23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਫਿਲੌਰ ਸਬ ਡਵੀਜ਼ਨ 'ਚ ਕਾਨੂੰਨ ਦੀ ਧਾਕ ਬਠਾਉਣਾ ਹੀ ਮੇਰਾ ਮੁੱਖ ਮਕਸਦ : ਡੀ.ਐੱਸ.ਪੀ. ਮਸੀਹ

Ad Position 21
No active advertisement
ਅਜੀਤ ਡੈਸਕ 12-03-2026
ਫਿਲੌਰ, 11 ਮਾਰਚ (ਵਿਪਨ ਗੈਰੀ)-ਸਬ ਡਵੀਜ਼ਨ ਫਿਲੌਰ ਅੰਦਰ ਅਮਨ ਕਾਨੂੰਨ ਨੂੰ ਪੂਰਨ ਤੌਰ 'ਤੇ ਲਾਗੂ ਕਰਨ ਅਤੇ ਲੁੱਟਾਂ ਖੋਹਾਂ, ਸ਼ਰਾਰਤੀ ਅਨਸਰਾਂ, ਨਸ਼ਾ ਸਪਲਾਈ ਕਰਨ ਵਾਲੇ ਛੋਟੇ ਵੱਡੇ ਤਸਕਰਾਂ ਨੂੰ ਨੱਥ ਪਾਉਣ ਸਮੇਤ ਪੁਲਿਸ ਦੀ ਕਾਰਜ ਸ਼ੈਲੀ ਨੂੰ ਪ੍ਰਭਾਵ ਸ਼ੈਲੀ ਬਣਾਉਣ 'ਚ ਕਾਮਯਾਬ ਹੋਏ ਡੀਐੱਸਪੀ ਫਿਲੌਰ ਭਰਤ ਮਸੀਹ ਲਗਾਤਾਰ ਸਫਲ ਹੋ ਰਹੇ ਹਨ | ਜ਼ਿਕਰਯੋਗ ਹੈ ਕਿ ਜਦ ਤੋਂ ਡੀਐੱਸਪੀ ਮਸੀਹ ਨੇ ਕਾਰਜ ਸੰਭਾਲਿਆ ਹੈ ਤਦ ਤੋਂ ਹੀ ਸਬ ਡਵੀਜ਼ਨ ਅੰਦਰ ਕਾਨੂੰਨ ਦੀ ਧਾਕ ਜਮਾਉਣ 'ਚ ਸਫਲ ਸਾਬਤ ਹੋ ਰਹੇ ਹਨ ਅਤੇ ਵੱਖ ਵੱਖ ਪੰਚਾਇਤਾਂ ਉਨ੍ਹਾਂ ਨੂੰ ਸਹਿਯੋਗ ਵੀ ਦੇ ਰਹੀਆਂ ਹਨ | ਜਿੱਥੇ ਪਹਿਲਾ ਕਈ ਨੌਜਵਾਨ ਨਸ਼ਾ ਛੱਡਣ ਤੇ ਵੇਚਣ ਵਰਗੇ ਕਾਲੇ ਧੰਦਿਆਂ ਤੋਂ ਤੌਬਾ ਕਰਦੇ ਹੋਏ ਪੰਚਾਇਤਾਂ ਸਮੇਤ ਹਲਫ਼ੀਆ ਬਿਆਨ ਦੇ ਚੁੱਕੇ ਹਨ ਉੱਥੇ ਹੀ ਅੱਜ ਮੁੜ ਤੋਂ ਕਾਲੇ ਕਾਰੋਬਾਰ ਤੋਂ ਤੌਬਾ ਕਰ ਚੁੱਕੇ ਇੱਕ ਹੋਰ ਨੌਜਵਾਨ ਨੇ ਆਪਣੀ ਪੰਚਾਇਤ ਸਮੇਤ ਇੱਕ ਹਲਫੀਆਂ ਬਿਆਨ ਦੇ ਕੇ ਬੁਰੇ ਕੰਮਾਂ ਤੋਂ ਤੌਬਾ ਕੀਤੀ ਹੈ | ਉਕਤ ਮਸਲੇ ਸਬੰਧੀ ਡੀਐਸਪੀ ਫਿਲੌਰ ਨੇ ਕਿਹਾ ਕਿ ਇਲਾਕੇ ਦੇ ਦਲਦਲ ਵਿਚ ਫਸੇ ਨੌਜਵਾਨ ਲਗਾਤਾਰ ਤੌਬਾ ਕਰ ਰਹੇ ਹਨ ਜੋ ਹੋਰਨਾਂ ਲਈ ਵੀ ਇੱਕ ਚੰਗਾ ਸੰਦੇਸ਼ ਹੈ | ਅੱਗੇ ਉਨ੍ਹਾਂ ਕਿਹਾ ਇਲਾਕੇ ਅੰਦਰ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਹੋਵੇਗੀ ਤੇ ਪੁਲਿਸ ਵੱਲੋਂ ਨਸ਼ਾ ਵੇਚਣ ਅਤੇ ਤਸਕਰੀ ਕਰਨ ਵਾਲਿਆਂ 'ਤੇ ਤਿਰਛੀ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਨਸ਼ਾ ਤਸਕਰੀ ਸਮਾਜ ਲਈ ਵੱਡੀ ਬੁਰਾਈ ਹੈ | ਜਿਸ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਿਟਾਇਰਡ ਮਿਊਾਸੀਪਲ ਵਰਕਰਜ਼ ਯੂਨੀਅਨ ਦੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਨਾਲ ਮੀਟਿੰਗ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਵਿਆਪਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼
Ad Position 24