23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸਕਾਈ ਰਾਈਡਰਜ਼ ਵੈੱਲਫੇਅਰ ਸੁਸਾਇਟੀ ਵਲੋਂ ਕਾਰਜਕਾਰਨੀ ਦੀ ਵਿਸ਼ੇਸ਼ ਬੈਠਕ

Ad Position 21
No active advertisement
ਅਜੀਤ ਡੈਸਕ 12-03-2026
ਜਲੰਧਰ, 11 ਮਾਰਚ (ਡਾ.ਜਤਿੰਦਰ ਸਾਬੀ)-ਸਕਾਈ ਰਾਈਡਰਜ਼ ਵੈੱਲਫੇਅਰ ਸੁਸਾਇਟੀ (ਰਜਿ) ਜਲੰਧਰ ਵੱਲੋਂ ਨਵੀ ਚੁਣੀ ਗਈ ਕਾਰਜਕਾਰਨੀ ਦੀ ਪਲੇਠੀ ਬੈਠਕ ਡਾ ਰੀਨਾ ਮਲਹੋਤਰਾ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਬਕ ਕਰਵਾਈ ਗਈ | ਇਸ ਮੌਕੇ ਤੇ ਨਵੇ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਉਨਾਂ ਨੂੰ ਸੁਸਾਇਟੀ ਦੀਆਂ ਜਿੰਮੇਵਾਰੀਆਂ ਪ੍ਰਤੀ ਜਾਣੂ ਕਰਵਾਇਆ ਗਿਆ | ਇਸ ਮੌਕੇ ਤੇ ਡਾ ਰੀਨਾ ਮਲਹੋਤਰਾ ਨੇ ਸੁਸਾਇਟੀ ਦੇ ਭਵਿੱਖ ਦੀਆਂ ਨੀਤੀਆਂ ਨੂੰ ਮੁੱਖ ਤੌਰ ਤੇ ਸਾਰੇ ਮੈਬਰਾਂ ਨੂੰ ਵਿਸ਼ੇਸ਼ ਤੌਰ ਤੇ ਵਿਸਥਾਰ ਸਹਿਤ ਦੱਸਿਆ ਤੇ ਇਸ ਮੌਕੇ ਤੇ ਸਾਰੇ ਮੈਬਰਾਂ ਨੇ ਭਰੋਸਾ ਦਿੱਤਾ ਕਿ ਉਹ ਸਾਰੇ ਸੁਸਾਇਟੀ ਦੇ ਵੈਲਫੇਅਰ ਲਈ ਇਕ ਜੁੱਟ ਹੋਕੇ ਮਿਲ ਕੇ ਸਮਾਜ ਭਲਾਈ ਤੇ ਖੇਡਾਂ, ਸੇਹਿਤ, ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰਾਂ 'ਚ ਮਿਲ ਕੇ ਕੰਮ ਕਰਨਗੇ ਤੇ ਸੁਸਾਇਟੀ ਦੇ ਬਿਹਤਰੀ ਤੇ ਭਲਾਈ ਲਈ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਪ੍ਰਣ ਲਿਆ | ਇਸ ਮੌਕੇ ਤੇ ਵਾਈਸ ਪ੍ਰਧਾਨ ਡਾ ਬਲਜੀਤ ਕੌਰ, ਉਪ ਪ੍ਰਧਾਨ ਸਿਮਰਜੀਤ ਸਿੰਘ, ਜਨਰਲ ਸਕੱਤਰ ਅਮਰਪ੍ਰੀਤ ਕੌਰ, ਖਜਾਨਚੀ ਮੋਨਾ ਕੁਮਾਰ, ਸੰਯੁਕਤ ਸਕੱਤਰ ਰਾਜਸ਼ੇਵਰੀ ਰਾਣਾ ਤੇ ਕੋਆਰਡੀਨੇਟਰ ਹਰਮੀਤ ਸਿੰਘ ਮਿਗਲਾਨੀ ਨੇ ਵਿਸ਼ੇਸ਼ ਬੈਠਕ 'ਚ ਹਿੱਸਾ ਲਿਆ ਤੇ ਆਪਣੀ ਸਹਿਮਤ ਪ੍ਰਗਟ ਕੀਤੀ | ਇਸ ਮੌਕੇ ਤੇ ਡਾ. ਸੰਜੀਵ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਵਿਆਪਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਅਗਲੀ ਖ਼ਬਰ ਸੀ.ਜੀ.ਐੱਸ.ਟੀ. ਦੀ ਟੀਮ ਨੂੰ ਬੰਧਕ ਬਣਾਉਣ ਦੇ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਅਦਾਲਤ ਵਲੋਂ ਰਾਹਤ
Ad Position 24