01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪ੍ਰੋ. ਕੁਲਦੀਪ ਚੰਦ ਅਗਨੀਹੋਤਰੀ ਦੀ ਪੁਸਤਕ 'ਭਗਵਾਨ ਵਾਲਮੀਕਿ ਜੀ ਦੀ ਰਾਮ ਕਥਾ ਤੇ ਵਾਲਮੀਕਿ ਸਮਾਜ' ਲੋਕ ਅਰਪਣ <br/>

Ad Position 21
No active advertisement
ਅਜੀਤ ਡੈਸਕ 09-03-2026
ਜਲੰਧਰ, 8 ਮਾਰਚ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਵਾਲਮੀਕਿ ਸਭਾ ਪੰਜਾਬ ਦੇ ਚੇਅਰਮੈਨ ਪ੍ਰਸ਼ੋਤਮ ਸੋਂਧੀ ਤੇ ਪ੍ਰਧਾਨ ਅਸ਼ਵਨੀ ਧਾਲੀਵਾਲ ਦੀ ਅਗਵਾਈ 'ਚ ਸਥਾਨਕ ਕੇ. ਐਲ. ਸਹਿਗਲ ਯਾਦਗਾਰ ਹਾਲ ਵਿਖੇ ਕਰਵਾਏ ਸਾਦੇ ਤੇ ਪ੍ਰਭਾਵਸ਼ਾਲੀ ਸਹਿਤਕ ਸਮਾਗਮ ਦੌਰਾਨ ਪ੍ਰੋ. ਕੁਲਦੀਪ ਚੰਦ ਅਗਨੀਹੋਤਰੀ (ਸਾਬਕਾ ਵਾਈਸ ਚਾਂਸਲਰ ਸੈਂਟਰਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼) ਦੀ ਪੁਸਤਕ 'ਭਗਵਾਨ ਵਾਲਮੀਕਿ ਜੀ ਦੀ ਰਾਮ ਕਥਾ ਤੇ ਵਾਲਮੀਕਿ ਸਮਾਜ' ਲੋਕ ਅਰਪਣ ਕੀਤੀ ਗਈ | ਸਮਾਗਮ 'ਚ ਸਵਾਮੀ ਵਿਸ਼ਨੂੰ ਦੇਵ ਨੰਦ, ਆਰ. ਐੱਸ. ਐੱਸ. ਦੇ ਉੱਤਰੀ ਭਾਰਤ ਦੇ ਪ੍ਰਮੁੱਖ ਪ੍ਰਮੋਦ, ਸਾਬਕਾ ਮੈਂਬਰ ਪਾਰਲੀਮੈਂਟ ਪਦਮ ਹੰਸਰਾਜ ਹੰਸ, ਸੁਸ਼ੀਲ ਰਿੰਕੂ ਸਾਬਕਾ ਸੰਸਦ ਮੈਂਬਰ, ਰਜਿੰਦਰ ਬੇਰੀ (ਸਾਬਕਾ ਵਿਧਾਇਕ), ਅਵਿਨਾਸ਼ ਚੰਦਰ ਸਾਬਕਾ ਮੰਤਰੀ, ਇਕਬਾਲ ਸਿੰਘ ਢੀਂਡਸਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਬੁਲਾਰਿਆਂ ਪ੍ਰੋ. ਅਗਨੀਹੋਤਰੀ ਵਲੋਂ 'ਭਗਵਾਨ ਵਾਲਮੀਕਿ ਜੀ ਦੀ ਰਾਮ ਕਥਾ ਅਤੇ ਵਾਲਮੀਕਿ ਸਮਾਜ' 'ਤੇ ਕਿਤਾਬ ਲਿਖਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਪੁਸਤਕ ਆਉਣ ਵਾਲੀਆਂ ਪੀੜੀਆਂ ਲਈ ਇਕ ਇਤਿਹਾਸਕ ਤੇ ਗੌਰਵਮਈ ਦਸਤਾਵੇਜ਼ ਹੈ | ਇਸ ਮੌਕੇ ਵਿਪਨ ਸਭਰਵਾਲ, ਕੌਂਸਲਰ ਲਵ ਕੁਮਾਰ, ਕੌਂਸਲਰ ਉਂਕਾਰ ਰਾਜੀਵ, ਅਸ਼ਵਨੀ ਸਹੋਤਾ, ਨਵ ਵਿਕਾਸ ਸਿੰਪੂ, ਕੁਲਦੀਪ ਖੋਸਲਾ, ਅਮਰਜੀਤ ਸਿੱਧੂ, ਬੰਟੂ ਸਭਰਵਾਲ ਤੋਂ ਇਲਾਵਾ ਬੀ. ਜੇ. ਪੀ. ਮਹਿਲਾ ਮੋਰਚਾ ਦੀ ਪ੍ਰਧਾਨ ਸ਼ੈਲੀ ਖੰਨਾ ਤੇ ਵੱਡੀ ਗਿਣਤੀ ਸਹਿਤ ਪ੍ਰੇਮੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਆਦਮਪੁਰ ਆਉਣਗੇ-ਪਵਨ ਟੀਨੂੰ <br/> ਅਗਲੀ ਖ਼ਬਰ ਭਾਰਤ ਦੇ ਵਿਸ਼ਵ ਕੱਪ ਜਿੱਤਣ ਦੀ ਖੁਸ਼ੀ 'ਚ ਭੋਗਪੁਰ ਵਾਸੀਆਂ ਨੇ ਭੰਗੜੇ ਪਾ ਕੇ ਖੁਸ਼ੀ ਮਨਾਈ <br/>
Ad Position 24