ਗੁਰਾਇਆ, 6 ਮਾਰਚ (ਬਲਵਿੰਦਰ ਸਿੰਘ)-ਬਲਾਕ ਰੁੜਕਾ ਕਲਾਂ ਬੀ. ਡੀ. ਪੀ. ਓ. ਦਫ਼ਤਰ ਵਿਖੇ ਮਹਿਲਾ ਦਿਵਸ ਮਨਾਇਆ, ਜਿਸ ਦੌਰਾਨ ਸੈੱਲਫ਼ ਹੈਲਪ ਗਰੁੱਪ 'ਚ ਕੰਮ ਕਰ ਰਹੀਆਂ ਮਹਿਲਾਵਾਂ ਨੂੰ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ | ਸਮਾਗਮ ਮੌਕੇ ਵਿਸ਼ੇਸ਼ ਤੌਰ 'ਤੇ ਬੀ. ਡੀ. ਪੀ. ਓ. ਰਾਮਪਾਲ ਸਿੰਘ ਰਾਣਾ, ਬੀ. ਪੀ. ਐਮ. ਹਰਦੀਪ ਸਿੰਘ (ਪੀ. ਐੱਸ. ਆਰ. ਐਲ. ਐਮ.), ਹਲਕਾ ਕੋਆਰਡੀਨੇਟਰ ਬਲਜਿੰਦਰ ਕੌਰ, ਬਲਾਕ ਪ੍ਰਧਾਨ ਜਸਪ੍ਰੀਤ ਕੌਰ ਸਾਬਕਾ ਸਰਪੰਚ ਦਿਲਜੀਤ ਕੌਰ, ਡਾ. ਗੁਰਦੀਪ ਸਿੰਘ (ਐਗਰੀਕਲਚਰਲ ਐਕਸਟੈਨਸ਼ਨ ਅਫ਼ਸਰ), ਡਾ. ਰਮਨਦੀਪ (ਐਗਰੀਕਲਚਰਲ ਡਿਵੈਲਪਮੈਂਟ ਅਫ਼ਸਰ) ਤੇ ਵਿਕਰਾਂਤ ਸਿੰਘ (ਸੀ. ਈ. ਓ. ਫਾਰਮਰ ਪੋ੍ਰਡਿਊਸਰ ਗਰੁੱਪ) ਪੁੱਜੇ | ਸਮਾਗਮ ਦੌਰਾਨ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵਲੋਂ ਇਨ੍ਹਾਂ ਮਹਿਲਾ ਉੱਦਮੀਆਂ ਦੀ ਚੋਣ ਉਨ੍ਹਾਂ ਦੀ ਕਾਰਗੁਜ਼ਾਰੀ ਤੇ ਹੁਨਰ ਦੇ ਆਧਾਰ 'ਤੇ ਕੀਤੀ ਗਈ ਹੈ | ਸਨਮਾਨਿਤ ਮਹਿਲਾਵਾਂ ਨੂੰ ਵਧਾਈ ਦਿੰਦਿਆਂ ਹਲਕਾ ਕੋਆਰਡੀਨੇਟਰ ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਅÏਰਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਸ ਦੌਰਾਨ ਬੀ. ਪੀ. ਐਮ. (ਪੀ. ਐੱਸ. ਆਰ. ਐਲ. ਐਮ.) ਦੁਆਰਾ ਮਹਿਲਾਵਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ | ਇਸ ਦੌਰਾਨ ਏ. ਡੀ. ਓ. ਦੁਆਰਾ ਐਗਰੀਕਲਚਰ ਵਿਭਾਗ ਵਲੋਂ ਮਹਿਲਾਵਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ | ਇਸ ਮੌਕੇ ਭੁਪਿੰਦਰ ਕੌਰ, ਰੇਣੂ, ਰੀਤਿਕਾ, ਮੁਸਕਾਨ, ਸਿਮਰਨ ਹਾਜ਼ਰ ਸਨ |