ਗੁਰਾਇਆ,11 ਮਾਰਚ (ਬਲਵਿੰਦਰ ਸਿੰਘ)-ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਬਾਬਾ ਸੰਗ ਢੇਸੀਆਂ ਵਿਖੇ ਐਨ. ਐੱਸ.ਐੱਸ. ਵਿਭਾਗ ਵਲੋਂ ਸਵੈ ਰੱਖਿਆ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਦਲਜੀਤ ਸਿੰਘ (ਕੋਚ) ਵਿਸ਼ੇਸ਼ ਤੌਰ ਤੇ ਪਹੁੰਚੇ | ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦੀ ਲੜੀ ਵਿਚ ਕਰਵਾਏ ਗਏ ਸੈਮੀਨਾਰ ਦਾ ਮੁੱਖ ਮਕਸਦ ਔਰਤਾਂ ਨੂੰ ਸਵੈ ਰੱਖਿਆ ਦੇ ਤਰੀਕਿਆਂ ਬਾਰੇ ਦੱਸਣਾ ਸੀ ,ਤਾਂ ਕਿ ਲੋੜ ਪੈਣ 'ਤੇ ਉਹ ਆਪਣੀ ਆਤਮ ਰੱਖਿਆ ਕਰ ਸਕਣ | ਦਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਆਤਮ ਰੱਖਿਆ ਦੀਆਂ ਅਲੱਗ-ਅਲੱਗ ਤਕਨੀਕਾਂ ਤੋਂ ਜਾਣੂ ਕਰਵਾਇਆ | ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਆਤਮਰੱਖਿਆ ਸਿਰਫ਼ ਸਰੀਰਕ ਬਲ 'ਤੇ ਆਧਾਰਿਤ ਨਹੀ ਹੈ ਬਲਕਿ ਚੁਸਤੀ ਨਾਲ ਸਹੀ ਸਮੇਂ ਤੇ ਸਹੀ ਫ਼ੈਸਲਾ ਲੈਣ ਦੀ ਕਾਬਲੀਅਤ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਅਚਾਨਕ ਹੋਏ ਹਮਲੇ ਦੌਰਾਨ ਕਿਸ ਤਰ੍ਹਾਂ ਆਪਣਾ ਬਚਾਅ ਕਰਨਾ ਹੈ ਉਸ ਬਾਰੇ ਤਕਨੀਕਾਂ ਦੱਸਿਆਂ | ਐਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਰੁਪਿੰਦਰ ਮਾਹਲ ਨੇ ਦਿਲਜੀਤ ਸਿੰਘ ਦਾ ਧੰਨਵਾਦ ਕੀਤਾ | ਆਏ ਹੋਏ ਮਹਿਮਾਨ ਨੂੰ ਐਨ ਐੱਸ ਐੱਸ ਪੋ੍ਰਗਰਾਮ ਅਫ਼ਸਰ ਪੋ੍ਰ. ਰੁਪਿੰਦਰ ਮਾਹਲ, ਪ੍ਰੋ ਅਮਰਪ੍ਰੀਤ ਕੌਰ ਅਤੇ ਕਾਲਜ ਵਾਇਸ ਪਿ੍ੰਸੀਪਲ ਪ੍ਰੋ.ਡਾ. ਮਨਿੰਦਰਜੀਤ ਵਲੋਂ ਕਾਲਜ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |