ਜਲੰਧਰ, 7 ਮਾਰਚ (ਸ਼ੈਲੀ)-ਦੇਰ ਰਾਤ ਜਲੰਧਰ ਦੇ ਗੜ੍ਹਾ ਖੇਤਰ ਨੇੜੇ ਥਾਣਾ ਸੱਤ ਦੀ ਪੁਲਿਸ ਨੇ ਇਕ ਹੁੱਕਾ ਬਾਰ 'ਤੇ ਛਾਪਾਮਾਰੀ ਕਰਦੇ ਹੋਏ ਮੌਕੇ ਤੋਂ ਹੀ ਕੁਝ ਵਿਅਕਤੀਆਂ ਨੂੰ ਹਿਸਾਰਤ ਵਿਚ ਲੈ ਲਿਆ | ਪੁਲਿਸ ਨੂੰ ਮੌਕੇ ਤੋਂ ਕੁਝ ਹੁੱਕੇ ਵੀ ਬਰਾਮਦ ਹੋਏ ਹਨ | ਇਸ ਸੰਬੰਧੀ ਥਾਣਾ ਸੱਤ ਦੇ ਏ. ਐਸ. ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਉਪਰੋਕਤ ਹੁੱਕਾ ਬਾਰ 'ਤੇ ਛਾਪਾਮਾਰੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਛਾਪਾਮਾਰੀ ਦੌਰਾਨ ਮੌਕੇ ਤੋਂ ਹੀ ਚਾਰ ਹੁੱਕੇ ਤੇ ਕੁਝ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮੌਕੇ ਤੋਂ ਹੀ ਕੁਝ ਵਿਅਕਤੀਆਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ | ਦੇਰ ਰਾਤ ਤੱਕ ਇਸ ਸੰਬੰਧੀ ਥਾਣਾ ਸਤ ਦੀ ਪਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਸੀ |