16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਨੂੰ ਪ੍ਰਸ਼ਾਸਨ ਨੇ ਮੁੱਖ ਮੰਤਰੀ ਨਾਲ ਨਹੀਂ ਮਿਲਣ ਦਿੱਤਾ <br/>

Ad Position 21
No active advertisement
ਅਜੀਤ ਡੈਸਕ 11-03-2026
ਆਦਮਪੁਰ, 10 ਮਾਰਚ (ਰਮਨ ਦਵੇਸਰ)-ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵਲੋਂ ਪਿਛਲੇ 18 ਮਹੀਨਿਆਂ ਤੋਂ ਦਿਵਿਆਂਗ ਵਰਗ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸੰਬੰਧ ਵਿਚ ਮਿਲਣ ਲਈ ਡਿਪਟੀ ਕਮਿਸ਼ਨਰ, ਕੈਬਨਿਟ ਮੰਤਰੀਆਂ, ਐਮ. ਐਲ. ਏ., ਡਿਪਟੀ ਸਪੀਕਰ, ਚੇਅਰਮੈਨ, ਪਿ੍ੰਸੀਪਲ ਸੈਕੇਟਰੀ ਸੀ. ਐਮ. ਹਾਊਸ ਲਿਖਤੀ ਤੇ ਈ-ਮੇਲਾਂ ਰਾਹੀਂ ਕਰ ਚੁੱਕੇ ਹਾਂ ਪਰ ਮਿਲਣ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਤੇ ਹਮੇਸ਼ਾ ਟਾਲ ਦਿੱਤਾ ਜਾਂਦਾ ਹੈ | 'ਆਪ' ਦੇ ਰਾਜਕਾਲ ਦੌਰਾਨ ਸਾਲਾਨਾ ਵਿਸ਼ਵ ਅੰਗਹੀਣ ਦਿਵਸ ਮਨਾਇਆ, ਜਿਸ 'ਚ ਦਿਵਿਆਂਗ ਵਰਗ ਨੂੰ ਬਹੁਤ ਉਮੀਦਾਂ ਸਨ ਪਰ ਦਿਵਿਆਗਾਂ ਦੀਆਂ ਆਸ਼ਾਂ 'ਤੇ ਪਾਣੀ ਫਿਰ ਗਿਆ | ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾਂ ਬਾਰੇ ਦੱਸਿਆਂ ਕਿਹਾ ਕਿ ਚੋਣਾਂ ਦੌਰਾਨ ਦਿੱਤੀ ਗਈ 2500 ਰੁਪਏ ਮਹੀਨਾ ਪੈਨਸਨ ਦੀ ਗਰੰਟੀ ਤੁਰੰਤ ਲਾਗੂ ਕੀਤੀ ਜਾਵੇ | 4 ਫੀਸਦੀ ਨੌਕਰੀਆਂ ਦਾ ਬੈਕਲਾਗ ਸਿੱਧੀ ਭਰਤੀ ਰਾਹੀਂ ਭਰਿਆ ਜਾਵੇ | ਦਿਵਿਆਂਗ ਵਿਅਕਤੀਆਂ ਦਾ ਬੱਸ ਸਫਰ ਮੁਫਤ ਕੀਤਾ ਜਾਵੇ | ਮਹਿੰਗਾਈ ਦੇ ਵਧਣ ਦੇ ਨਾਲ ਹੀ, ਦਿੱਤੀ ਜਾਂਦੀ ਵਿੱਤੀ ਸਹਾਇਤਾ (ਪੈਨਸ਼ਨ) 'ਚ ਵਾਧਾ ਕੀਤਾ ਜਾਵੇ ਅਤੇ ਉਨ੍ਹਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣ | ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਨੂੰ 20/02/26 ਤੱਕ ਮਿਲਣ ਲਈ ਨਾ ਬੁਲਾਇਆ ਗਿਆ ਤਾਂ ਦਿਵਿਆਗਾਂ ਐਕਸ਼ਨ ਕਮੇਟੀ ਪੱਕਾ ਮੋਰਚਾ ਲਗਾਏਗੀ ਅਤੇ ਹਾਈਵੇੇ ਰੋਕਣ ਲਈ ਮਜਬੂਰ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਅਗਵਾਈ 'ਚ ਅਕਾਲੀ ਦਲ (ਬ) ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ <br/> ਅਗਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ ਨਕੋਦਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ <br/>
Ad Position 24