ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਰੇਲਵੇ ਹੈਲਥ ਯੂਨਿਟ ਵਿਖੇ ਲਗਾਇਆ ਦੋ ਦਿਨਾ ਫਸਟ ਏਡ ਅਤੇ ਸੀ.ਪੀ.ਆਰ ਸਿਖਲਾਈ ਕੈਂਪ

Ad Position 21
No active advertisement
ਅਜੀਤ ਡੈਸਕ 07-03-2026
ਜਲੰਧਰ, 6 ਮਾਰਚ (ਹਰਵਿੰਦਰ ਸਿੰਘ ਫੁੱਲ)- ਰੇਲਵੇ ਹਸਪਤਾਲ ਜਲੰਧਰ ਵਿਖੇ ਦੋ ਦਿਨਾਂ ਫ਼ਸਟ ਏਡ ਅਤੇ ਸੀ.ਪੀ.ਆਰ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਦੇ ਪਹਿਲੇ ਦਿਨ ਐਡੀਸ਼ਨਲ ਚੀਫ਼ ਮੈਡੀਕਲ ਸੁਪਰਡੈਂਟ ਡਾ. ਸ਼ਵੇਤਾ ਸਭਰਵਾਲ ਦੀ ਅਗਵਾਈ ਹੇਠ ਵਪਾਰਕ ਵਿਭਾਗ, ਆਰ.ਪੀ.ਐਫ ਜਵਾਨਾਂ, ਲੋਕੋ ਪਾਇਲਟਾਂ ਅਤੇ ਹੋਰ ਫ਼ਰੰਟ ਲਾਈਨ ਸਟਾਫ਼ ਤੋਂ ਇਲਾਵਾ ਟਿਕਟ ਚੈਕਿੰਗ ਸਟਾਫ਼ ਨੇ ਹਿੱਸਾ ਲਿਆ | ਇਹ ਕੈਂਪ ਰੇਲਵੇ ਹਸਪਤਾਲ ਜਲੰਧਰ ਦੁਆਰਾ ਟੈਗੋਰ ਹਸਪਤਾਲ ਜਲੰਧਰ ਦੇ ਡਾਕਟਰਾਂ ਅਤੇ ਨਰਸਿੰਗ ਸਟਾਫ਼ ਦੇ ਸਹਿਯੋਗ ਨਾਲ ਲਗਾਇਆ ਗਿਆ | ਕੈਂਪ ਦੌਰਾਨ ਡਾਕਟਰਾਂ ਅਤੇ ਨਰਸਿੰਗ ਸਟਾਫ਼ ਦੀ ਟੀਮ ਨੇ ਫਰੰਟਲਾਈਨ ਸਟਾਫ਼ ਨੂੰ ਸਹੀ ਸੀ.ਪੀ.ਆਰ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੂੰ ਮੁੱਢਲੀ ਜਾਣਕਾਰੀ ਅਤੇ ਪੁਤਲਿਆਂ 'ਤੇ ਪ੍ਰਦਰਸ਼ਨਾਂ ਰਾਹੀਂ ਸਿਖਲਾਈ ਦਿੱਤੀ ਗਈ | ਸਿਖਲਾਈ ਸੈਸ਼ਨ ਵਿਚ 54 ਤੋਂ ਵੱਧ ਕਰਮਚਾਰੀਆਂ ਨੇ ਹਿੱਸਾ ਲਿਆ | ਸਿਖਲਾਈ ਦੌਰਾਨ, ਭਾਗੀਦਾਰਾਂ ਨੂੰ ਐਮਰਜੈਂਸੀ ਸਥਿਤੀਆਂ ਵਿਚ ਫ਼ਸਟ ਏਡ ਅਤੇ ਸੀ.ਪੀ.ਆਰ ਤਕਨੀਕਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ | ਡਵੀਜ਼ਨਲ ਮੈਨੇਜਰ ਸੰਜੀਵ ਕੁਮਾਰ ਨੇ ਦੱਸਿਆ ਕਿ ਕੈਂਪ ਦਾ ਉਦੇਸ਼ ਐਮਰਜੈਂਸੀ ਦੀ ਸਥਿਤੀ ਵਿਚ ਸਮੇਂ ਸਿਰ ਅਤੇ ਢੁਕਵੀਂ ਸਹਾਇਤਾ ਪ੍ਰਦਾਨ ਕਰਨ ਲਈ ਕਰਮਚਾਰੀਆਂ ਨੂੰ ਜੀਵਨ ਬਚਾਉਣ ਵਾਲੀਆਂ ਤਕਨੀਕਾਂ ਨਾਲ ਲੈਸ ਕਰਨਾ ਸੀ | ਉਨ੍ਹਾਂ ਕਿਹਾ ਕਿ ਭਵਿੱਖ 'ਚ ਵੀ ਅਜਿਹੇ ਜਾਣਕਾਰੀ ਭਰਪੂਰ ਕੈਂਪ ਲਗਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਟਰੈਕਟਰ ਟਰਾਲੀਆਂ ਰਾਹੀਂ 9 ਰੂਟਾਂ 'ਤੇ ਕੂੜਾ ਚੁੱਕਣ ਲਈ ਦੁਬਾਰਾ ਲੱਗੇ ਟੈਂਡਰ <br/> ਅਗਲੀ ਖ਼ਬਰ ਜਲੰਧਰ ਛਾਉਣੀ ਬਲਾਕ ਦੀ ਪੰਚਾਇਤ ਸੰਮਤੀ ਲਈ ਅਹਿਮ ਨਿਯੁਕਤੀਆਂ
Ad Position 24
No active advertisement