03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਬਜਟ 'ਚ ਮੰਗਾਂ ਪੂਰੀਆਂ ਨਾ ਹੋਣ 'ਤੇ ਮੁਲਾਜ਼ਮਾਂ 'ਚ ਨਿਰਾਸ਼ਾ-ਵਾਲੀਆ

Ad Position 21
No active advertisement
ਅਜੀਤ ਡੈਸਕ 10-03-2026
ਜਲੰਧਰ, 9 ਮਾਰਚ (ਸ਼ਿਵ)-ਪੰਜਾਬ ਮਿਊਾਸਪਲ ਵਰਕਰਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਵਾਲੀਆਂ ਬੁਢਲਾਡਾ, ਨੈਬ ਸਿੰਘ ਜੈਤੋ, ਸਤਿਨਾਮ ਅਹਿਮਦਗੜ੍ਹ, ਬਲਵੀਰ ਖਹਿਰਾ ਗੁਰਦਾਸਪੁਰ, ਗੁਰਪ੍ਰੀਤ, ਜਸਵੀਰ ਮਾਨਸਾ, ਮੁਹੰਮਦ ਹਨੀਫ਼ ਮਲੇਰਕੋਟਲਾ, ਸੁਰਿੰਦਰ ਟੋਨਾ ਅੰਮਿ੍ਤਸਰ, ਸਤਪਾਲ ਸਤੀ ਸੁਨਾਮ, ਸੰਦੀਪ ਅਹਿਮਦਗੜ੍ਹ, ਪ੍ਰਦੀਪ ਮੂਨਕ ਨੇ ਆਪਣੇ ਇਕ ਜਾਰੀ ਬਿਆਨ 'ਚ ਕਿਹਾ ਕਿ ਉਨ੍ਹਾਂ ਨੂੰ ਬਜਟ ਤੋਂ ਬਹੁਤ ਆਸਾਂ ਸਨ ਕਿ ਇਸ ਬਾਰ ਮੁਲਾਜ਼ਮਾਂ ਦੀਆ ਅਹਿਮ ਮੰਗਾਂ, ਜਿਸ 'ਚ ਮੁਲਾਜ਼ਮਾਂ ਦਾ 16 ਫੀਸਦੀ ਡੀ. ਏ. ਜੋ ਕਿ ਪੰਜ ਕਿਸ਼ਤਾਂ ਹਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਤੇ ਠੇਕੇ ਵਾਲੇ ਮੁਲਾਜ਼ਮਾਂ ਨੂੰ ਕੰਟਰੈਕਟਵੇਜ 'ਤੇ ਕਰਨਾ ਸ਼ਾਮਿਲ ਸਨ ਪਰ ਇਨ੍ਹਾਂ ਮੰਗਾਂ ਬਾਰੇ ਕੋਈ ਹੰੁਗਾਰਾ ਨਹੀਂ ਮਿਲਿਆ | ਸ. ਵਾਲੀਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਦਾ ਨੋਟੀਫ਼ਿਕੇਸ਼ਨ ਪੰਜਾਬ ਸਰਕਾਰ ਨੇ ਸਾਲ-2022 'ਚ ਲਾਗੂ ਕਰ ਦਿੱਤਾ ਸੀ ਪਰ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ ਜਦਕਿ ਕਈ ਸੂਬਿਆਂ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਹੈ | ਸਰਕਾਰ ਨੂੰ ਇਸ ਮੰਗ ਸਮੇਤ ਸਥਾਨਕ ਸਰਕਾਰਾਂ ਵਿਭਾਗ 'ਚ ਠੇਕੇ ਵਾਲੇ ਮੁਲਾਜ਼ਮਾਂ ਨੂੰ ਕੰਟਰੈਕਟਵੇਜ 'ਤੇ ਕਰਨ ਦੀ ਮੰਗ ਵੀ ਪੂਰੀ ਕਰਨੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਸਿਆਸਤ ਲਈ ਮਹੱਤਵਪੂਰਨ ਸਾਬਤ ਹੋਵੇਗੀ ਭਾਜਪਾ ਦੀ ਮੋਗਾ ਰੈਲੀ-ਸੁਸ਼ੀਲ ਰਿੰਕੂ <br/> ਅਗਲੀ ਖ਼ਬਰ ਘੱਟ ਜਾਇਦਾਦ ਕਰ ਵਸੂੂਲੀ ਕਰਨ ਵਾਲੇ ਏਰੀਆ ਇੰਸਪੈਕਟਰਾਂ ਦੀ ਹੋਵੇਗੀ ਬਦਲੀ
Ad Position 24