23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪੰਜਾਬ ਰਿਟਾਇਰਡ ਮਿਊਾਸੀਪਲ ਵਰਕਰਜ਼ ਯੂਨੀਅਨ ਦੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 12-03-2026
ਸ਼ਾਹਕੋਟ, 11 ਮਾਰਚ (ਸੁਖਦੀਪ ਸਿੰਘ)- ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵਲੋਂ ਮੁਲਾਜ਼ਮ ਮੰਗਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਪੰਜਾਬ ਰਿਟਾਇਰਡ ਮਿਊਾਸਪਲ ਵਰਕਰਜ਼ ਯੂਨੀਅਨ ਨੂੰ ਭੇਜੇ ਸੱਦਾ ਪੱਤਰ ਤਹਿਤ ਯੂਨੀਅਨ ਦੇ ਇੱਕ ਵਫਦ ਵਲੋਂ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨਾਲ ਮੀਟਿੰਗ ਕੀਤੀ ਗਈ | ਇਸ ਸੰਬੰਧੀ ਯੂਨੀਅਨ ਦੇ ਜੁਆਇੰਟ ਸਕੱਤਰ ਸਤਨਾਮ ਸਿੰਘ ਸ਼ਾਹਕੋਟ ਨੇ ਦੱਸਿਆ ਕਿ ਵਫ਼ਦ 'ਚ ਯੂਨੀਅਨ ਦੇ ਸੂਬਾ ਚੇਅਰਮੈਨ ਜਨਕ ਰਾਜ ਮਾਨਸਾ, ਸੂਬਾ ਪ੍ਰਧਾਨ ਭੋਲਾ ਸਿੰਘ ਬਠਿੰਡਾ, ਸੂਬਾ ਜਨਰਲ ਸਕੱਤਰ ਪਰਮਜੀਤ ਸਿੰਘ ਬਾਘਾ ਪੁਰਾਣਾ, ਸੂਬਾ ਮੀਤ ਪ੍ਰਧਾਨ ਤਾਰਾ ਸਿੰਘ ਗੁਰਾਇਆਂ, ਸੂਬਾ ਸਕੱਤਰ ਜਗਮੇਲ ਸਿੰਘ ਬਰੇਟਾ, ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਵਿਜੈ ਕੁਮਾਰ ਜਗਰਾਉਂ ਤੋਂ ਇਲਾਵਾ ਵਿਭਾਗ ਦੇ ਡੀ.ਸੀ.ਐਫ.ਏ. ਅਤੇ ਸੁਪਰਡੈਂਟ ਜਨਰਲ ਸ਼ਾਖਾ ਮੌਜੂਦ ਸਨ | ਡਾਇਰੈਕਟਰ ਸਥਾਨਕ ਸਰਕਾਰ ਵੱਲੋਂ ਮੰਗ ਪੱਤਰ 'ਚ ਦਰਜ ਮੰਗਾਂ ਬਾਰੇ ਬੜੇ ਵਧੀਆ ਮਾਹੌਲ 'ਚ ਗੱਲਬਾਤ ਕੀਤੀ ਗਈ, ਜਿੰਨ੍ਹਾਂ 'ਚ ਪੈਨਸ਼ਨ ਹਰ ਮਹੀਨੇ ਦੀ 5-6 ਤਰੀਕ ਤੱਕ ਯਕੀਨੀ ਬਣਾਉਣ ਲਈ ਏ.ਡੀ.ਸੀ. ਦਫਤਰਾਂ ਨੂੰ ਹਦਾਇਤਾਂ ਜਾਰੀ ਕਰਨਾ, ਰਿਟਾਇਰ ਹੋਣ ਵਾਲੇ ਕਰਮਚਾਰੀਆਂ ਨੂੰ ਐਨ.ਓ.ਸੀ. ਜਾਰੀ ਕਰਨ ਤੋਂ ਪਹਿਲਾਂ ਜੇਕਰ ਕੋਈ ਇਨਕੁਆਰੀ ਪੈਂਡਿੰਗ ਹੈ ਤਾਂ ਉਹ 6-7 ਮਹੀਨੇ ਪਹਿਲਾਂ ਮੁਕੰਮਲ ਕਰਨ ਲਈ ਸੰਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਨਾ ਤਾਂ ਕਿ ਐਨ.ਓ.ਸੀ. ਜਾਰੀ ਕਰਨ 'ਚ ਕੋਈ ਅੜਚਨ ਨਾ ਆਵੇ ਅਤੇ ਇਸ ਸੰਬੰਧੀ ਇੱਕ ਪੋਰਟਲ ਜਾਂ ਐਪ ਬਣਾਇਆ ਜਾਵੇ, ਮੈਡੀਕਲ ਭੱਤਾ ਅਤੇ ਐਲ.ਟੀ.ਸੀ. ਨੂੰ ਪੈਨਸ਼ਨ ਨਾਲ ਜੋੜ ਕੇ ਹੀ ਭੇਜਣਾ ਅਤੇ ਓਲਡ ਏਜ਼ ਅਲਾਊਾਸ ਲਈ ਪਹਿਲਾਂ ਤੋਂ ਦਿੱਤਾ ਲਾਈਫ ਸਰਟੀਫਿਕੇਟ ਵੈਲਿਡ ਮੰਨਣਾ, ਏ.ਡੀ.ਸੀ. ਦਫ਼ਤਰਾਂ 'ਚੋਂ ਰਿਟਾਇਰਡ ਲੇਖਾਕਾਰਾਂ ਦੀ ਅਤੇ ਕੌਂਸਲਾਂ 'ਚ ਤਰੱਕੀ ਰਾਹੀਂ ਲੇਖਾਕਾਰਾਂ ਦੀ ਭਰਤੀ ਜਲਦੀ ਕਰਨਾ, ਪਿੱਛਲੇ ਸਮੇਂ 'ਚ ਭੇਜੀ ਗਈ ਐਕਸਾਈਜ਼ ਡਿਊਟੀ ਅਤੇ ਵੈਟ ਦੀ ਰਕਮ 'ਚੋਂ ਮੁਲਾਜ਼ਮਾਂ ਨੂੰ ਪੂਰੇ ਬਕਾਏ ਨਾ ਦੇਣ ਦੀ ਜਾਂਚ ਵੀ ਸ਼ਾਮਲ ਹੈ | ਮੰਗ ਪੱਤਰ ਤੋਂ ਇਲਾਵਾ ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ 'ਤੇ ਕਰਨ ਬਾਰੇ ਵੀ ਵਿਚਾਰ-ਚਰਚਾ ਹੋਈ |
Ad Position 22
No active advertisement
ਪਿਛਲੀ ਖ਼ਬਰ ਮਹਿਤਪੁਰ ਦੇ ਨਸ਼ੇ ਲਈ ਚਰਚਿੱਤ ਮੁਹੱਲੇ 'ਚ ਜਲੰਧਰ ਦਿਹਾਤੀ ਪੁਲਿਸ ਵਲੋਂ ਛਾਪੇਮਾਰੀ ਅਗਲੀ ਖ਼ਬਰ ਫਿਲੌਰ ਸਬ ਡਵੀਜ਼ਨ 'ਚ ਕਾਨੂੰਨ ਦੀ ਧਾਕ ਬਠਾਉਣਾ ਹੀ ਮੇਰਾ ਮੁੱਖ ਮਕਸਦ : ਡੀ.ਐੱਸ.ਪੀ. ਮਸੀਹ
Ad Position 24