23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਵੀਨਾ ਕੁਮਾਰੀ ਚੇਅਰਪਰਸਨ ਅਤੇ ਜਸਪਾਲ ਕੌਰ ਪਾਸਲਾ ਮੀਤ ਚੇਅਰਪਰਸਨ ਬਣੇ

Ad Position 21
No active advertisement
ਅਜੀਤ ਡੈਸਕ 12-03-2026
ਗੁਰਾਇਆ, 11 ਮਾਰਚ (ਬਲਵਿੰਦਰ ਸਿੰਘ, ਚਰਨਜੀਤ ਸਿੰਘ ਦੁਸਾਂਝ)-ਅੱਜ ਬਲਾਕ ਸੰਮਤੀ ਰੁੜਕਾ ਕਲਾਂ ਦੀ ਚੋਣ ਐਸ.ਡੀ.ਐਮ. ਦੀਪਕ ਭਾਟੀਆ ਦੀ ਨਿਗਰਾਨੀ ਹੇਠ ਹੋਈ, ਜਿਸ ਵਿਚ ਵੀਨਾ ਕੁਮਾਰੀ ਆਮ ਆਦਮੀ ਪਾਰਟੀ ਨੂੰ ਚੇਅਰਪਰਸਨ ਅਤੇ ਜਸਪਾਲ ਕੌਰ ਪਾਸਲਾ ਆਜ਼ਾਦ ਨੂੰ ਮੀਤ ਚੇਅਰਪਰਸਨ ਬਣਾਇਆ ਗਿਆ | ਬਲਾਕ ਸੰਮਤੀ ਰੁੜਕਾ ਕਲਾਂ ਦੇ ਚੇਅਰਮੈਨ ਅਤੇ ਮੀਤ ਚੇਅਰਮੈਨ ਦੀ ਚੋਣ ਵੱਖਰੀ ਕਿਸਮ ਦਾ ਸਿਆਸੀ ਅਖਾੜਾ ਦੇਖਣ ਨੂੰ ਮਿਲਿਆ, ਜਿਸ ਵਿਚ ਇੱਕ ਦੂਸਰੇ ਦੇ ਕੱਟੜ ਵਿਰੋਧੀ ਅੱਜ ਸਿਆਸੀ ਮੰਤਵਾਂ ਲਈ ਇਕੱਠੇ ਨਜ਼ਰ ਆਏ | ਇਸ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕ ਖੇਮੇ ਵਿਚ ਨਜ਼ਰ ਆਈ, ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਇੱਕ ਮੰਚ 'ਤੇ ਇਕੱਠੇ ਹੋਏ | 15 ਮੈਂਬਰਾਂ ਵਾਲੀ ਸੰਮਤੀ ਵਿਚ ਕਿਸੇ ਵੀ ਧਿਰ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਾਰਨ ਲੰਘੇ ਕੱਲ੍ਹ ਕੋਰਮ ਪੂਰਾ ਨਾ ਹੋਣ ਕਾਰਨ ਚੋਣ ਮੁਕੰਮਲ ਨਹੀਂ ਹੋ ਸਕੀ ਸੀ | ਅੱਜ ਚੋਣ ਮੌਕੇ ਬੀ. ਡੀ. ਪੀ .ਓ. ਦਫ਼ਤਰ ਰੁੜਕਾ ਕਲਾਂ ਵਿਖੇ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ, ਜਿੱਥੇ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ | ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਇਸ ਨੰੂ ਲੋਕਤੰਤਰ ਦਾ ਘਾਣ ਦੱਸਿਆ, ਜਦਕਿ ਬਸਪਾ ਆਗੂਆਂ ਖ਼ੁਸ਼ੀ ਰਾਮ ਅਤੇ ਸੁਖਵਿੰਦਰ ਬਿੱਟੂ ਨੇ ਇਸਨੂੰ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦੱਸਿਆ | ਉਨ੍ਹਾਂ ਕਿਹਾ ਕਿ ਸਾਡੇ ਕੋਲ 15 ਮੈਂਬਰ ਸਨ ਪਰ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ | ਇਸ ਦੌਰਾਨ ਉਸ ਸਮੇਂ ਹਾਲਾਤ ਕਾਫੀ ਨਾਜ਼ੁਕ ਬਣ ਗਏ, ਜਦੋਂ ਹਲਕਾ ਵਿਧਾਇਕ ਬਲਾਕ ਸੰਮਤੀ ਮੈਂਬਰਾਂ ਨਾਲ ਜਦੋਂ ਬੀ. ਡੀ. ਪੀ .ਓ.ਦਫ਼ਤਰ ਤੋਂ ਬਾਹਰ ਆਏ ਤਾਂ ਅਕਾਲੀ ਦਲ ਅਤੇ ਬਸਪਾ ਆਗੂਆਂ ਵੱਲੋਂ ਉਨ੍ਹਾਂ ਦਾ ਭਾਰੀ ਵਿਰੋਧ ਕੀਤਾ ਗਿਆ, ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਮਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ | ਇਸ ਸਬੰਧੀ ਐਸ.ਡੀ.ਐਮ. ਫਿਲੌਰ ਨੇ ਚੋਣ ਪ੍ਰਕਿਰਿਆ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਚੋਣ ਪੂਰੇ ਲੋਕਤੰਤਰੀ ਢੰਗ ਨਾਲ ਹੋਈ ਹੈ, ਕਿਸੇ ਨਾਲ ਵੀ ਕੋਈ ਧੱਕੇਸ਼ਾਹੀ ਨਹੀਂ ਹੋਈ |
Ad Position 22
No active advertisement
ਪਿਛਲੀ ਖ਼ਬਰ ਸਬ-ਇੰਸਪੈਕਟਰ ਅੰਮਿ੍ਤਪਾਲ ਸਿੰਘ ਕੋਹਾੜ ਨੂੰ ਮਿਲੀ ਇੰਸਪੈਕਟਰ ਦੀ ਤਰੱਕੀ ਅਗਲੀ ਖ਼ਬਰ ਵਿਧਾਇਕ ਕੋਟਲੀ ਨੇ ਆਦਮਪੁਰ ਦੇ ਪੁਲ ਤੇ ਸੜਕ ਦਾ ਮਾਮਲਾ ਵਿਧਾਨ ਸਭਾ 'ਚ ਉਠਾਇਆ
Ad Position 24