ਜਲੰਧਰ, 11 ਮਾਰਚ (ਡਾ.ਜਤਿੰਦਰ ਸਾਬੀ)- 74ਵੀਆਂ ਸਰਬ ਭਾਰਤੀ ਪੁਲਿਸ ਅਥਲੈਟਿਕਸ ਕਲੱਸਟਰ ਚੈਂਪੀਅਨਸ਼ਿਪ ਜੋ ਪੰਜਾਬ ਪੁਲਿਸ ਵਲੋਂ ਜਲੰਧਰ ਕੈਂਟ ਤੇ ਸਪਰੋਟਸ ਕਾਲਜ ਜਲੰਧਰ ਦੇ ਅਥਲੈਟਿਕਸ ਟਰੈਕ 'ਤੇ ਕਰਵਾਈ ਜਾ ਰਹੀ ਹੈ | ਇਸ ਮੌਕੇ ਪੰਜਾਬ ਦੇ ਦੇਸ਼ ਦੇ ਪੁਲਿਸ ਵਿਭਾਗਾਂ ਤੋਂ ਹਿੱਸਾ ਲੈਣ ਆਏ ਖਿਡਾਰੀਆਂ ਨੇ ਮੈਚ ਖਤਮ ਹੋਣ ਤੋਂ ਬਾਅਦ ਮਿਲ ਬੈਠ ਕੇ ਆਪਣੀਆਂ ਪੁਰਾਣੀਆਂ ਖੇਡਾਂ ਦੇ ਖੇਤਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ | ਇਸ ਮੌਕੇ ਕਮਾਂਡੈਂਟ ਸਤਵੀਰ ਸਿੰਘ ਪ੍ਰਧਾਨ ਪੰਜਾਬ ਅਥਲੈਟਿਕਸ ਐਸੋਸੀਏਸ਼ਨ ਨੇ ਸਾਰੇ ਖਿਡਾਰੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਤੇ ਕਿਹਾ ਬੜੇ ਸਬੱਬ ਨਾਲ ਅੱਜ ਸਾਰੇ ਇਕੱਠੋ ਹੋਏ ਹਨ | ਇਸ ਮੌਕੇ ਪੰਜਾਬ ਅਥਲੈਟਿਕਸ ਕੋਚਿਜ ਐਸੋਸੀਏਸ਼ਨ ਦੇ ਪ੍ਰਧਾਨ ਰਾਮਪ੍ਰਤਾਪ, ਕੁਲਵੰਤ ਸਿੰਘ, ਡੀ.ਐਸ.ਪੀ ਗੁਰਮੁੱਖ ਸਿੰਘ ਕੌਮਾਂਤਰੀ ਜਿਮਨਾਸਟਿਕ ਖਿਡਾਰੀ, ਪਰਮਜੀਤ ਸਿੰਘ ਪੰਮੀ ਭਾਅ ਅਥਲੈਟਿਕਸ ਕੋਚ, ਸਰਬਜੀਤ ਸਿੰਘ ਯੂ.ਐਸ.ਏ ਤੇ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ ਉੇਚੇਚੇ ਤੌਰ ਤੇ ਪੁੱਜੇ ਵਤਨੋਦੂਰ ਟੀ.ਵੀ ਕੈਨੇਡਾ (ਟੋਰਾਂਟੋ) ਤੋਂ ਸੁੱਖੀ ਨਿੱਝਰ ਨੇ ਹਿੱਸਾ ਲਿਆ | ਇਸ ਮੌਕੇ ਪਵਿੱਤਰ ਸਿੰਘ ਪਿੱਤਾ ਨੇ ਸਾਰੇ ਖਿਡਾਰੀਆਂ ਨੂੰ ਭਵਿੱਖ 'ਚ ਵੀ ਇਸ ਤਰ੍ਹਾਂ ਦੀਆਂ ਖੇਡ ਖੇਤਰ ਨੂੰ ਉਤਸ਼ਾਹਿਤ ਕਰਨ ਵਾਲੀਆਂ ਬੈਠਕਾਂ ਕਰਨ ਦਾ ਵੀ ਸੁਝਾਓ ਦਿੱਤਾ |