ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

87ਵੇਂ ਸੀ. ਆਰ. ਪੀ. ਐਫ. ਸਥਾਪਨਾ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 07-03-2026
ਜਲੰਧਰ, 6 ਮਾਰਚ (ਸ਼ੈਲੀ)-87ਵੇਂ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ. ਆਰ. ਪੀ. ਐਫ.) ਸਥਾਪਨਾ ਦਿਵਸ ਦੇ ਮੌਕੇ 245 ਬਟਾਲੀਅਨ, ਸੀ. ਆਰ. ਪੀ. ਐਫ., ਕੈਂਪਸ ਲਿੱਧੜਾ ਜਲੰਧਰ ਵਲੋਂ ਬਟਾਲੀਅਨ ਹੈੱਡਕੁਆਰਟਰ ਵਿਖੇ ਇਕ ਸਵੈਇੱਛੁਕ ਖੁਨਦਾਨ ਕੈਂਪ ਲਗਾਇਆ | ਕੈਂਪ ਦਾ ਉਦਘਾਟਨ ਬਟਾਲੀਅਨ ਦੇ ਕਮਾਂਡੈਂਟ ਬਿ੍ਜ ਲਾਲ ਨੇ ਕੀਤਾ | ਇਸ ਮੌਕੇ ਕਮਾਂਡੈਂਟ ਬਿ੍ਜ ਲਾਲ ਨੇ ਖੁਦ ਸਭ ਤੋਂ ਪਹਿਲਾਂ ਖੁਨਦਾਨ ਕੀਤਾ | ਉਨ੍ਹਾਂ ਆਪਣੀ ਅਗਵਾਈ ਵਿਚ ਅਧਿਕਾਰੀਆਂ ਅਤੇ ਜਵਾਨਾਂ ਨੂੰ ਇਸ ਪੁੰਨ ਦੇ ਕਾਰਜ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਮੌਜੂਦ ਸਾਰੇ ਕਰਮਚਾਰੀਆਂ ਨੂੰ ਖੁਨਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਹ ਕੈਂਪ ਜਲੰਧਰ ਦੇ ਇਕ ਹਸਪਤਾਲ ਦੇ ਸਹਿਯੋਗ ਨਾਲ ਕਰਵਾਇਆ | ਹਸਪਤਾਲ ਦੀ ਟੀਮ ਵਲੋਂ ਨੇ ਕੈਂਪ ਦੌਰਾਨ ਵਿਸ਼ੇਸ਼ ਸਹਿਯੋਗ ਦਿੱਤਾ | ਬਲੱਡ ਬੈਂਕ ਦੀ ਮਾਹਿਰ ਟੀਮ ਨੇ ਨਿਰਧਾਰਿਤ ਸੁਰੱਖਿਆ ਤੇ ਸਫ਼ਾਈ ਦੇ ਮਿਆਰਾਂ ਦੀ ਪੂਰੀ ਪਾਲਣਾ ਕਰਦਿਆਂ ਖੂਨ ਇਕੱਠਾ ਕੀਤਾ | ਬਟਾਲੀਅਨ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਇਸ ਸਮਾਗਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦਿਆਂ ਕੁੱਲ 51 ਯੂਨਿਟ ਖੂਨ ਸਵੈਇੱਛੁਕ ਤੌਰ 'ਤੇ ਖੁਨ ਦਾਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਕੈਂਪ ਲਈ ਮੇਅਰ ਨੂੰ ਦਿੱਤਾ ਸੱਦਾ ਪੱਤਰ <br/> ਅਗਲੀ ਖ਼ਬਰ ਸਸਤੀ ਹੋਈ ਬਿਜਲੀ-ਘਰੇਲੂ, ਵਪਾਰਕ ਤੇ ਉਦਯੋਗਿਕ ਅਦਾਰਿਆਂ ਲਈ ਦਰਾਂ 'ਚ ਕਟੌਤੀ
Ad Position 24
No active advertisement