ਸ਼ਾਹਕੋਟ, 11 ਮਾਰਚ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਦੇ ਨਜ਼ਦੀਕ ਪਿੰਡ ਕੋਹਾੜ ਕਲਾਂ ਦੇ ਵਸਨੀਕ ਅੰਮਿ੍ਤਪਾਲ ਸਿੰਘ ਕੋਹਾੜ ਸਬ-ਇੰਸਪੈਕਟਰ ਨੂੰ ਪੰਜਾਬ ਸਰਕਾਰ ਵਲੋਂ ਵਧੀਆ ਸੇਵਾਵਾਂ ਨਿਭਾਉਣ 'ਤੇ ਇੰਸਪੈਕਟਰ ਦੀ ਤਰੱਕੀ ਦਿੱਤੀ ਗਈ ਹੈ | ਅੰਮਿ੍ਤਪਾਲ ਸਿੰਘ ਕੋਹਾੜ ਜੋ ਇਸ ਸਮੇਂ ਡੀ.ਜੀ.ਪੀ ਦਫ਼ਤਰ ਵਿਚ ਸੇਵਾਵਾਂ ਨਿਭਾ ਰਹੇ ਹਨ | ਇਨ੍ਹਾਂ ਦੇ ਤਰੱਕੀ ਦੇ ਸਟਾਰ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਵਲੋਂ ਲਗਾਏ ਗਏ | ਸਾਂਝ ਕੇਂਦਰ ਸ਼ਾਹਕੋਟ ਦੇ ਇੰਚਾਰਜ ਸ਼ਿੰਗਾਰਾ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਅੰਮਿ੍ਤਪਾਲ ਸਿੰਘ ਕੋਹਾੜ ਨੇ ਇੰਸਪੈਕਟਰ ਬਣ ਕੇ ਸ਼ਾਹਕੋਟ ਇਲਾਕੇ ਦਾ ਮਾਣ ਵਧਾਇਆ ਹੈ | ਉਨ੍ਹਾਂ ਕਿਹਾ ਕਿ ਇੰਸਪੈਕਟਰ ਬਣਨ 'ਤੇ ਅੰਮਿ੍ਤਪਾਲ ਸਿੰਘ ਕੋਹਾੜ ਆਪਣੀ ਜ਼ਿੰਮੇਵਾਰੀ ਨੂੰ ਹੋਰ ਵੀ ਵਧੀਆ ਢੰਗ ਨਾਲ ਨਿਭਾਉਣਗੇ | ਇਸ ਤੋਂ ਇਲਾਵਾ ਡੀ.ਐੱਸ.ਪੀ ਸ਼ਾਹਕੋਟ ਸੁਖਪਾਲ ਸਿੰਘ, ਐੱਸ.ਐੱਚ.ਓ ਸ਼ਾਹਕੋਟ ਇੰਸ: ਬਲਵਿੰਦਰ ਸਿੰਘ ਭੁੱਲਰ, ਸਬ-ਇੰਸਪੈਕਟਰ ਦਲਵਿੰਦਰ ਸਿੰਘ ਜ਼ਿਲ੍ਹਾ ਇੰਚਾਰਜ ਸਾਂਝ ਕੇਂਦਰ ਜਲੰਧਰ ਦਿਹਾਤੀ, ਗੁਰਦੇਵ ਸਿੰਘ ਕੋਹਾੜ ਇੰਚਾਰਜ ਸਾਂਝ ਕੇਂਦਰ ਲੋਹੀਆਂ, ਬਿਕਰਮਜੀਤ ਸਿੰਘ ਮੁੱਖ ਮੁਨਸ਼ੀ ਥਾਣਾ ਸ਼ਾਹਕੋਟ, ਹੈੱਡ ਕਾਂਸਟੇਬਲ ਕਮਲਪ੍ਰੀਤ ਸਿੰਘ, ਹੈੱਡ ਕਾਂਸਟੇਬਲ ਰਾਜਵਿੰਦਰ ਸਿੰਘ, ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ, ਹੈੱਡ ਕਾਂਸਟੇਬਲ ਹੁਸਨ ਲਾਲ, ਹੈੱਡ ਕਾਂਸਟੇਬਲ ਸੰਦੀਪ ਕੁਮਾਰ, ਧਰਮਿੰਦਰ ਕੁਮਾਰ ਸਾਂਝ ਕੇਂਦਰ ਸ਼ਾਹਕੋਟ ਨੇ ਅੰਮਿ੍ਤਪਾਲ ਸਿੰਘ ਕੋਹਾੜ ਨੂੰ ਵਧਾਈ ਦਿੱਤੀ ਹੈ |