07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਲਾਇਨਜ਼ ਕਲੱਬ ਆਦਮਪੁਰ ਨੇ 46ਵਾਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 08-03-2026
ਆਦਮਪੁਰ, 7 ਮਾਰਚ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਲਾਇਨਜ਼ ਕਲੱਬ ਆਦਮਪੁਰ ਦੋਆਬਾ ਵਲੋਂ ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ ਦੀ ਦੇਖ-ਰੇਖ ਹੇਠ ਲਾਇਨਜ਼ ਕਲੱਬ ਵਾਰਵਿਕਸ਼ਾਇਰ ਵੈਸਟਵੁੱਡ ਯੂ. ਕੇ. ਦੇ ਸਹਿਯੋਗ ਨਾਲ 46ਵਾਂ ਅੱਖਾਂ ਦਾ ਮੁਫਤ ਆਪ੍ਰੇਸ਼ਨ ਕੈਂਪ ਸ਼ੁਰੂ ਹੋਇਆ | ਇਸ ਸੰਬੰਧੀ ਹਸਪਤਾਲ ਦੇ ਚੇਅਰਮੈਨ ਦਸ਼ਵਿੰਦਰ ਚਾਂਦ ਨੇ ਦੱਸਿਆ ਕਿ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵਲੋਂ 1910 ਮਰੀਜਾਂ ਦੀ ਜਾਂਚ ਕਰ 1000 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਅਤੇ ਸਮੂਹ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਜਿਨ੍ਹਾਂ ਦੇ ਅਪਰੇਸ਼ਨ ਚੁਣੇ ਗਏ ਓਹ ਲਗਾਤਾਰ ਅਲਟਰਾ ਮਾਡਰਨ ਫੀਕੋ ਵਿਧੀ ਨਾਲ ਕੀਤੇ ਜਾਣਗੇ ਜਿਥੇ ਮਰੀਜ਼ਾਂ ਦੇ ਰਹਿਣ ਸਹਿਣ ਖਾਣ-ਪੀਣ ਦੇ ਸਾਰੇ ਇੰਤਜਾਮ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ 20 ਬੱਚਿਆਂ ਦੇ ਭੈਂਗਾਪਨ ਦੇ ਸਕਿੰਟ ਆਪ੍ਰੇਸ਼ਨ ਵੀ ਮੁਫਤ ਕੀਤੇ ਜਾਣਗੇ ਤੇ 15 ਲੋੜਵੰਦਾਂ ਨੂੰ ਟ੍ਰਾਈ ਸਾਈਕਲ ਤੇ 5 ਨੂੰ ਵ੍ਹੀਲ ਚੇਅਰਾਂ ਵੀ ਦਿੱਤੀਆਂ ਜਾਣਗੀਆਂ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਕੈਂਪ 'ਚ ਸ਼ਾਮਿਲ ਹੋਣ ਆਏ ਲਾਇਨਜ਼ ਕਲੱਬ ਵਾਰਵਿਕਸ਼ਾਇਰ ਵੈਸਟਵੁੱਡ ਯੂ. ਕੇ. ਵਲੋਂ ਮਨਜੀਤ ਰਾਏ, ਲਾਇਨ ਤਰਲੋਚਨ ਸਿੰਘ, ਦਰਸ਼ਨਾਂ ਕੌਰ ਨੇ ਕਿਹਾ ਕਿ ਉਹ ਅੱਖਾਂ ਦੇ ਖੇਤਰ ਅੰਦਰ ਆਦਮਪੁਰ ਕਲੱਬ ਨਾਲ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ ਤੇ ਸੇਵਾ ਕਾਰਜ ਲਗਾਤਾਰ ਜਾਰੀ ਰਹਿਣਗੇ | ਇਸ ਮੌਕੇ ਵਿਸ਼ੇਸ਼ ਤੌਰ ਮੋਹਿੰਦਰ ਸਿੰਘ ਸਮਰਾ ਕੈਨੇਡਾ, ਪਰਮਿੰਦਰ ਕੌਰ ਸਮਰਾ ਹਾਜ਼ਰ ਰਹੇ | ਇਸ ਮੌਕ ਕਲੱਬ ਦੇ ਪ੍ਰਧਾਨ ਰਾਕੇਸ਼ ਚੋਢਾ, ਹਸਪਤਾਲ ਦੇ ਵਾਈਸ ਚੇਅਰਮੈਨ ਅਮਰਜੀਤ ਸਿੰਘ ਭੋਗਪੁਰੀਆ, ਰਘਵੀਰ ਸਿੰਘ ਵਿਰਦੀ, ਕਲ. ਮੋਹਨ ਲਾਲ ਸ਼ਾਰਦਾ, ਅੰਮਿ੍ਤ ਪਾਲ ਸਿੰਘ, ਸੁਸ਼ੀਲ ਡੋਗਰਾ, ਵਿਨੋਦ ਟੰਡਨ, ਹਰਵਿੰਦਰ ਸਿੰਘ ਪਰਹਾਰ, ਅਕਸਰਦੀਪ ਸ਼ਰਮਾ, ਕੁਲਵੀਰ ਸਿੰਘ, ਬਲਰਾਮ ਵਰਮਾ, ਐਸ.ਐਲ. ਭਾਟੀਆ, ਖੜਕ ਸਿੰਘ, ਵਿਕਰਮ ਟੰਡਨ ਤੇ ਹੋਰ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਬਿਜਲੀ ਖੇਤਰ 'ਚ ਲਏ ਇਤਿਹਾਸਕ ਫ਼ੈਸਲਿਆਂ ਨਾਲ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ-ਸੀਚੇਵਾਲ... ਅਗਲੀ ਖ਼ਬਰ ਮੋਟਰਸਾਈਕਲ ਸਵਾਰ 3 ਲੁਟੇਰੇ ਔਰਤ ਦੀਆਂ ਵਾਲ਼ੀਆਂ ਖੋਹ ਕੇ ਹੋਏ ਫਰਾਰ
Ad Position 24