ਕਰਤਾਰਪੁਰ, 6 ਮਾਰਚ (ਭਜਨ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਵਾਨਗੀ ਨਾਲ ਹਲਕਾ ਕਰਤਾਰਪੁਰ ਦੇ ਇੰਚਾਰਜ ਸਾਬਕਾ ਐਮ. ਪੀ. ਮਹਿੰਦਰ ਸਿੰਘ ਕੇ. ਪੀ. ਦੀ ਸਿਫਾਰਿਸ਼ 'ਤੇ ਜਲੰਧਰ ਦਿਹਾਤੀ ਦੇ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਵਲੋਂ ਹਲਕਾ ਕਰਤਾਰਪੁਰ ਦੇ 10 ਸਰਕਲ ਪ੍ਰਧਾਨ ਨਿਯੁਕਤ ਕਰਕੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ | ਇਸ ਮੌਕੇ ਨਿਯੁਕਤ ਕੀਤੇ ਗਏ ਸਰਕਲ ਪ੍ਰਧਾਨਾਂ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਣਜੀਤ ਸਿੰਘ ਕਾਹਲੋਂ ਸਰਕਲ ਕਰਤਾਰਪੁਰ, ਜਥੇਦਾਰ ਸੇਵਾ ਸਿੰਘ ਸਰਕਲ ਕਰਤਾਰਪੁਰ ਸ਼ਹਿਰੀ, ਹਰਬੁਲਿੰਦਰ ਸਿੰਘ ਬੋਲੀਨਾ ਸਰਕਲ ਪਚਰੰਗਾ, ਰਤਨ ਸਿੰਘ ਟਿਵਾਣਾ ਸਰਕਲ ਰਹੀਮਪੁਰ, ਸਰਦੂਲ ਸਿੰਘ ਬੂਟਾ ਸਰਪੰਚ ਸਰਕਲ ਆਲਮਪੁਰ ਬੱਕਾ, ਸਤਨਾਮ ਸਿੰਘ ਮਿੰਟੂ ਸਰਕਲ ਮਕਸੂਦਾਂ, ਬਲਜੀਤ ਸਿੰਘ ਸੋਹਲ ਸਰਕਲ ਮੰਡ, ਜਸਵੰਤ ਸਿੰਘ ਪੱਪੂ ਗਾਖਲ ਸਰਕਲ ਗਾਖਲ, ਸੁਰਿੰਦਰ ਸਿੰਘ ਛਿੰਦਾ ਹੁਸੈਨਪੁਰ ਸਰਕਲ ਲਾਂਬੜਾ, ਮਨੋਹਰ ਸਿੰਘ ਸਰਮਸਤਪੁਰ ਸਰਕਲ ਜੰਡੂ ਸਿੰਘਾ ਨੂੰ ਨਿਯੁਕਤ ਕੀਤਾ ਗਿਆ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਰਕਲ ਪ੍ਰਧਾਨਾਂ ਨੂੰ ਆਪਣੇ ਸਰਕਲਾਂ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਤੇ ਹਲਕਾ ਇੰਚਾਰਜ ਦੀ ਸਲਾਹ ਨਾਲ ਆਪਣੇ ਸਰਕਲ ਵਿਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪਾਰਟੀ ਦੇ ਅਹੁਦੇਦਾਰ ਨਿਯੁਕਤ ਕਰਨ ਲਈ ਆਖਿਆ | ਇਸ ਮੌਕੇ ਨਵ-ਨਿਯੁਕਤ ਆਗੂਆਂ ਨੇ ਆਖਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਲਈ ਪਾਰਟੀ ਵਲੋਂ ਉਲੀਕੇ ਗਏ ਪ੍ਰੋਗਰਾਮਾਂ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ |