ਜਲੰਧਰ, 11 ਮਾਰਚ (ਜਸਪਾਲ ਸਿੰਘ)-ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਤਿੰਨ ਦਿਨਾ ਯੋਗ ਵਰਕਸ਼ਾਪ ਸਫਲਤਾਪੂਰਵਕ ਕਰਵਾਈ ਗਈ | ਇਹ ਵਰਕਸ਼ਾਪ ਈ.ਪੀ.ਸੀ.4 'ਅੰਡਰਸਟੈਂਡਿੰਗ ਦ ਸੈਲਫ' ਅਧੀਨ ਬੀ.ਐੱਡ. ਚÏਥੇ ਸਮੈਸਟਰ ਦੇ ਸਿਲੇਬਸ ਦੇ ਹਿੱਸੇ ਵਜੋਂ ਕਰਵਾਈ ਗਈ ¢ ਜਿਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸਰੀਰਕ ਸਿਹਤ, ਮਾਨਸਿਕ ਤੰਦਰੁਸਤੀ ਅਤੇ ਸਵੈ-ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ ¢ ਇਹ ਵਰਕਸ਼ਾਪ ਕਾਲਜ ਦੀ ਪਿ੍ੰਸੀਪਲ ਡਾ. ਜਸਮੀਤ ਸੇਠੀ ਦੀ ਪ੍ਰੇਰਨਾਦਾਇਕ ਅਗਵਾਈ ਹੇਠ ਕਰਵਾਈ ਗਈ, ਜਿਸ ਵਿਚ ਐਨ.ਐਸ.ਐਸ. ਕੋਆਰਡੀਨੇਟਰ ਸ੍ਰੀਮਤੀ ਪਿ੍ਯੰਕਾ ਅਗਨੀਹੋਤਰੀ, ਐਨ.ਐਸ.ਐਸ. ਕਮੇਟੀ ਮੈਂਬਰਜ਼ ਕਿਰਨਦੀਪ ਕÏਰ ਅਤੇ ਵਿਨੋਦ ਅਹੀਰ ਵਲੋਂ ਸਰਗਰਮ ਸਹਿਯੋਗ ਦਿੱਤਾ ਗਿਆ | ਇਸ ਵਰਕਸ਼ਾਪ ਦੇ ਸੈਸ਼ਨਾਂ ਦੀ ਅਗਵਾਈ ਤਜ਼ਰਬੇਕਾਰ ਯੋਗਾ ਇੰਸਟ੍ਰਕਟਰ ਅਚਾਰਿਆ ਰਜਨੀਸ਼ ਕੁਮਾਰ ਅਤੇ ਯੋਗ ਅਧਿਆਪਕ ਨਰਿੰਦਰ ਭਗਤ ਵਲੋਂ ਕੀਤੀ ਗਈ ¢ ਵਰਕਸ਼ਾਪ ਦੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਭਸਤਿ੍ਕਾ ਪ੍ਰਾਣਾਯਾਮ, ਅਨੁਲੋਮ ਵਿਲੋਮ ਵਰਗੀਆਂ ਬੁਨਿਆਦੀ ਸਾਹ ਲੈਣ ਦੀਆਂ ਤਕਨੀਕਾਂ ਅਤੇ ਵਾਰਮ-ਅੱਪ ਅਭਿਆਸਾਂ ਨਾਲ ਜਾਣੂ ਕਰਵਾਇਆ ਗਿਆ ¢ ਇੰਸਟ੍ਰਕਟਰਾਂ ਨੇ ਹਰੇਕ ਆਸਣ ਦੇ ਸਰੀਰਕ ਅਤੇ ਮਾਨਸਿਕ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ¢ ਤੀਜੇ ਅਤੇ ਆਖ਼ਰੀ ਦਿਨ ਦੇ ਸੈਸ਼ਨ ਵਿੱਚ ਭਸਤਿ੍ਕਾ, ਅਨੁਲੋਮ ਵਿਲੋਮ ਅਤੇ ਕਪਾਲਭਾਤੀ ਪ੍ਰਾਣਾਯਾਮ ਦਾ ਅਭਿਆਸ ਕਰਵਾਇਆ ਗਿਆ ¢ ਬੀ.ਐੱਡ. ਦੇ ਸਾਰੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਅਤੇ ਸਮਰਪਣ ਨਾਲ ਇਸ ਵਰਕਸ਼ਾਪ ਵਿੱਚ ਸਰਗਰਮੀ ਨਾਲ ਭਾਗ ਲਿਆ ¢ ਕਾਲਜ ਦੀ ਪਿ੍ੰਸੀਪਲ ਡਾ. ਜਸਮੀਤ ਸੇਠੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੋਗ ਸਿਰਫ਼ ਸਰੀਰਕ ਕਸਰਤ ਹੀ ਨਹੀਂ, ਸਗੋਂ ਮਨ ਅਤੇ ਆਤਮਾ ਨੂੰ ਸੰਤੁਲਿਤ ਕਰਨ ਦਾ ਇੱਕ ਮਹੱਤਵਪੂਰਣ ਸਾਧਨ ਹੈ ¢