23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸੀ.ਆਈ.ਏ. ਸਟਾਫ ਨੇ 150 ਗ੍ਰਾਮ ਹੈਰੋਇਨ ਬਰਾਮਦ ਕਰ ਕੇ 3 ਦੋਸ਼ੀ ਕੀਤੇ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 12-03-2026
ਜਲੰਧਰ, 11 ਮਾਰਚ (ਸ਼ੈਲੀ)-ਜਲੰਧਰ ਕਮਿਸ਼ਨਰੇਟ ਪੁਲਿਸ ਦੀ ਸੀ.ਆਈ.ਏ. ਸਟਾਫ ਦੀ ਟੀਮ ਨੇ 150 ਗਰਾਮ ਹੈਰਇਨ ਬਰਾਮਦ ਕਰਕੇ ਤਿੰਨ ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਹੈ | ਦੋਸ਼ੀਆਂ ਦੀ ਪਛਾਣ ਸਮਾਈਲ ਪੁੱਤਰ ਡੇਵਿਡ ਵਾਸੀ ਪਿੰਡ ਸੁਭਾਨਾ, ਡੈਨੀਅਲ ਪੁੱਤਰ ਚੰਦ ਕੁਮਾਰ ਵਾਸੀ ਪਿੰਡ ਸੁਭਾਨਾ ਅਤੇ ਲਵਪ੍ਰੀਤ ਪੁੱਤਰ ਪ੍ਰੇਮ ਕੁਮਾਰ ਵਾਸੀ ਪਿੰਡ ਸੁਭਾਨਾ, ਜਲੰਧਰ ਵਜੋਂ ਹੋਈ ਹੈ | ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. ਅਮਰਬੀਰ ਸਿੰਘ ਨੇ ਦੱਸਿਆ ਕਿ 8 ਮਾਰਚ ਨੂੰ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੰਬੋਜ ਦੀ ਅਗਵਾਈ ਵਿਚ ਇਕ ਪੁਲਿਸ ਟੀਮ ਜਮਸ਼ੇਰ ਤੋਂ ਅਰਬਨ ਅਸਟੇਟ ਫੇਜ਼ 2 ਨੂੰ ਜਾਣ ਵਾਲੀ ਸੜਕ 'ਤੇ ਗੰਦੇ ਨਾਲੇ ਦੇ ਕੋਲ ਮੌਜੂਦ ਸੀ | ਚੈਕਿੰਗ ਦੌਰਾਨ ਉਨ੍ਹਾਂ ਸਮਾਈਲ ਨੂੰ ਕਾਬੂ ਕਰ ਲਿਆ, ਜਿਸ ਤੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸ ਸੰਬੰਧੀ ਥਾਣਾ 7 ਵਿੱਚ ਮਾਮਲਾ ਦਰਜ ਕਰ ਦੋਸੀ ਨੂੰ ਗਿ੍ਫਤਾਰ ਕਰ ਲਿਆ ਗਿਆ | ਏ.ਸੀ.ਪੀ. ਅਮਰਬੀਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਸਮਾਈਲ ਨੇ ਦਸਿਆ ਕਿ ਕਿ ਉਸ ਨੇ ਆਪਣੇ ਮੁਨਾਫ਼ੇ ਦੀ ਕਮਾਈ ਕਰਨ ਤੋਂ ਬਾਅਦ ਆਪਣੇ ਉਕਤ ਦੋ ਸਾਥੀਆਂ ਨੂੰ 50-50 ਗ੍ਰਾਮ ਹੈਰੋਇਨ ਵੇਚਣੀ ਸੀ | ਉਨ੍ਹਾਂ ਦੱਸਿਆ ਕਿ ਰਿਮਾਡ ਦੌਰਾਨ ਦੋਸ਼ੀ ਦੀੇ ਕੀਤੀ ਗਈ ਪੁਛਗਿਛ 'ਚ ਤੋਂ ਬਾਦ ਦੋਸ਼ੀ ਦੇ ਦੋਵਾਂ ਸਾਥੀਆਂ ਡੈਨੀਅਲ ਅਤੇ ਲਵਪ੍ਰੀਤ ਸਿੰਘ, ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਗਿ੍ਫ਼ਤਾਰ ਕੀਤਾ ਗਿਆ | ਉਸ ਨੇ ਦੱਸਿਆ ਕਿ ਇਸ ਸਬੰਧ ਵਿੱਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਜੈਤੇਵਾਲੀ ਸੀਵਰੇਜ ਟਰੀਟਮੈਂਟ ਪਲਾਂਟ 'ਚ ਪਿਆ ਨੁਕਸ- ਪਾਣੀ 'ਚ ਡੁੱਬੀਆਂ ਮੋਟਰਾਂ ਅਗਲੀ ਖ਼ਬਰ ਭੇਦਭਰੇ ਹਾਲਾਤਾਂ 'ਚ ਝਾੜੀਆਂ 'ਚੋਂ ਮਿਲੀ ਨੌਜਵਾਨ ਦੀ ਲਾਸ਼
Ad Position 24