇਤ ਸਿੰਘ ਗਿੱਲ ਅਤੇ ਬਲਦੇਵ ਸਿੰਘ (ਕੈਨੇਡਾ) ਨਿਵਾਸੀਆਂ ਦੇ ਸਹਿਯੋਗ ਨਾਲ ਮਹਿੰਦਰ ਸਿੰਘ ਗਿੱਲ ਦੀ ਯਾਦ 'ਚ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪਿੰਡ ਅਕਾਲਗੜ੍ਹ ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ) ਵਿਖੇ ਮੁਫ਼ਤ ਡਾਕਟਰੀ ਜਾਂਚ ਅਤੇ ਅੱਖਾਂ ਦਾ ਕੈਂਪ 8 ਮਾਰਚ ਦਿਨ ਐਤਵਾਰ ਨੂੰ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਜਨਰਲ ਮੈਨੇਜਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਹਸਪਤਾਲ ਦੇ ਅੱਖਾਂ, ਹੱਡੀਆਂ ਤੇ ਹੋਰ ਬਿਮਾਰੀਆਂ ਦੇ ਮਾਹਿਰ ਡਾਕਟਰ ਟੀਮ ਮਰੀਜ਼ਾਂ ਦਾ ਜਾਂਚ ਕਰੇਗੀ | ਜਿਹੜੇ ਅੱਖਾਂ ਦਾ ਮਰੀਜ਼ ਅਪੇ੍ਰਸ਼ਨ ਦੇ ਯੋਗ ਹੋਣਗੇ ਉਨ੍ਹਾਂ ਦੇ ਅਪੇ੍ਰਸ਼ਨ ਜਲੰਧਰ ਸਥਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਕੀਤੇ ਜਾਣਗੇ ਅਤੇ ਲੈਂਜ ਵੀ ਮੁਫ਼ਤ ਪਾਏ ਜਾਣਗੇ | ਲੋੜਵੰਦਾਂ ਨੂੰ ਦਵਾਈਆਂ ਵੀ ਮੁੱਫਤ ਦਿੱਤੀਆਂ ਜਾਣਗੀਆਂ |