03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਭਾਜਪਾਈਆਂ ਵਲੋਂ ਲੰਮਾ ਪਿੰਡ ਵਿਖੇ ਬੈਠਕ <br/>

Ad Position 21
No active advertisement
ਅਜੀਤ ਡੈਸਕ 10-03-2026
ਚੁਗਿੱਟੀ/ਜੰਡੂਸਿੰਘਾ, 9 ਮਾਰਚ (ਨਰਿੰਦਰ ਲਾਗੂ)-ਬੂਥ ਵਾਈਸ ਭਾਜਪਾ ਦੀ ਮਜ਼ਬੂਤੀ ਅਤੇ 14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ ਰੈਲੀ, ਜਿੱਥੇ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ, ਦੇ ਮੱਦੇਨਜ਼ਰ ਹਲਕਾ ਉੱਤਰੀ ਦੇ ਭਾਜਪਾਈਆਂ ਵਲੋਂ ਇਕ ਬੈਠਕ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਦੀ ਅਗਵਾਈ ਹੇਠ ਕੌਂਸਲਰ ਰਵੀ ਕੁਮਾਰ ਦੇ ਗ੍ਰਹਿ ਲੰਮਾ ਪਿੰਡ ਵਿਖੇ ਕੀਤੀ ਗਈ | ਇਸ ਮੌਕੇ ਕੌਂਸਲਰ ਰਵੀ ਕੁਮਾਰ ਤੇ ਸੀਨੀਅਰ ਭਾਜਪਾ ਆਗੂ ਕਿਰਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਵਾਰਡ 74 'ਚ ਵਿਕਾਸ ਦੇ ਕਾਰਜ ਬੜੀ ਗੰਭੀਰਤਾ ਨਾਲ ਕੀਤੇ ਜਾ ਰਹੇ ਹਨ | ਚੋਣਾਂ ਸਮੇਂ ਲੋਕਾਂ ਨਾਲ ਕੀਤੇ ਗਏ ਤਮਾਮ ਵਾਅਦੇ ਜੰਗੀ ਪੱਧਰ 'ਤੇ ਪੂਰੇ ਕੀਤੇ ਜਾ ਰਹੇ ਹਨ | ਇਸ ਮੌਕੇ ਬੂਥ ਦੇ ਪ੍ਰਧਾਨ ਅਤੇ ਮੁਹਤਬਰਾਂ ਵਲੋਂ ਉਕਤ ਰੈਲੀ ਵਿਚ ਜਾਣ ਲਈ 2 ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਤੇ ਸਾਰਿਆਂ ਨੂੰ ਰੈਲੀ ਵਿਚ ਵਧ ਚੜ੍ਹ ਕੇ ਜਾਣ ਦੀ ਅਪੀਲ ਕੀਤੀ ਗਈ | ਇਸ ਦੌਰਾਨ ਸਤਵੰਤ ਸਿੰਘ ਬੰਤ, ਲਖਵਿੰਦਰ ਸਿੰਘ, ਉਮ ਪ੍ਰਕਾਸ਼, ਨਰਿੰਦਰ ਸੇਠੀ, ਦਲਜੀਤ ਸਿੰਘ, ਰੋਹਿਨ, ਪੰਕਜ, ਮੋਹਨ ਲਾਲ, ਜਗਦੀਪ ਸਿੰਘ, ਸੁਖਦੇਵ ਸਿੰਘ ਤੇ ਅੰਮਿ੍ਤਪਾਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇਕ ਨਜ਼ਰ ਏਧਰ ਵੀ...! <br/> ਸ਼ਹਿਰ 'ਚ ਵਧਦੇ ਜਾ ਰਹੇ ਵਾਧੂ ਤਾਰਾਂ ਦੇ ਭਾਰ ਕਰਕੇ ਡਿੱਗ ਸਕਦੇ ਹਨ ਕਈ ਬਿਜਲੀ ਦੇ ਖ... ਅਗਲੀ ਖ਼ਬਰ ਐਲ. ਪੀ. ਯੂ. ਵਲੋਂ ਜਨਗਣਨਾ ਸੰਚਾਲਨ ਡਾਇਰੈਕਟੋਰੇਟ ਨਾਲ ਸਮਝੌਤੇ 'ਤੇ ਹਸਤਾਖਰ
Ad Position 24