ਜਲੰਧਰ, 9 ਮਾਰਚ (ਸ਼ਿਵ)-ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਦੀ ਸਮੀਖਿਆ ਮੀਟਿੰਗ 'ਚ ਜਾਇਦਾਦ ਕਰ ਦੀ ਵਸੂਲੀ ਨੂੰ ਲੈ ਕੇ ਸੰਯੁਕਤ ਕਮਿਸ਼ਨਰ ਸ੍ਰੀਮਤੀ ਸੁਮਨਦੀਪ ਕੌਰ ਨੇ ਲੋਕਾਂ ਨੂੰ ਆਪਣਾ ਬਕਾਇਆ ਕਰ 31 ਮਾਰਚ ਤੱਕ ਜਮਾਂ ਕਰਵਾਉਣ ਦੀ ਅਪੀਲ ਕਰਦਿਆਂ ਸਟਾਫ਼ ਨੂੰ ਹਦਾਇਤ ਦਿੱਤੀ ਕਿ ਜਿਹੜਾ ਵੀ ਏਰੀਆ ਇੰਸਪੈਕਟਰ ਆਪਣੇ ਦਿੱਤੇ ਹੋਏ ਸੈਕਟਰ ਵਿਚ ਘੱਟ ਵਸੂਲੀ ਕਰੇਗਾ, ਉਸ ਦੀ ਬਦਲੀ ਕੀਤੀ ਜਾਵੇਗੀ | ਚੇਤੇ ਰਹੇ ਕਿ ਨਗਰ ਨਿਗਮ ਵਲੋਂ ਪਹਿਲਾਂ ਹੀ ਕਰ ਡਿਫਾਲਟਰਾਂ ਖ਼ਿਲਾਫ਼ ਉਨ੍ਹਾਂ ਦੀਆਂ ਜਾਇਦਾਦਾਂ ਦੀ ਸੀਲਿੰਗ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਕਾਰਵਾਈ ਜਾਰੀ ਰੱਖਣ ਦੀ ਹਦਾਇਤ ਦਿੱਤੀ ਗਈ | ਨਗਰ ਨਿਗਮ ਵਲੋਂ ਜਿਹੜੀ ਰੋਜ਼ਾਨਾ ਵਸੂਲੀ ਕੀਤੀ ਜਾ ਰਹੀ ਹੈ, ਉਸ ਦੀ ਚੰਡੀਗੜ੍ਹ ਦਫਤਰ ਵਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਹੁਣ ਤੱਕ 47.50 ਕਰੋੜ ਤੋਂ ਜ਼ਿਆਦਾ ਦੀ ਵਸੂਲੀ ਹੋ ਚੁੱਕੀ ਹੈ ਜਿਹੜੀ ਕਿ ਪਿਛਲੇ ਸਾਲ ਨਾਲੋਂ ਜ਼ਿਆਦਾ ਹੈ |