03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪੰਜਾਬ ਦੀ ਸਿਆਸਤ ਲਈ ਮਹੱਤਵਪੂਰਨ ਸਾਬਤ ਹੋਵੇਗੀ ਭਾਜਪਾ ਦੀ ਮੋਗਾ ਰੈਲੀ-ਸੁਸ਼ੀਲ ਰਿੰਕੂ <br/>

Ad Position 21
No active advertisement
ਅਜੀਤ ਡੈਸਕ 10-03-2026
ਜਲੰਧਰ, 9 ਮਾਰਚ (ਸ਼ਿਵ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ 'ਚ ਹੋਣ ਵਾਲੀ ਇਤਿਹਾਸਕ ਰੈਲੀ ਸੰਬੰਧੀ ਜਲੰਧਰ ਪੱਛਮੀ ਹਲਕੇ ਦੇ ਵਾਰਡ ਨੰਬਰ 40 ਤੇ 46 'ਚ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਇਕ ਮਹੱਤਵਪੂਰਨ ਮੀਟਿੰਗ ਵਿਚ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਰੈਲੀ ਦੀਆਂ ਤਿਆਰੀਆਂ ਸੰਬੰਧੀ ਵਿਸਥਾਰ ਨਾਲ ਚਰਚਾ ਕੀਤੀ | ਉਨ੍ਹਾਂ ਵਰਕਰਾਂ ਨੂੰ ਰੈਲੀ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ | ਸੁਸ਼ੀਲ ਰਿੰਕੂ ਨੇ ਕਿਹਾ ਕਿ ਮੋਗਾ ਵਿਚ ਇਹ ਰੈਲੀ ਪੰਜਾਬ ਦੀ ਰਾਜਨੀਤੀ ਲਈ ਮਹੱਤਵਪੂਰਨ ਸਾਬਤ ਹੋਵੇਗੀ ਤੇ ਇਸ 'ਚ ਵੱਡੀ ਗਿਣਤੀ ਵਿਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ | ਮੀਟਿੰਗ ਦੀ ਪ੍ਰਧਾਨਗੀ ਅਮਰਜੀਤ ਸਿੰਘ ਅਮਰੀ ਅਤੇ ਦਵਿੰਦਰ ਭਾਰਦਵਾਜ ਨੇ ਕੀਤੀ | ਮੀਟਿੰਗ 'ਚ ਅਜੇ ਬੱਬਲ, ਕੁਲਦੀਪ ਦੀਪੂ, ਓਮ ਪ੍ਰਕਾਸ਼, ਗੁਰਬਚਨ ਜੱਲਾ, ਕਮਲ ਭਗਤ, ਪੰਕਜ, ਅਜੇ ਠਾਕੁਰ, ਦੀਪ ਘੁੰਮਣ, ਦਰਸ਼ਨ ਲਾਲ, ਐਮ. ਪੀ. ਸ਼ਰਮਾ, ਪਰਮਜੀਤ ਸਿੰਘ, ਰਾਜਾ, ਬੌਬੀ ਕਸ਼ਯਪ, ਰਮੇਸ਼ ਭਗਤ, ਅਨਿਲ ਮਹਾਜਨ, ਪਵਨ ਮਹਿਤਾ, ਰਾਜੇਸ਼ ਭਗਤ, ਖਰੈਤੀ ਲਾਲ, ਮਨੀ ਭਗਤ, ਮਨਦੀਪ, ਵਿਜੇ ਭਗਤ, ਲਾਭ ਚੰਦ, ਯਸ਼ ਭਗਤ, ਐਡਵੋਕੇਟ ਕੁਨਾਲ ਭਗਤ, ਗੋਲਡੀ ਭਗਤ, ਦੀਪਕ ਭਗਤ, ਆਰ. ਕੇ. ਭਗਤ, ਆਸ਼ੂ ਭਗਤ, ਅਸ਼ੋਕ ਬਿੱਲਾ ਅਤੇ ਹੋਰ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਹਾਂਵੀਰ ਮਾਰਗ 'ਤੇ ਸੜਕ ਨਿਰਮਾਣ ਦੌਰਾਨ 10 ਸਾਲ ਬਾਅਦ ਲੱਭੇ ਦੱਬੇ ਹੋਏ ਮੈਨਹੋਲ ਅਗਲੀ ਖ਼ਬਰ ਬਜਟ 'ਚ ਮੰਗਾਂ ਪੂਰੀਆਂ ਨਾ ਹੋਣ 'ਤੇ ਮੁਲਾਜ਼ਮਾਂ 'ਚ ਨਿਰਾਸ਼ਾ-ਵਾਲੀਆ
Ad Position 24