23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਲੋਹੀਆਂ 'ਚ ਲਗਾਏ ਮੁਫ਼ਤ ਹੋਮੀਓਪੈਥਿਕ ਕੈਂਪ ਦੌਰਾਨ 440 ਮਰੀਜ਼ਾਂ ਨੇ ਲਿਆ ਲਾਭ

Ad Position 21
No active advertisement
ਅਜੀਤ ਡੈਸਕ 12-03-2026
ਲੋਹੀਆਂ ਖਾਸ, 11 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪਹਿਲਾਂ ਸਵ: ਸ. ਰਤਨ ਸਿੰਘ ਕਾਕੜ ਕਲਾਂ ਜੋ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਲੰਬਾ ਸਮਾਂ ਇੰਚਾਰਜ ਰਹੇ ਹਨ ਅਤੇ ਹੁਣ ਉਨ੍ਹਾਂ ਦੇ ਸੁਪਤਨੀ ਬੀਬੀ ਰਣਜੀਤ ਕੌਰ ਕਾਕੜ ਕਲਾਂ ਡਾਇਰੈਕਟਰ ਇੰਫ਼ੋਟੈੱਕ ਪੰਜਾਬ ਸਮੇਤ ਸਮੁੱਚਾ ਕਾਕੜ ਕਲਾਂ ਪਰਿਵਾਰ ਲੋਕ ਸੇਵਾ ਨੂੰ ਪ੍ਰਣਾਇਆ ਹੋਇਆ ਹੈ, ਜਿਨ੍ਹਾਂ ਵੱਲੋਂ ਕੋਈ ਇੱਕ ਕੈਂਪ ਨਹੀਂ ਲਗਾਇਆ ਜਾ ਰਿਹਾ ਸਗੋਂ ਮੈਡੀਕਲ ਕੈਂਪਾਂ ਦੀ ਲੜੀ ਚਲਾਈ ਹੋਈ ਹੈ ਅਤੇ ਪੁੰਨ ਖੱਟਿਆ ਜਾ ਰਿਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਹੀਆਂ ਦੇ ਦਸਮੇਸ਼ ਪਾਰਕ ਵਿਖੇ ਪਰਿਵਾਰ ਵੱਲੋਂ ਲਗਾਏ ਗਏ ਤੀਜੇ 'ਮੁਫ਼ਤ ਹੋਮੀਓਪੈਥਿਕ ਕੈਂਪ' ਦੌਰਾਨ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਵੱਲੋਂ ਕੀਤਾ ਗਿਆ | ਇਸ ਕੈਂਪ ਦਾ ਉਦਘਾਟਨ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਵੱਲੋਂ ਅਰਦਾਸ ਕਰਨ ਉਪਰੰਤ ਫੀਤਾ ਕੱਟ ਕੇ ਕੀਤਾ ਗਿਆ, ਜਦਕਿ ਕੈਂਪ ਦÏਰਾਨ ਹਾਜਰ ਡਾਕਟਰ ਅਰਵਿੰਦ ਕੁਮਾਰ ਐਚ.ਐਮ.ਓ. ਸੀ.ਐਚ.ਸੀ. ਸ਼ਾਹਕੋਟ, ਡਾਕਟਰ ਰਿਤੇਸ਼ ਕੁਮਾਰ ਹਿਤੇਸ਼, ਸ੍ਰੀਮਤੀ ਸੀਮਾ ਡਿਸਪੈਂਸਰ, ਸ੍ਰੀ ਵਿਸ਼ਾਲ ਮਹਿਤਾ ਡਿਸਪੈਨਸਰ, ਸ਼੍ਰੀ ਸੰਜੀਵ ਚੋਪੜਾ, ਸ਼੍ਰੀ ਰਾਮ ਲੁਭਾਇਆ, ਸ੍ਰੀ ਮਨਜੀਤ ਕੁਮਾਰ, ਸ਼੍ਰੀ ਪ੍ਰਮੋਦ ਕੁਮਾਰ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ ਜਿਨ੍ਹਾਂ ਦਾ 440 ਮਰੀਜ਼ਾਂ ਨੇ ਲਾਭ ਲਿਆ | ਇਸ ਮੌਕੇ ਬੀਬੀ ਰਣਜੀਤ ਕੌਰ ਕਾਕੜ ਕਲਾਂ ਡਾਇਰੈਕਟਰ ਇੰਫ਼ੋਟੈੱਕ ਪੰਜਾਬ ਵੱਲੋਂ ਮੁੱਖ ਮਹਿਮਾਨ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਸਮੇਤ ਹੋਰ ਸਹਿਯੋਗੀਆਂ ਦਾ ਸਨਮਾਨ ਵੀ ਕੀਤਾ ਗਿਆ | ਕੈਂਪ ਦੌਰਾਨ ਗੁਰਦੇਵ ਸਿੰਘ ਮਠਾੜੂ, ਪੀ.ਏ. ਮਨਦੀਪ ਸਿੰਘ ਝੀਤਾ, ਲਛਮਣ ਸਿੰਘ ਪੂਨੀਆ, ਹਰਜਿੰਦਰ ਕÏਰ, ਸੋਨੂੰ ਕਾਕੜ, ਹਰਜੀਤ ਸਿੰਘ ਕਰਤਾਰਪੁਰ, ਕੁਲਵੰਤ ਸਿੰਘ, ਹਰਜੀਤ ਸਿੰਘ ਮੰਨਾ, ਹਰਨੇਕ ਸਿੰਘ, ਬੂਟਾ ਸਿੰਘ, ਕਮਲ ਢਿੱਲਾੋ, ਨਾਨਕ ਸਿੰਘ, ਤੇਜੀ ਕੰਗ, ਸ਼ੇਰਾ ਲੋਹੀਆਂ, ਜਗਮੋਹਣ ਸਿੰਘ ਲੋਹੀਆਂ, ਦਵਿੰਦਰ ਸਿੰਘ ਬਿੱਲਾ, ਮਾਸਟਰ ਸਭਾਸ਼ ਬਹਿਲ, ਲਾਲੀ ਵੀਰਾ, ਨਵਜੋਤ ਸਿੰਘ, ਹਰਪ੍ਰੀਤ ਸਿੰਘ, ਮਾਸਟਰ ਜਸਵੀਰ ਸਿੰਘ, ਪ੍ਰਮੋਦ ਕੁਮਾਰ, ਮਨਦੀਪ ਸ਼ਰਮਾ, ਵਿਨੇ ਪਾਲ ਸਮੇਤ ਹੋਰ ਸਹਿਯੋਗੀਆਂ ਵੱਲੋਂ ਸੇਵਾ ਵੀ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਪੰਜ ਵਿਦਿਆਰਥਣਾਂ ਨੇ ਏਅਰਪੋਰਟ ਆਪ੍ਰੇਸ਼ਨ 'ਤੇ ਇੰਟਰਨਸ਼ਿਪ ਪ੍ਰੋਗਰਾਮ ਪੂਰਾ ਕੀਤਾ ਅਗਲੀ ਖ਼ਬਰ ਐਨ.ਆਰ.ਆਈਜ਼. ਵਲੋਂ ਢੰਡੋਵਾਲ ਸਕੂਲ ਦੇ ਵਿਕਾਸ ਲਈ ਇਨਵਰਟਰ ਸੈੱਟ ਅਤੇ ਸਹਾਇਤਾ ਰਾਸ਼ੀ ਭੇਟ
Ad Position 24