ਸ਼ਾਹਕੋਟ, 11 ਮਾਰਚ (ਸੁਖਦੀਪ ਸਿੰਘ)- ਸਰਕਾਰੀ ਐਲੀਮੈਂਟਰੀ ਸਕੂਲ, ਢੰਡੋਵਾਲ (ਸ਼ਾਹਕੋਟ) ਵਿਖੇ ਬਲਵਿੰਦਰ ਸਿੰਘ ਚੱਠਾ (ਬਿੱਲੂ) ਯੂ.ਐਸ.ਏ. ਨੇ ਆਪਣੀ ਨੇਕ ਕਮਾਈ 'ਚੋਂ ਸਕੂਲ ਅਤੇ ਬੱਚਿਆਂ ਦੀ ਭਲਾਈ ਲਈ ਇੱਕ ਇਨਵਰਟਰ ਸੈੱਟ ਭੇਟ ਕੀਤਾ | ਇਸ ਦੇ ਨਾਲ ਹੀ ਸਕੂਲ ਦੇ ਸਾਰੇ ਵਿਹੜੇ 'ਚ ਇੰਟਰਲਾਕਿੰਗ ਕਰਨ ਲਈ ਬਲਵਿੰਦਰ ਸਿੰਘ ਚੱਠਾ (ਯੂ.ਐਸ.ਏ) ਨੇ ਇੱਕ ਲੱਖ ਰੁਪਏ, ਗੁਰਦਿਆਲ ਸਿੰਘ ਚੱਠਾ (ਯੂ.ਕੇ.) ਨੇ ਇੱਕ ਲੱਖ ਰੁਪਏ ਅਤੇ ਲਖਵੀਰ ਸਿੰਘ ਚੱਠਾ (ਯੂ.ਕੇ.) ਤੇ ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਸਰਪੰਚ ਨੇ ਇੱਕ ਲੱਖ ਰੁਪਏ, ਗੁਰਪਾਲ ਸਿੰਘ ਚੱਠਾ (ਯੂ.ਕੇ.) ਨੇ ਇੱਕ ਲੱਖ ਰੁਪਏ ਸਹਾਇਤਾ ਵਜੋਂ ਭੇਟ ਕੀਤੇ | ਇਸ ਤੋਂ ਇਲਾਵਾ ਲਖਵੀਰ ਸਿੰਘ ਚੱਠਾ (ਯੂ.ਕੇ.) ਦੇ ਪਰਿਵਾਰ ਵੱਲੋਂ ਨਵੇਂ ਸੈਸ਼ਨ ਦੇ ਸਾਰੇ ਵਿਦਿਆਰਥੀਆਂ ਲਈ ਪੂਰੀ ਵਰਦੀ ਦਾ ਸੈੱਟ ਦੇਣ ਦਾ ਐਲਾਨ ਕੀਤਾ | ਸਕੂਲ ਦੇ ਹੈੱਡ ਟੀਚਰ ਜਤਿੰਦਰ ਪਾਲ ਅਰੋੜਾ ਨੇ ਦਾਨੀ-ਸੱਜਣਾ ਦਾ ਧੰਨਵਾਦ ਕੀਤਾ | ਹੈੱਡ ਟੀਚਰ ਅਤੇ ਸਮੂਹ ਸਟਾਫ਼ ਵੱਲੋਂ ਦਾਨੀ-ਸੱਜਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ, ਲਖਵੀਰ ਸਿੰਘ ਚੱਠਾ (ਯੂ.ਕੇ.), ਗੁਰਦਿਆਲ ਸਿੰਘ ਚੱਠਾ (ਯੂ.ਕੇ.), ਬਲਵਿੰਦਰ ਸਿੰਘ ਚੱਠਾ (ਯੂ.ਐਸ.ਏ.), ਪ੍ਰਭਜੀਤ ਸਿੰਘ ਸੰਧੂ (ਯੂ.ਕੇ.), ਅੰਮਿ੍ਤ ਕੌਰ ਸੰਧੂ (ਯੂ.ਕੇ.), ਰੁਪਿੰਦਰ ਕੌਰ, ਅੰਜੂ ਬਾਲਾ, ਮਨਮੀਤ ਸਿੰਘ, ਜਸਵੀਰ ਕੌਰ ਆਦਿ ਹਾਜ਼ਰ ਸਨ |