ਜਲੰਧਰ, 11 ਮਾਰਚ (ਡਾ.ਜਤਿੰਦਰ ਸਾਬੀ) -ਪੰਜਾਬ ਸਰਕਾਰ ਵਲੋਂ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸ਼ਨਿਕ ਫੇਰ ਬਦਲ ਕੀਤਾ ਗਿਆ ਹੈ ਤੇ ਆਈ.ਪੀ.ਐਸ ਦੇ ਪੀ.ਪੀ.ਐਸ ਅਧਿਕਾਰੀਆਂ ਦੇ ਤਬਦਾਲੇ ਕੀਤੇ ਗਏ ਹਨ | ਕੌਮਾਂਤਰੀ ਬਾਸਕਟਬਾਲ ਖਿਡਾਰੀ ਤੇ ਜ਼ਿਲ੍ਹਾ ਜਲੰਧਰ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਪਰਮਿਦੰਰ ਸਿੰਘ ਹੀਰ ਜੋ ਇਸ ਵੇਲੇ ਹੁਸ਼ਿਆਰਪੁਰ ਵਿਖੇ ਐਸ.ਪੀ ਇੰਵੈਸਟੀਗੇਸ਼ਨ ਵਜੋਂ ਤਾਇਨਾਤ ਸਨ | ਪੰਜਾਬ ਸਰਕਾਰ ਨੇ ਹੁਣ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਤਬਦੀਲ ਕਰਕੇ ਪੁਲਿਸ ਕਮਿਸ਼ਨਰੇਟ ਜਲੰਧਰ ਵਿਖੇ ਬਤੌਰ ਡੀ.ਸੀ.ਪੀ (ਡਿਪਟੀ ਕਮਿਸ਼ਨਰ ਆਫ ਪੁਲਿਸ) ਹੈਡਕੁਆਟਰ ਵਜੋਂ ਖਾਲੀ ਅਸਾਮੀ 'ਤੇ ਤਾਇਨਾਤ ਕੀਤਾ ਹੈ | ਪਰਮਿੰਦਰ ਸਿੰਘ ਹੀਰ ਦੀ ਇਸ ਨਿਯੁਕਤੀ 'ਤੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ, ਸਾਬਕਾ ਐਸ.ਐਸ.ਪੀ ਮੁਖਵਿੰਦਰ ਸਿੰਘ ਭੁੱਲਰ, ਜ਼ਿਲ੍ਹਾ ਜਲੰਧਰ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਨਵਜੋਤ ਸਿੰਘ ਦਹੀਆ, ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਸੁਰਿੰਦਰ ਭਾਪਾ, ਪੰਜਾਬ ਪੁਲਿਸ ਦੇ ਸਹਾਇਕ ਸਪੋਰਟਸ ਸਕੱਤਰ ਡੀ.ਐਸ.ਪੀ ਗੁਰਕ੍ਰਿਪਾਲ ਸਿੰਘ ਢਿੱਲੋਂ, ਡਾ. ਬਲਜੀਤ ਕੌਰ ਸਾਬਕਾ ਚੀਫ ਹਾਕੀ ਕੋਚ ਐਨ.ਆਈ.ਐਸ ਪਟਿਆਲਾ, ਉਲੰਪੀਅਨ ਸੰਜੀਵ ਕੁਮਾਰ ਨੇ ਵਧਾਈ ਦਿੱਤੀ ਹੈ |