23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਮਰੀਜ਼ ਨੂੰ ਦਿੱਲੀ ਤੋਂ ਸ੍ਰੀ ਗੁਰੂ ਰਵਿਦਾਸ ਹਵਾਈ ਅੱਡੇ, ਆਦਮਪੁਰ, ਏਅਰ ਐਂਬੂਲੈਂਸ ਰਾਹੀਂ ਤਬਦੀਲ ਕੀਤਾ

Ad Position 21
No active advertisement
ਅਜੀਤ ਡੈਸਕ 12-03-2026
ਆਦਮਪੁਰ, 11 ਮਾਰਚ (ਹਰਪ੍ਰੀਤ ਸਿੰਘ)-ਇੱਕ ਗੰਭੀਰ ਬਿਮਾਰ ਮਰੀਜ਼ ਨੂੰ ਦਿੱਲੀ ਤੋਂ ਸ੍ਰੀ ਗੁਰੂ ਰਵਿਦਾਸ ਹਵਾਈ ਅੱਡੇ, ਆਦਮਪੁਰ, ਏਅਰ ਐਂਬੂਲੈਂਸ ਵੀ.ਬੀ.ਐੱਸ.ਸੀ-3901 ਰਾਹੀਂ ਤਬਦੀਲ ਕੀਤਾ ਗਿਆ | ਮੌਕੇ ਏਅਰਪੋਰਟ ਡਾਇਰੈਕਟਰ ਪੁਸ਼ਪੇਂਦਰ ਕੁਮਾਰ ਨਿਰਾਲਾ ਦੱਸਿਆ ਕਿ ਏਅਰ ਐਂਬੂਲੈਂਸ ਸਵੇਰੇ 10:10 ਵਜੇ ਸ੍ਰੀ ਗੁਰੂ ਰਵਿਦਾਸ ਹਵਾਈ ਅੱਡੇ, ਆਦਮਪੁਰ ਪਹੁੰਚੀ ਅਤੇ ਜਿੱਥੇ ਮਰੀਜ਼ ਨੂੰ 30 ਮਿੰਟਾਂ ਦੇ ਅੰਦਰ ਏਅਰ ਐਂਬੂਲੈਂਸ ਤੋਂ ਐਂਬੂਲੈਂਸ ਵਿੱਚ ਤਬਦੀਲ ਕਰ ਦਿੱਤਾ ਗਿਆ | ਰਿਫਿਊਲ ਭਰਨ ਤੋਂ ਬਾਅਦ, ਏਅਰ ਐਂਬੂਲੈਂਸ ਨੂੰ ਦਿੱਲੀ ਵਾਪਸ ਭੇਜ ਦਿੱਤਾ ਗਿਆ | ਝੰਕਰ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ ਏਅਰ ਐਂਬੂਲੈਂਸ ਨੂੰ ਕੈਪਟਨ ਕਾਰਤਿਕ ਨੇ ਚਲਾਇਆ, ਜਦੋਂ ਕਿ ਡਾਕਟਰ ਅਬਦੁਲ ਰਹਿਮਾਨ ਦਿੱਲੀ ਤੋਂ ਮਰੀਜ਼ ਦੇ ਨਾਲ ਦੇਖਭਾਲ ਪ੍ਰਦਾਨ ਕਰਨ ਲਈ ਗਏ | ਏਅਰ ਐਂਬੂਲੈਂਸ ਦੀ ਜ਼ਮੀਨੀ ਸੰਭਾਲ ਮੈਸਰਜ਼ ਤਿ੍ਕੁਟਾ ਟਰੈਵਲ ਐਂਡ ਪਲੈਨਰਜ਼ ਦੇ ਮੈਨੇਜਰ ਜੈਵੀਰ ਸਿੰਘ ਅਤੇ ਸਹਾਇਕ ਮੈਨੇਜਰ ਜਸਪ੍ਰੀਤ ਸਿੰਘ ਦੁਆਰਾ ਸੰਭਾਲੀ ਗਈ | ਇਸ ਮੌਕੇ ਡਾਇਰੈਕਟਰ ਪੁਸ਼ਪੇਂਦਰ ਨਿਰਾਲਾ, ਇਲੈਕਟਰੀਕਲ ਮੈਨੇਜਰ ਸੂਰਜ ਯਾਦਵ, ਜੂਨੀਅਰ ਐਗਜ਼ੀਕਿਊਟਿਵ ਆਪ੍ਰੇਸ਼ਨ ਸੂਰਿਆ ਪ੍ਰਤਾਪ ਸਿੰਘ, ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਮੁੱਖ ਸੁਰੱਖਿਆ ਅਧਿਕਾਰੀ ਮੋਹਨ ਪਵਾਰ ਅਤੇ ਪੰਜਾਬ ਪੁਲਿਸ ਤੋਂ ਡੀਐਸਪੀ ਜਸਵੰਤ ਕੌਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਾਵਾ ਹੈਨਰੀ ਨੇ ਟਾਂਡਾ ਫਾਟਕ 'ਤੇ ਆਰ. ਯੂ. ਬੀ. ਬਾਰੇ ਵਿਧਾਨ ਸਭਾ 'ਚ ਉਠਾਇਆ ਮੁੱਦਾ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ ਸੰਗ ਢੇਸੀਆਂ ਵਿਖੇ ਸਵੈ ਰੱਖਿਆ ਵਿਸ਼ੇ 'ਤੇ ਸੈਮੀਨਾਰ
Ad Position 24