ਆਦਮਪੁਰ, 7 ਮਾਰਚ (ਹਰਪ੍ਰੀਤ ਸਿੰਘ)-ਵਿਧਾਨ ਸਭਾ ਹਲਕਾ ਆਦਮਪੁਰ ਦੇ ਅਧੀਨ ਆਉਂਦੇ ਕਸਬਾ ਅਲਾਵਲਪੁਰ ਵਿਖੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵਲੋਂ ਵਾਰਡ ਨੰਬਰ 4 ਨੇੜੇ ਬਿਰਧ ਆਸ਼ਰਮ ਨੂੰ ਜਾਦੀ ਸੜਕਾਂ ਨੇ ਵਿਕਾਸ ਕਾਰਜਾਂ ਲਈ 45 ਲੱਖ ਰੁਪਏ ਤੇ ਮੁਹੱਲਾ ਠੱਠੀ ਅਲਾਵਲਪੁਰ ਤੋਂ ਸ਼ਮਸ਼ਾਨਘਾਟ ਤੱਕ ਲਗਪਗ 30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਰੋਡ ਦਾ ਰਸਮੀ ਉਦਘਾਟਨ ਕੀਤਾ | ਇਸ ਮੌਕੇ ਪਵਨ ਟੀਨੂੰ ਨੇ ਦੱਸਿਆ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਿਸ਼ਾ ਨਿਰਦੇਸ਼ਾਂ ਤਹਿਤ ਕਸਬਾ ਅਲਾਵਲਪੁਰ ਦੇ ਸਮੂਹ ਵਾਰਡਾਂ ਦਾ ਜਲਦੀ ਨਵੀਂਕਰਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਪੰਜਾਬ ਵਿਚ ਪਹਿਲੀ ਸਰਕਾਰ ਹੈ, ਜਿਸ ਨੇ ਸਮੇਂ ਤੋਂ ਪਹਿਲਾਂ ਆਪਣੇ ਵਾਅਦੇ ਪੂਰੇ ਕਰਕੇ ਇਕ ਇਤਿਹਾਸਿਕ ਮਿਸਾਲ ਪੈਦਾ ਕੀਤੀ | ਇਸ ਮੌਕੇ ਸੁਖਬੀਰ ਕੁਮਾਰ ਕੋਆਰਡੀਨੇਟਰ ਐਸ. ਸੀ. ਵਿੰਗ ਅਲਾਵਲਪੁਰ, ਪਰਮਜੀਤ ਸਿੰਘ ਪੱਪੀ ਸ਼ਹਿਰੀ ਪ੍ਰਧਾਨ, ਅਮਰੀਕ ਲਾਲ ਬਲਾਕ ਪ੍ਰਧਾਨ, ਮਨਦੀਪ ਸਿੰਘ, ਜਸਵੀਰ ਕੌਰ ਕੌਂਸਲਰ, ਹੰਸ ਰਾਜ ਭੈਰੋ, ਅਮਰਜੀਤ ਸਿੰਘ, ਵਿਨੋਦ ਕੁਮਾਰ, ਬੁੱਧ ਰਾਮ, ਮਦਨ ਲਾਲ ਵਿਰਦੀ, ਅਸ਼ੋਕ ਕੁਮਾਰ, ਮੋਹਿਤ ਕੁਮਾਰ, ਕਸ਼ਮੀਰੀ ਲਾਲ, ਅਸ਼ਵਨੀ ਸ਼ਰਮਾ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਗੁਰਦਿਆਲ ਹੀਰ, ਸੁਖਵਿੰਦਰ ਕੁਮਾਰ, ਦਵਿੰਦਰ ਕੁਮਾਰ ਲੱਡੂ, ਰਕੇਸ਼ ਚੋਪੜਾ ਸਮੇਤ ਸ਼ਹਿਰ ਵਾਸੀ ਹਾਜ਼ਰ ਹੋਏ |